ਹਮਲੇ ਦੇ ਡਰ ਤੋਂ ਭੱਜ ਰਹੇ ਨੇ ਉੱਤਰ ਭਾਰਤੀ ਮਜ਼ਦੂਰ, ਸਰਕਾਰ ਤੋਂ ਮੰਗੀ ਮਦਦ
Sunday, Oct 07, 2018 - 03:19 PM (IST)

ਨਵੀਂ ਦਿੱਲੀ—ਗੁਜਰਾਤ ਦੇ ਉੱਤਰੀ ਜ਼ਿਲੇ ਸਾਬਰਕਾਂਠਾ 'ਚ 14 ਮਹੀਨੇ ਦੀ ਇਕ ਬੱਚੀ ਨਾਲ ਬਲਾਤਕਾਰ ਦੇ ਮਾਮਲੇ ਨੂੰ ਲੈ ਕੇ ਵਿਵਾਦ ਵਧ ਗਿਆ ਹੈ। ਗੈਰ-ਗੁਜਰਾਤੀ ਲੋਕਾਂ 'ਤੇ ਹਮਲੇ ਦੀਆਂ ਕਈ ਘਟਨਾਵਾਂ ਦੇ ਡਰ ਤੋਂ ਉੱਤਰ ਪ੍ਰਦੇਸ਼, ਬਿਹਾਰ ਤੇ ਮੱਧ ਪ੍ਰਦੇਸ਼ ਦੇ ਲੋਕ ਦੁਬਾਰਾ ਆਪਣੇ ਰਾਜ ਭੱਜਣ ਨੂੰ ਮਜਬੂਰ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਪੀੜਤ ਪਰਿਵਾਰ ਗੁਜਰਾਤ ਦੇ ਠਾਕੋਰ ਭਾਈਚਾਰੇ ਨਾਲ ਸਬੰਧ ਰੱਖਦਾ ਹੈ। ਜਿਸਦੇ ਬਾਅਦ ਹਿੰਸਾ ਦੇ ਜ਼ਿਆਦਾਤਰ ਮਾਮਲਿਆਂ 'ਚ ਠਾਕੋਰ ਭਾਈਚਾਰੇ ਦੇ ਲੋਕਾਂ ਦਾ ਨਾਂ ਸਾਹਮਣੇ ਆਇਆ ਹੈ। ਕਾਂਗਰਸੀ ਨੇਤਾ ਅਲਪੇਸ਼ ਠਾਕੁਰ ਨੇ ਕਿਹਾ ਕਿ ਹਿੰਸਾ ਦੀਆਂ ਇਨ੍ਹਾਂ ਘਟਨਾਵਾਂ ਪਿੱਛੇ ਜੋ ਵੀ ਲੋਕ ਹਨ, ਉਹ ਉਨ੍ਹਾਂ ਨੂੰ ਸ਼ਾਂਤੀ ਦੀ ਅਪੀਲ ਕਰਦੇ ਹਨ।
ਗੁਜਰਾਤ ਪੁਲਸ ਅਨੁਸਾਰ ਇਸ ਮਾਮਲੇ 'ਚ ਪੰਜ ਜ਼ਿਲਿਆਂ ਦੇ ਕਰੀਬ 180 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਆ ਕੇ ਗੁਜਰਾਤ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। 14 ਮਹੀਨੇ ਦੀ ਬੱਚੀ ਨਾਲ ਕਥਿਤ ਤੌਰ 'ਤੇ ਬਲਾਤਕਾਰ ਕਰਨ ਦੇ ਆਰੋਪ 'ਚ ਬਿਹਾਰ ਦੇ ਇਕ ਵਿਅਕਤੀ ਦੀ ਗ੍ਰਿਫਤਾਰੀ ਦੇ ਬਾਅਦ ਰਾਜ ਦੇ ਕਈ ਹਿੱਸਿਆਂ 'ਚ ਜ਼ੋਰਦਾਰ ਪ੍ਰਦਰਸ਼ਨ ਚੱਲ ਰਿਹਾ ਹੈ।