ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੂੰ 6 ਮਹੀਨਿਆਂ ਦੀ ਕੈਦ, ਦੇਸ਼ ਦੀ ਸਿਆਸਤ ਗਰਮਾਈ

Tuesday, Jan 02, 2024 - 11:30 AM (IST)

ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੂੰ 6 ਮਹੀਨਿਆਂ ਦੀ ਕੈਦ, ਦੇਸ਼ ਦੀ ਸਿਆਸਤ ਗਰਮਾਈ

ਢਾਕਾ : ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੂੰ ਬੰਗਲਾਦੇਸ਼ ’ਚ ਕਿਰਤ ਕਾਨੂੰਨਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਇਸ ਨੂੰ ਲੈ ਕੇ ਦੇਸ਼ ’ਚ ਸਿਆਸਤ ਤੇਜ਼ ਹੋ ਗਈ ਹੈ। ਉਨ੍ਹਾਂ ਦੇ ਸਮਰਥਕਾਂ ਨੇ ਦੋਸ਼ ਲਾਇਆ ਕਿ ਇਹ ਸਾਰੀ ਕਾਰਵਾਈ ਸਿਆਸਤ ਤੋਂ ਪ੍ਰੇਰਿਤ ਹੈ। ਸਰਕਾਰੀ ਵਕੀਲ ਖੁਰਸ਼ੀਦ ਆਲਮ ਖਾਨ ਨੇ ਕਿਹਾ ਕਿ ਪ੍ਰੋਫੈਸਰ ਯੂਨਸ ਅਤੇ ਉਸ ਦੇ ਤਿੰਨ ਟੈਲੀਕਾਮ ਸਾਥੀਆਂ ਨੂੰ ਕਿਰਤ ਕਾਨੂੰਨਾਂ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ, ਨੂੰ ਇਸ ਕੇਸ ਵਿਚ 6 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਇਹ ਵੀ ਪੜ੍ਹੋ : ਚੜ੍ਹਦੇ ਸਾਲ ਘਰ 'ਚ ਵਿਛੇ ਸਥਰ, ਦੇਰ ਰਾਤ ਨੌਜਵਾਨ ਦੀ ਦਰਦਨਾਕ ਹਾਦਸੇ 'ਚ ਹੋਈ ਮੌਤ

ਲੋਕਾਂ ਨੂੰ ਗਰੀਬੀ ’ਚੋਂ ਬਾਹਰ ਕੱਢਣ ਵਾਲੇ ਮਾਈਕ੍ਰੋਫਾਈਨੈਂਸ ਬੈਂਕ ਲਈ ਮਸ਼ਹੂਰ ਮੁਹੰਮਦ ਯੂਨਸ ’ਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਗਰੀਬਾਂ ਦਾ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ। ਅਗਸਤ ਵਿਚ ਬਰਾਕ ਓਬਾਮਾ ਅਤੇ ਬਾਨ ਕੀ-ਮੂਨ ਸਮੇਤ ਕਈ ਵਿਸ਼ਵ ਪੱਧਰੀ ਸ਼ਖਸੀਅਤਾਂ ਨੇ ਯੂਨਸ ਦੀ ਨਿਆਂਇਕ ਪਰੇਸ਼ਾਨੀ ਦੀ ਆਲੋਚਨਾ ਕੀਤੀ ਸੀ। ਇਸ ਨੂੰ ਲੈ ਕੇ ਬੰਗਲਾਦੇਸ਼ ’ਚ ਇਕ ਵਾਰ ਫਿਰ ਸਿਆਸਤ ਤੇਜ਼ ਹੋ ਗਈ ਹੈ।

ਇਹ ਵੀ ਪੜ੍ਹੋ : ਨਵੇਂ ਵਰ੍ਹੇ ਦੇ ਪਹਿਲੇ ਦਿਨ 45 ਹਜ਼ਾਰ ਸ਼ਰਧਾਲੂਆਂ ਨੇ ਮਾਂ ਵੈਸ਼ਣੋ ਦੇਵੀ ਜੀ ਦੇ ਦਰਬਾਰ ’ਚ ਟੇਕਿਆ ਮੱਥਾ

ਵਰਣਨਯੋਗ ਹੈ ਕਿ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ 2006 ਦੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ’ਤੇ ਕਈ ਵਾਰ ਤਿੱਖੇ ਹਮਲੇ ਕੀਤੇ ਹਨ। ਸ਼ੇਖ ਹਸੀਨਾ ਮੁਹੰਮਦ ਯੂਨਸ ਦੀ ਲਗਾਤਾਰ ਆਲੋਚਕ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

sunita

Content Editor

Related News