ਦਸੰਬਰ ਮਹੀਨੇ 10 ਦਿਨ ਤੋਂ ਵਧੇਰੇ ਬੰਦ ਰਹਿਣਗੇ ਬੈਂਕ, ਜਲਦ ਨਿਪਟਾ ਲਓ ਜ਼ਰੂਰੀ ਕੰਮ
Friday, Nov 17, 2023 - 04:23 PM (IST)
ਬਿਜ਼ਨੈੱਸ ਡੈਸਕ : ਇਸ ਸਾਲ ਦੇ ਆਖਰੀ ਮਹੀਨੇ ਯਾਨੀ ਦਸੰਬਰ 'ਚ ਬੈਂਕਾਂ ਦਾ ਕੰਮਕਾਜ ਕਈ ਦਿਨ ਬੰਦ ਰਹਿ ਸਕਦਾ ਹੈ, ਕਿਉਂਕਿ ਅਗਲੇ ਮਹੀਨੇ ਕਈ ਦਿਨਾਂ ਤੱਕ ਵੱਖ-ਵੱਖ ਬੈਂਕਾਂ 'ਚ ਹੜਤਾਲ ਹੋਵੇਗੀ। ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (AIBEA) ਨੇ ਇਸ ਮਾਮਲੇ 'ਤੇ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। AIBEA ਨੇ ਦਸੰਬਰ 2023 ਵਿੱਚ ਵੱਖ-ਵੱਖ ਤਰੀਕਾਂ ਨੂੰ ਬੈਂਕਾਂ ਵਿੱਚ ਹੜਤਾਲ ਦਾ ਐਲਾਨ ਕੀਤਾ ਹੈ। ਇਹ ਹੜਤਾਲ 4 ਦਸੰਬਰ ਤੋਂ ਸ਼ੁਰੂ ਹੋ ਕੇ 11 ਦਸੰਬਰ 2023 ਤੱਕ ਜਾਰੀ ਰਹੇਗੀ, ਯਾਨੀ 6 ਦਿਨ ਹੜਤਾਲ ਰਹੇਗੀ ਤੇ 4 ਦਿਨ ਐਤਵਾਰ ਅਤੇ ਦੂਜੇ ਸ਼ਨੀਵਾਰ ਦੀ ਛੁੱਟੀ ਰਹੇਗੀ। ਇਸ ਨਾਲ ਕਿਹੜੇ-ਕਿਹੜੇ ਬੈਂਕਾਂ 'ਚ ਹੋਣ ਵਾਲਾ ਕੰਮ ਰੁੱਕ ਸਕਦਾ ਹੈ, ਦੇ ਬਾਰੇ ਆਓ ਜਾਣਦੇ ਹਾਂ...
ਇਹ ਵੀ ਪੜ੍ਹੋ - ਸ਼ੇਅਰ ਬਾਜ਼ਾਰ 'ਚ ਪਿਆ ਘਾਟਾ, ਪਰੇਸ਼ਾਨ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ
ਦਸੰਬਰ 2023 ਵਿੱਚ ਇਸ ਦਿਨ ਬੈਂਕਾਂ ਵਿੱਚ ਹੋਵੇਗੀ ਹੜਤਾਲ
4 ਦਸੰਬਰ 2023- ਭਾਰਤੀ ਸਟੇਟ ਬੈਂਕ, ਪੰਜਾਬ ਨੈਸ਼ਨਲ ਬੈਂਕ ਅਤੇ ਪੰਜਾਬ ਐਂਡ ਸਿੰਧ ਬੈਂਕ ਵਿੱਚ ਹੜਤਾਲ ਹੋਵੇਗੀ।
5 ਦਸੰਬਰ 2023- ਐਤਵਾਰ ਦੀ ਹਫ਼ਤਾਵਾਰੀ ਛੁੱਟੀ
5 ਦਸੰਬਰ 2023- ਬੈਂਕ ਆਫ ਬੜੌਦਾ ਅਤੇ ਬੈਂਕ ਆਫ ਇੰਡੀਆ ਵਿੱਚ ਹੜਤਾਲ ਹੋਵੇਗੀ।
6 ਦਸੰਬਰ 2023- ਕੇਨਰਾ ਬੈਂਕ ਅਤੇ ਸੈਂਟਰਲ ਬੈਂਕ ਆਫ ਇੰਡੀਆ ਵਿੱਚ ਹੜਤਾਲ ਹੋਵੇਗੀ।
7 ਦਸੰਬਰ, 2023- ਇੰਡੀਅਨ ਬੈਂਕ ਅਤੇ ਯੂਕੋ ਬੈਂਕ ਵਿੱਚ ਹੜਤਾਲ ਹੋਵੇਗੀ।
