''ਭਾਰਤ ਸੰਕਲਪ ਯਾਤਰਾ'' ''ਚ ਰਾਜ ਦੇ ਅਧਿਕਾਰੀਆਂ ਦਾ ਸ਼ਾਮਲ ਨਾ ਹੋਣਾ ਨਿਰਾਸ਼ਾਜਨਕ : ਅਨੁਰਾਗ ਠਾਕੁਰ
Monday, Dec 11, 2023 - 06:45 PM (IST)
ਊਨਾ (ਭਾਸ਼ਾ)- ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਐਤਵਾਰ ਨੂੰ ਕਿਹਾ ਕਿ ਉਹ ਕੇਂਦਰ ਸਰਕਾਰ ਦੀ 'ਭਾਰਤ ਸੰਕਲਪ ਯਾਤਰਾ' 'ਚ ਰਾਜ ਦੇ ਅਧਿਕਾਰੀਆਂ ਦੀ ਗੈਰ-ਮੌਜੂਦਗੀ ਤੋਂ ਨਿਰਾਸ਼ ਹਨ। ਠਾਕੁਰ ਨੇ ਊਨਾ ਜ਼ਿਲ੍ਹੇ ਦੇ ਬੰਗਾਣਾ ਖੇਤਰ 'ਚ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਦੇਸ਼ ਤਰੱਕੀ ਕਰ ਰਿਹਾ ਹੈ ਅਤੇ ਅਜਿਹੇ 'ਚ ਅਧਿਕਾਰੀਆਂ ਦਾ ਪ੍ਰੋਗਰਾਮ 'ਚ ਸ਼ਾਮਲ ਨਾ ਹੋਣਾ ਗਲਤ ਗੱਲ ਹੈ।
ਹਿਮਾਚਲ ਪ੍ਰਦੇਸ਼ 'ਚ ਕਾਂਗਰਸ ਪਾਰਟੀ ਦੀ ਸਰਕਾਰ ਹੈ ਅਤੇ ਸੁਖਵਿੰਦਰ ਸਿੰਘ ਸੁੱਖੂ ਮੁੱਖ ਮੰਤਰੀ ਹਨ। ਠਾਕੁਰ ਨੇ ਕਿਹਾ ਕਿ ਜਦੋਂ ਜਨਹਿੱਤ ਲਈ ਕੀਤੇ ਜਾ ਰਹੇ ਕੰਮਾਂ ਦੀ ਗੱਲ ਕਰੀਏ ਤਾਂ ਰਾਜ ਨੂੰ ਕਿਸੇ ਵੀ ਤਰਾਂ ਦਾ ਰਾਜਨੀਤਕ ਭੇਦਭਾਵ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਭਾਵੇਂ ਕਾਂਗਰਸ ਨੇਤਾ ਹੋਣ ਜਾਂ ਭਾਰਤੀ ਜਨਤਾ ਪਾਟਰੀ (ਭਾਜਪਾ) ਦੇ ਨੇਤਾ, ਜਨਤਾ ਉਨ੍ਹਾਂ ਨੂੰ ਆਪਣੇ ਵਿਕਾਸ ਲਈ ਚੁਣਦੀ ਹੈ ਅਤੇ ਚੁਣੇ ਜਾਣ ਦੇ ਬਾਅਦ ਸਾਰਿਆਂ ਨੂੰ ਜਨਤਾ ਦਾ ਹਿੱਤ ਯਕੀਨੀ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਸੱਤਾ 'ਚ ਆਉਣ ਦੇ ਇਕ ਸਾਲ ਪੂਰਾ ਹੋਣ ਦਾ ਜਸ਼ਨ ਮਨ੍ਹਾ ਰਹੀ ਹੈ ਪਰ ਇਸ ਦੌਰਾਨ ਉਸ ਨੇ ਜਨਤਾ ਲਈ ਕੁਝ ਨਹੀਂ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਔਰਤਾਂ ਨੂੰ ਹਰ ਮਹੀਨੇ 1,500 ਰੁਪਏ ਦੇਣ ਸੰਬੰਧੀ ਆਪਣਾ ਵਾਅਦਾ ਪੂਰੀ ਤਰ੍ਹਾਂ ਨਾਲ ਭੁੱਲ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8