ਨਾਗਾਲੈਂਡ ’ਚ 5ਵੀਂ ਵਾਰ CM ਬਣਨਗੇ ਨੇਫਿਊ ਰੀਓ, ਭਾਜਪਾ ਦਾ ਹੋਵੇਗਾ ਉਪ ਮੁੱਖ ਮੰਤਰੀ

03/06/2023 5:20:41 AM

ਨਵੀਂ ਦਿੱਲੀ (ਇੰਟ.) : ਨਾਗਾਲੈਂਡ ਵਿਧਾਨ ਸਭਾ ਚੋਣ ਦੇ ਨਤੀਜੇ ਆਉਣ ਤੋਂ ਬਾਅਦ ਅਗਲੇ ਮੁੱਖ ਮੰਤਰੀ ਅਹੁਦੇ ਲਈ ਲੱਗ ਰਹੇ ਕਿਆਸਾਂ ’ਤੇ ਸ਼ਨੀਵਾਰ ਨੂੰ ਰੋਕ ਲੱਗ ਗਈ। ਐੱਨ. ਡੀ. ਪੀ. ਪੀ. ਦੇ ਪ੍ਰਧਾਨ ਨੇਫਿਊ ਰੀਓ ਹੀ ਅਗਲੇ ਮੁੱਖ ਮੰਤਰੀ ਦੇ ਰੂਪ ’ਚ ਸਹੁੰ ਚੁੱਕਣਗੇ। ਨੇਫਿਊ ਰੀਓ ਪੰਜਵੀਂ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਦਿੱਲੀ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ’ਤੇ ਸਰਕਾਰ ਗਠਨ ਨੂੰ ਲੈ ਕੇ ਬੈਠਕ ’ਚ ਨੇਫਿਊ ਰੀਓ ਤੋਂ ਇਲਾਵਾ ਅਸਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਵੀ ਸ਼ਾਮਲ ਹੋਏ।

ਇਹ ਵੀ ਪੜ੍ਹੋ : ਬੇਖ਼ੌਫ਼ ਚੋਰਾਂ ਦੇ ਹੌਸਲੇ ਬੁਲੰਦ, ਬੰਦ ਪਏ ਘਰ ’ਚੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ

ਨੇਫਿਊ ਰੀਓ ਦੇ ਨਾਂ ’ਤੇ ਮੁੱਖ ਮੰਤਰੀ ਅਹੁਦੇ ਦੀ ਮੋਹਰ ਲੱਗੀ ਹੈ, ਉੱਥੇ ਨਾਗਾਲੈਂਡ ਦੇ ਉਪ ਮੁੱਖ ਮੰਤਰੀ ਦਾ ਅਹੁਦਾ ਪਹਿਲਾਂ ਦੀ ਤਰ੍ਹਾਂ ਹੀ ਭਾਜਪਾ ਦੇ ਖਾਤੇ ’ਚ ਜਾਵੇਗਾ। ਨਾਗਾਲੈਂਡ ਅਤੇ ਮੇਘਾਲਿਆ ’ਚ 7 ਮਾਰਚ ਨੂੰ ਮੁੱਖ ਮੰਤਰੀ ਅਹੁਦੇ ਲਈ ਸਹੁੰ ਚੁੱਕ ਸਮਾਰੋਹ ਹੋਵੇਗਾ ਤਾਂ ਉੱਥੇ ਹੀ ਤ੍ਰਿਪੁਰਾ ’ਚ 8 ਮਾਰਚ ਨੂੰ ਇਸ ਦਾ ਪ੍ਰਬੰਧ ਹੋਵੇਗਾ। ਤਿੰਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਸਹੁੰ ਚੁੱਕ ਸਮਾਰੋਹਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਿਲ ਹੋਣਗੇ।

ਤ੍ਰਿਪੁਰਾ ਦੇ ਮੁੱਖ ਮੰਤਰੀ ਲਈ ਭੌਮਿਕ ਦਾ ਨਾਂ ਵੀ ਉੱਛਲਿਆ

ਹਾਲਾਂਕਿ ਮੁੱਖ ਮੰਤਰੀ ਦੇ ਰੂਪ ’ਚ ਮਾਣਿਕ ਸਾਹਾ ਦੇ ਨਾਂ ਦਾ ਭਾਜਪਾ ਹਾਈਕਮਾਨ ਨੇ ਸਮਰਥਨ ਕੀਤਾ ਹੈ ਪਰ ਵਿਧਾਇਕਾਂ ਦਾ ਇਕ ਵਰਗ ਨਵੇਂ ਮੁੱਖ ਮੰਤਰੀ ਦੇ ਰੂਪ ’ਚ ਕੇਂਦਰੀ ਮੰਤਰੀ ਪ੍ਰਤਿਮਾ ਭੌਮਿਕ ਦੇ ਨਾਂ ਨੂੰ ਅੱਗੇ ਵਧਾ ਰਿਹਾ ਹੈ। ਭਾਜਪਾ ਨੇ ਬਿਸਵਾ ਸ਼ਰਮਾ ਨੂੰ ਅਗਰਤਲਾ ਭੇਜਿਆ, ਜਿੱਥੇ ਉਹ ਵਿਰੋਧੀ ਵਿਧਾਇਕਾਂ ਵਲੋਂ ਮਿਲੇ ਅਤੇ ਉਸ ਤੋਂ ਬਾਅਦ ਦਿੱਲੀ ਲਈ ਗਏ।


Mandeep Singh

Content Editor

Related News