ਨੌਦੀਪ ਕੌਰ ਦਾ ਦੋਸ਼- ਮੈਡੀਕਲ ਤੱਕ ਨਹੀਂ ਕਰਵਾਇਆ ਗਿਆ, ਬੇਰਹਿਮੀ ਨਾਲ ਕੀਤੀ ਕੁੱਟਮਾਰ

Sunday, Feb 28, 2021 - 01:05 AM (IST)

ਨੌਦੀਪ ਕੌਰ ਦਾ ਦੋਸ਼- ਮੈਡੀਕਲ ਤੱਕ ਨਹੀਂ ਕਰਵਾਇਆ ਗਿਆ, ਬੇਰਹਿਮੀ ਨਾਲ ਕੀਤੀ ਕੁੱਟਮਾਰ

ਸੋਨੀਪਤ (ਦੀਕਸ਼ਿਤ)- ਕਰਨਾਲ ਜੇਲ ’ਚੋਂ ਰਿਹਾਅ ਹੋਈ ਕਿਸਾਨ-ਮਜ਼ਦੂਰ ਸੰਗਠਨ ਦੀ ਮੈਂਬਰ ਨੌਦੀਪ ਕੌਰ ਨੇ ਪੁਲਸ ’ਤੇ ਕਸਟੱਡੀ ਦੌਰਾਨ ਤਸੀਹੇ ਦੇਣ ਦਾ ਗੰਭੀਰ ਦੋਸ਼ ਲਾਇਆ ਹੈ। ਨੌਦੀਪ ਕੌਰ ਦਾ ਕਹਿਣਾ ਹੈ ਕਿ ਉਸ ਦੀ ਗ੍ਰਿਫਤਾਰੀ ਦੇ ਸਮੇਂ ਤੋਂ ਲੈ ਕੇ ਕੁੱਟਮਾਰ ਤੱਕ ਇਕ ਵਾਰ ਵੀ ਮਹਿਲਾ ਪੁਲਸ ਕਰਮਚਾਰੀ ਮੌਜੂਦ ਨਹੀਂ ਸੀ। ਇੰਨਾ ਹੀ ਨਹੀਂ ਪੁਲਸ ਨੇ ਉਸ ਨਾਲ ਦੁਰ-ਵਿਵਹਾਰ ਵੀ ਕੀਤਾ। ਜ਼ਬਰਦਸਤੀ ਉਸ ਤੋਂ ਕਾਗਜ਼ਾਂ ’ਤੇ ਦਸਤਖਤ ਕਰਵਾਏ ਗਏ।

ਇਹ ਵੀ ਪੜ੍ਹੋ- ਸ਼੍ਰੀਲੰਕਾ ਨੂੰ ਨਹੀਂ ਚੀਨ ਦੀ ਵੈਕਸੀਨ 'ਤੇ ਭਰੋਸਾ, ਭਾਰਤੀ ਟੀਕੇ ਦਾ ਕਰੇਗਾ ਇਸਤੇਮਾਲ

ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਕੁੰਡਲੀ ਬਾਰਡਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨੌਦੀਪ ਕੌਰ ਨੇ ਕਿਹਾ ਕਿ ਜਦ ਇਹ ਘਟਨਾ ਹੋਈ ਤਾਂ ਫੈਕਟਰੀ ਮਾਲਕਾਂ ਦੇ ਪ੍ਰਾਈਵੇਟ ਲੋਕਾਂ ਨੇ ਮਜ਼ਦੂਰਾਂ ’ਤੇ ਫਾਇਰਿੰਗ ਤੱਕ ਕੀਤੀ। ਪੁਲਸ ਨੇ ਮਜ਼ਦੂਰਾਂ ਦੇ ਪੱਖ ਨੂੰ ਨਹੀਂ ਸੁਣਿਆ। ਉਲਟਾ ਉਨ੍ਹਾਂ ’ਤੇ ਵਸੂਲੀ ਕਰਨ ਵਰਗੇ ਗੰਭੀਰ ਕੇਸ ਦਰਜ ਕੀਤੇ ਗਏ। ਉਸ ਨੇ ਦੱਸਿਆ ਕਿ ਉਹ ਜਦ ਕਸਟੱਡੀ ’ਚ ਸੀ ਤਾਂ ਪੁਲਸ ਵਾਲੇ ਉਸ ’ਤੇ ਬੈਠ ਕੇ ਉਸ ਨੂੰ ਕੁੱਟਦੇ ਰਹੇ ਤੇ ਜਾਤੀਸੂਚਕ ਗਾਲਾਂ ਵੀ ਦਿੱਤੀਆਂ ਗਈਆਂ।

ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ ਬੇਲਗਾਮ ਕੋਰੋਨਾ, ਅਮਰਾਵਤੀ ਅਤੇ ਅਚਲਪੁਰ 'ਚ ਵਧਾਇਆ ਗਿਆ ਲਾਕਡਾਊਨ

ਹਿਰਾਸਤ ਦੌਰਾਨ ਉਸ ਦਾ ਮੈਡੀਕਲ ਤੱਕ ਨਹੀਂ ਕਰਵਾਇਆ ਗਿਆ। ਬਾਅਦ ’ਚ ਜਦ ਅਦਾਲਤ ਦੇ ਹੁਕਮ ’ਤੇ ਮੈਡੀਕਲ ਹੋਇਆ ਤਾਂ ਸੱਚਾਈ ਸਾਹਮਣੇ ਆਈ। ਇਹੀ ਹਾਲ ਉਸ ਦੇ ਸਾਥੀ ਸ਼ਿਵ ਕੁਮਾਰ ਦਾ ਕੀਤਾ ਗਿਆ ਹੈ। ਨੌਦੀਪ ਕੌਰ ਨੇ ਕਿਹਾ ਕਿ ਜ਼ਿਆਦਤੀ ਕਰਨ ’ਚ ਪੁਲਸ ਨੇ ਕੋਈ ਕਸਰ ਨਹੀਂ ਛੱਡੀ ਪਰ ਉਹ ਉਹ ਡਟੀ ਰਹੀ। ਉਸ ਨੇ ਕਿਹਾ ਕਿ ਕਿਸਾਨ ਤੇ ਮਜ਼ਦੂਰ ਇਸ ਅੰਦੋਲਨ ਜ਼ਰੀਏ ਆਪਣਾ ਹੱਕ ਲੈ ਕੇ ਹੀ ਰਹਿਣਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News