ਸਾਬਕਾ IPS ਦੇ ਘਰ ਇਨਕਮ ਟੈਕਸ ਵਿਭਾਗ ਦਾ ਛਾਪਾ, 600 ਲਾਕਰਾਂ ’ਚੋਂ ਮਿਲੇ 3 ਕਰੋੜ ਰੁਪਏ

Tuesday, Feb 01, 2022 - 07:26 PM (IST)

ਨੋਇਡਾ— ਸਾਬਕਾ ਆਈ.ਪੀ.ਐੱਸ. ਅਫਸਰ ਰਾਮ ਨਾਰਾਇਣ ਸਿੰਘ ਯਾਨੀ ਆਰ.ਐੱਨ.ਸਿੰਘ ਨੇ ਨੋਇਡਾ ਸਥਿਤ ਘਰ ’ਤੇ ਪਿਛਲੇ 3 ਦਿਨਾਂ ਤੋਂ ਇਨਕਮ ਟੈਕਸ ਵਿਭਾਗ ਦੀ ਟੀਮ ਇਸ ਬੰਗਲੇ ’ਤੇ ਡੇਰਾ ਪਾਏ ਹੋਏ ਹੈ। ਸੈਕਟਰ 50 ਦੇ ਬੰਗਲਾ ਨੰਬਰ-46 ’ਤੇ ਅਧਿਕਾਰੀਆਂ ਦੀ ਟੀਮ ਲਗਾਤਾਰ ਲਾਕਰ ਖੰਗਾਲ ਰਹੀ ਹੈ। ਇਸ ਬੰਗਲੇ ਦੇ ਅੰਦਰ ਕਰੀਬ 600 ਲਾਕਰ ਹਨ, ਜਿਸ ਨੂੰ ਇਨਕਮ ਟੈਕਸ ਵਿਭਾਗ ਦੀ ਟੀਮ ਖੰਗਾਲ ਰਹੀ ਹੈ।

ਦਰਅਸਲ, ਇਹ ਬੰਗਲਾ ਯੂ.ਪੀ. ਪੁਲਸ ’ਚ ਡੀ.ਜੀ. ਅਭਿਯੋਜਨ ਰਹਿ ਚੁੱਕੇ 1983 ਬੈਚ ਦੇ ਰਿਟਾਇਰਡ ਆਈ.ਪੀ.ਐੱਸ. ਰਾਮ ਨਾਰਾਇਣ ਸਿੰਘ ਦਾ ਹੈ। ਇਸ ਬੰਗਲੇ ਦੇ ਬੇਸਮੈਂਟ ’ਚ ਰਾਮ ਨਾਰਾਇਣ ਸਿੰਘ ਦੀ ਪਤਨੀ ਅਤੇ ਬੇਟਾ ਮਾਨਸਮ ਵਾਲੇਟਸ ਦੇ ਨਾਮ ’ਤੇ ਲਾਕਰ ਕਿਰਾਏ ’ਤੇ ਦਿੱਤੇ ਹਨ। ਉੱਤਰ ਪ੍ਰਦੇਸ਼ ਦੇ ਉੱਚ ਅਹੁੱਦੇ ’ਤੇ ਤਾਇਨਾਤ ਰਹੇ ਇਕ ਹੋਰ ਸਾਬਕਾ ਆਈ.ਪੀ.ਐੱਸ. ਦੇ ਲਾਕਰ ਵੀ ਇੱਥੇ ਮਿਲੇ ਹਨ। ਪਿਛਲੇ ਪੰਜ ਸਾਲਾਂ ਤੋਂ ਇਸ ਸੇਫਟੀ ਵਾਲਟ ’ਚ ਲਾਕਰ ਕਿਰਾਏ ’ਤੇ ਦੇਣ ਦਾ ਕੰਮ ਕੀਤਾ ਜਾ ਰਿਹਾ ਸੀ। ਇਸ ਕੋਠੀ ਨੰਬਰ A6 ’ਚ ਸਾਬਕਾ ਆਈ.ਪੀ.ਐੱਸ. ਅਧਿਕਾਰੀ ਦੀ ਪਤਨੀ ਅਤੇ ਬੇਟੇ ਦੇ ਨਾਮ ’ਤੇ ਨਿੱਜੀ ਤੌਰ ’ਤੇ ਪ੍ਰਾਈਵੇਟ ਲਾਕਰ ਕਿਰਾਏ ’ਤੇ ਦੇਣ ਦਾ ਕੰਮ ਕੀਤਾ ਜਾਂਦਾ ਹੈ। ਆਈ.ਪੀ.ਐੱਸ. ਅਧਿਕਾਰੀ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦਾ ਜੱਦੀ ਕੰਮ ਹੈ।

ਇਨ੍ਹਾਂ ’ਚੋਂ ਕਿਸੇ ਲਾਕਰ ’ਚ ਅਣ-ਘੋਸ਼ਿਤ 20 ਲੱਖ ਦੀ ਨਕਦੀ ਹੋਣ ਦੀ ਜਾਣਕਰੀ ਇਨਕਮ ਟੈਕਸ ਨੂੰ ਮਿਲੀ ਸੀ। ਇਸ ਦੇ ਬਾਅਦ ਟੀਮ ਨੇ ਇਨ੍ਹਾਂ ਦੇ ਲਾਕਰ ਦੀ ਜਾਂਚ ਲਈ ਛਾਪੇਮਾਰੀ ਸ਼ੁਰੂ ਕੀਤੀ ਹੈ। ਇਨਕਮ ਟੈਕਸ ਵਿਭਾਗ ਦੇ ਸੂਤਰਾਂ ਮੁਤਾਬਕ ਬੇਸਮੈਂਟ ’ਚ ਕਰੀਬ 600 ਤੋਂ ਜ਼ਿਆਦਾ ਪ੍ਰਾਈਵੇਟ ਲਾਕਰ ਬਣੇ ਹੋਏ ਹਨ। ਜਿਨ੍ਹਾਂ ਨੇ ਪਿਛਲੇ ਐਤਵਾਰ ਤੋਂ ਇਨਕਮ ਟੈਕਸ ਵਿਭਾਗ ਦੀ ਟੀਮ ਲਗਾਤਾਰ ਸਰਚ ਕਰ ਰਹੀ ਹੈ।
 


Rakesh

Content Editor

Related News