ਅਗਲੇ ਮਹੀਨੇ ਖੋਲ੍ਹਿਆ ਜਾਵੇਗਾ ਉੱਤਰ ਭਾਰਤ ਦਾ ਸਭ ਤੋਂ ਵੱਡਾ ਚਿੜੀਆਘਰ, ਜਾਣੋ ਇਸ ਦੀ ਖ਼ਾਸੀਅਤ

Saturday, Mar 11, 2023 - 04:42 PM (IST)

ਅਗਲੇ ਮਹੀਨੇ ਖੋਲ੍ਹਿਆ ਜਾਵੇਗਾ ਉੱਤਰ ਭਾਰਤ ਦਾ ਸਭ ਤੋਂ ਵੱਡਾ ਚਿੜੀਆਘਰ, ਜਾਣੋ ਇਸ ਦੀ ਖ਼ਾਸੀਅਤ

ਜੰਮੂ (ਵਾਰਤਾ)- ਉੱਤਰ ਭਾਰਤ ਦੇ ਸਭ ਤੋਂ ਵੱਡੇ ਚਿੜੀਆਘਰਾਂ 'ਚੋਂ ਇਕ 'ਜੰਬੂ ਜੂ' ਦੇ ਨਾਮ ਨਾਲ ਜੰਮੂ 'ਚ ਬਣਨ ਵਾਲੇ ਚਿੜੀਆਘਰ ਨੂੰ ਅਗਲੇ ਮਹੀਨੇ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ। ਨਗਰੋਟਾ ਇਲਾਕੇ 'ਚ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਇੱਥੇ ਸ਼ਹਿਰ ਦੇ ਬਾਹਰੀ ਇਲਾਕੇ 'ਚ ਹੈ। ਉੱਪ ਰਾਜਪਾਲ (ਐੱਲ.ਜੀ.) ਦੇ ਦਫ਼ਤਰ ਦੇ ਅਧਿਕਾਰਤ ਹੈਂਡਲ ਤੋਂ ਟਵੀਟ ਕੀਤਾ ਗਿਆ,''ਨਿਰਮਾਣ ਕੰਮ ਦੀ ਤੇਜ਼ੀ ਦੀ ਸਮੀਖਿਆ ਲਈ ਜੰਬੂ ਚਿੜੀਆਘਰ, ਜੰਮੂ ਦਾ ਨਿਰੀਖਣ ਕੀਤਾ।'' ਇਸ 'ਚ ਅੱਗੇ ਲਿਖਿਆ ਹੈ,''ਉੱਤਰ ਭਾਰਤ ਦਾ ਇਹ ਸਭ ਤੋਂ ਵੱਡਾ ਚਿੜੀਆਘਰ, ਅਗਲੇ ਮਹੀਨੇ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ।'' ਚਿੜੀਆਘਰ 163.40 ਹੈਕਟੇਅਰ ਦੇ ਕੁੱਲ ਖੇਤਰ 'ਚ ਬਣਾਇਆ ਜਾ ਰਿਹਾ ਹੈ ਅਤੇ ਇਸ 'ਚ ਇਕ ਓਰੀਐਂਟੇਸ਼ਨ ਸੈਂਟਰ, ਪਿੰਜਰਾ, ਤੇਂਦੁਆ ਦਾ ਵਾੜ, ਟਾਈਗਰ ਵਾੜ, ਵਿਊ ਪੁਆਇੰਟ, ਸਾਂਭਰ ਵਾੜ, ਕਾਲਾ ਹਿਰਨ ਵਾੜ, ਭੂਰਾ ਹਿਰਨ ਵਾੜ, ਪਾਰਕ ਆਦਿ ਹੋਣਗੇ। 

PunjabKesari

ਜੰਬੂ ਚਿੜੀਆਘਰ 'ਚ ਏਸ਼ੀਆਈ ਸ਼ੇਰ, ਰਾਇਲ ਬੰਗਾਲ ਟਾਈਗਰ, ਬਲੈਕ ਬੀਅਰ, ਮਾਰਸ਼ ਕ੍ਰੋਕੋਡਾਈਲ, ਬਲੈਕ ਬਗ ਮੁੱਖ ਆਕਰਸ਼ਨ ਹੋਣਗੇ ਅਤੇ ਜ਼ਹਿਰੀਲੇ ਅਤ ਗੈਰ-ਜ਼ਹਿਰੀਲੇ ਸੱਪਾਂ ਦੀ ਮੇਜ਼ਬਾਨੀ ਕਰਨ ਵਾਲੇ ਸੱਪ ਦੇ ਕਮਰੇ ਵੀ ਹੋਣਗੇ। ਉੱਤਰ ਭਾਰਤ ਦੇ ਸਭ ਤੋਂ ਵੱਡੇ ਚਿੜੀਆਘਰਾਂ 'ਚੋਂ ਇਕ ਇਕ ਚਿੜੀਆਘਰ 'ਚ ਬੱਚਿਆਂ ਲਈ ਇਕ ਖੁੱਲ੍ਹਾ ਮਨੋਰੰਜਨ ਥੀਏਟਰ ਅਤੇ ਪਾਰਕ ਵੀ ਹੋਵੇਗਾ ਅਤੇ ਸੈਲਾਨੀਆਂ ਦੇ ਘੁੰਮਣ ਲਈ ਬੈਟਰੀ ਨਾਲ ਚੱਲਣ ਵਾਲੀਆਂ ਕਾਰਾਂ ਅਤੇ ਸਾਈਕਲਾਂ ਹੋਣਗੀਆਂ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News