Nokia ਨੇ PLI ਯੋਜਨਾ ਦਾ ਲਿਆ ਭਰਪੂਰ ਲਾਭ, ਭਾਰਤ 'ਚ ਤਿਆਰ 70 ਫ਼ੀਸਦੀ ਉਤਪਾਦਨ ਕੀਤਾ ਨਿਰਯਾਤ

Thursday, Mar 06, 2025 - 12:40 PM (IST)

Nokia ਨੇ PLI ਯੋਜਨਾ ਦਾ ਲਿਆ ਭਰਪੂਰ ਲਾਭ, ਭਾਰਤ 'ਚ ਤਿਆਰ 70 ਫ਼ੀਸਦੀ ਉਤਪਾਦਨ ਕੀਤਾ ਨਿਰਯਾਤ

ਨਵੀਂ ਦਿੱਲੀ : ਫਿਨਲੈਂਡ ਦੀ ਧਾਕੜ ਮੋਬਾਇਲ ਨਿਰਮਾਤਾ ਕੰਪਨੀ 'ਨੋਕੀਆ' ਨੇ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ (PLI) ਸਕੀਮ ਦਾ ਲਾਭ ਉਠਾਉਂਦੇ ਹੋਏ ਭਾਰਤ ਵਿੱਚ ਆਪਣੀ ਫੈਕਟਰੀ 'ਚ ਤਿਆਰ ਕੀਤੇ ਉਤਪਾਦਨ ਦਾ 30% ਤੋਂ 70% ਤੱਕ ਉਤਪਾਦਨ ਨੂੰ ਨਿਰਯਾਤ ਕੀਤਾ ਹੈ, ਜਿਸ ਨਾਲ ਭਾਰਤ ਕੰਪਨੀ ਲਈ ਇੱਕ ਮਹੱਤਵਪੂਰਨ ਹੱਬ ਬਣ ਗਿਆ ਹੈ।

ਨੋਕੀਆ ਭਾਰਤ ਦੇ ਮੁਖੀ ਤਰੁਣ ਚਕਰਵਰਤੀ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, "ਸਾਡਾ ਨਿਰਯਾਤ ਘਰੇਲੂ ਖਪਤ 'ਤੇ ਨਿਰਭਰ ਕਰਦੇ ਹੋਏ 30% ਤੋਂ 70% ਦੇ ਵਿਚਕਾਰ ਹੁੰਦਾ ਹੈ।" ਉਨ੍ਹਾਂ ਅੱਗੇ ਕਿਹਾ, ''ਪਿਛਲੇ ਸਾਲ ਸਾਡਾ ਨਿਰਯਾਤ 50% ਸੀ, ਜਿਨ੍ਹਾਂ 'ਚ ਮੁੱਖ ਤੌਰ 'ਤੇ ਰੇਡੀਓ ਉਪਕਰਣ ਸ਼ਾਮਲ ਸਨ। ਪਿਛਲੇ 16 ਸਾਲਾਂ ਵਿੱਚ ਅਸੀਂ 7.9 ਮਿਲੀਅਨ ਰੇਡੀਓ ਡਿਵਾਈਸਿਜ਼ ਤਿਆਰ ਕੀਤੀਆਂ ਹਨ।''

ਜ਼ਿਕਰਯੋਗ ਹੈ ਕਿ ਨੋਕੀਆ ਨੇ ਭਾਰਤ ਨੂੰ ਆਪਣੀਆਂ ਨਿਰਮਾਣ ਸਹੂਲਤਾਂ ਦਾ ਮੁੱਖ ਕੇਂਦਰ ਬਣਾ ਲਿਆ ਹੈ, ਜੋ ਨਾ ਸਿਰਫ਼ ਘਰੇਲੂ ਬਾਜ਼ਾਰ ਲਈ ਸਗੋਂ ਵਿਸ਼ਵ ਬਾਜ਼ਾਰ 'ਚ ਵੀ ਡਿਵਾਈਸਿਜ਼ ਦੀ ਸਪਲਾਈ ਕਰਦਾ ਹੈ। ਇਹ ਕਦਮ ਭਾਰਤ ਦੀ "ਮੇਕ ਇਨ ਇੰਡੀਆ" ਪਹਿਲਕਦਮੀ ਨੂੰ ਮਜ਼ਬੂਤ ​​ਕਰਨ ਵਿੱਚ ਵੀ ਮਦਦ ਕਰ ਰਿਹਾ ਹੈ, ਨਾਲ ਹੀ ਵਿਸ਼ਵ ਸਪਲਾਈ ਲੜੀ ਵਿੱਚ ਭਾਰਤ ਦੀ ਭੂਮਿਕਾ ਨੂੰ ਹੋਰ ਵਧਾ ਰਿਹਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News