ਕਸ਼ਮੀਰ ''ਚ ਹੜਤਾਲ ਪਿੱਛੋਂ ਆਮ ਜ਼ਿੰਦਗੀ ਹੋਈ ਨਾਰਮਲ, ਰੇਲ ਸੇਵਾਵਾਂ ਬਹਾਲ
Sunday, Jul 14, 2019 - 10:50 PM (IST)

ਸ਼੍ਰੀਨਗਰ— ਕਸ਼ਮੀਰ ਵਿਚ ਵੱਖਵਾਦੀਆਂ ਵਲੋਂ ਦਿੱਤੇ ਗਏ ਹੜਤਾਲ ਦੇ ਸੱਦੇ ਦੇ ਖਤਮ ਹੋਣ ਪਿੱਛੋਂ ਐਤਵਾਰ ਸੂਬੇ ਵਿਚ ਆਮ ਜ਼ਿੰਦਗੀ ਨਾਰਮਲ ਹੋ ਗਈ। ਦੁਕਾਨਾਂ ਅਤੇ ਵਪਾਰਕ ਅਦਾਰੇ ਖੁੱਲ੍ਹ ਗਏ। ਸੜਕਾਂ 'ਤੇ ਆਵਾਜਾਈ ਆਮ ਵਾਂਗ ਹੋ ਗਈ। ਸ਼੍ਰੀਨਗਰ ਦੇ ਪੁਰਾਣੇ ਸ਼ਹਿਰ ਤੋਂ ਕਰਫਿਊ ਹਟਾ ਲਿਆ ਗਿਆ। ਸ਼ਨੀਵਾਰ ਨੂੰ ਹੜਤਾਲ ਕਾਰਨ ਮੁਲਤਵੀ ਕੀਤੀ ਗਈ ਰੇਲ ਸੇਵਾ ਐਤਵਾਰ ਬਹਾਲ ਹੋ ਗਈ। ਉਤਰੀ ਕਸ਼ਮੀਰ ਦੇ ਸ਼੍ਰੀਨਗਰ-ਬਡਗਾਮ-ਬਾਰਾਮੂਲਾ ਮਾਰਗ 'ਤੇ ਟਰੇਨਾਂ ਚੱਲੀਆਂ। ਦੱਖਣੀ ਕਸ਼ਮੀਰ ਦੇ ਬਡਗਾਮ-ਸ਼੍ਰੀਨਗਰ-ਅਨੰਤਨਾਗ-ਕਾਜੀਗੁੰਡ ਤੋਂ ਬਨੀਹਾਲ ਤਕ ਰੇਲ ਆਵਾਜਾਈ ਸ਼ੁਰੂ ਹੋ ਗਈ।