8 ਦਸੰਬਰ 2023- ਯੂਨੀਅਨ ਬੈਂਕ ਆਫ ਇੰਡੀਆ ਅਤੇ ਬੈਂਕ ਆਫ ਮਹਾਰਾਸ਼ਟਰ ਵਿੱਚ ਹੜਤਾਲ ਹੋਵੇਗੀ।
11 ਦਸੰਬਰ, 2023- ਪ੍ਰਾਈਵੇਟ ਬੈਂਕਾਂ ਵਿੱਚ ਹੜਤਾਲ ਹੋਵੇਗੀ।
12 ਦਸੰਬਰ 2023- ਐਤਵਾਰ ਦੀ ਹਫ਼ਤਾਵਾਰੀ ਛੁੱਟੀ
19 ਦਸੰਬਰ 2023- ਐਤਵਾਰ ਦੀ ਹਫ਼ਤਾਵਾਰੀ ਛੁੱਟੀ
26 ਦਸੰਬਰ 2023- ਐਤਵਾਰ ਦੀ ਹਫ਼ਤਾਵਾਰੀ ਛੁੱਟੀ
ਇਹ ਵੀ ਪੜ੍ਹੋ - ਤਿਉਹਾਰੀ ਸੀਜ਼ਨ 'ਚ ਹਵਾਈ ਯਾਤਰਾ ਨੇ ਫੜੀ ਰਫ਼ਤਾਰ, 1.26 ਕਰੋੜ ਲੋਕਾਂ ਨੇ ਭਰੀ ਉਡਾਣ
ਮੁਲਾਜ਼ਮਾਂ ਵਲੋਂ ਕੀਤੀ ਜਾਣ ਵਾਲੀ ਹੜਤਾਲ ਦੀ ਮੰਗ
ਬੈਂਕ ਮੁਲਾਜ਼ਮਾਂ ਵਲੋਂ ਕੀਤੀ ਜਾ ਰਹੀ ਇਸ ਹੜਤਾਲ ਦਾ ਮੁੱਖ ਕਾਰਨ ਬੈਂਕ ਵਿੱਚ ਲੋੜੀਂਦੇ ਸਟਾਫ਼ ਦੀ ਮੰਗ ਹੈ। ਇਸ ਦੇ ਨਾਲ ਹੀ ਬੈਂਕਿੰਗ ਖੇਤਰ ਵਿੱਚ ਆਊਟਸੋਰਸਿੰਗ 'ਤੇ ਪਾਬੰਦੀ ਲਗਾ ਕੇ ਪੱਕੀ ਨੌਕਰੀਆਂ ਦੀ ਗਿਣਤੀ ਵਧਾਉਣ ਵਰਗੀਆਂ ਮੰਗਾਂ ਵੀ ਸ਼ਾਮਲ ਹਨ। ਇਸ ਮਾਮਲੇ 'ਤੇ ਜਾਣਕਾਰੀ ਦਿੰਦੇ ਹੋਏ ਏਆਈਬੀਈਏ ਦੇ ਜਨਰਲ ਸਕੱਤਰ ਸੀ.ਐੱਚ.ਵੇਂਕਟਚਲਮ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ 'ਚ ਬੈਂਕਾਂ 'ਚ ਹੇਠਲੇ ਪੱਧਰ 'ਤੇ ਆਊਟਸੋਰਸਿੰਗ ਦੀ ਗਿਣਤੀ ਵਧੀ ਹੈ। ਅਜਿਹੇ 'ਚ ਅਸਥਾਈ ਕਰਮਚਾਰੀਆਂ ਦੀ ਗਿਣਤੀ ਵਧਣ ਨਾਲ ਗਾਹਕਾਂ ਦੀ ਨਿੱਜੀ ਜਾਣਕਾਰੀ ਵੀ ਖ਼ਤਰੇ 'ਚ ਹੈ।
ਇਹ ਵੀ ਪੜ੍ਹੋ - ਮੁੜ ਵਧਣ ਲੱਗੀਆਂ ਕੀਮਤੀ ਧਾਤੂਆਂ ਦੀਆਂ ਕੀਮਤਾਂ, 60 ਹਜ਼ਾਰ ਤੋਂ ਪਾਰ ਹੋਇਆ ਸੋਨਾ
ਹੜਤਾਲ ਕਾਰਨ ਗਾਹਕਾਂ ਨੂੰ ਹੋਵੇਗੀ ਪਰੇਸ਼ਾਨੀ
ਜ਼ਿਕਰਯੋਗ ਹੈ ਕਿ AIBEA ਵੱਲੋਂ ਪ੍ਰਸਤਾਵਿਤ ਹੜਤਾਲ ਕਾਰਨ ਗਾਹਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 4 ਦਸੰਬਰ ਤੋਂ 11 ਦਸੰਬਰ ਦੇ ਵਿਚਕਾਰ ਵੱਖ-ਵੱਖ ਬੈਂਕਾਂ ਵਿੱਚ ਕੰਮ ਵਿੱਚ ਵਿਘਨ ਪੈਣ ਕਾਰਨ ਤੁਹਾਡੇ ਕਈ ਜ਼ਰੂਰੀ ਕੰਮ ਅਟਕ ਸਕਦੇ ਹਨ। ਅਜਿਹੇ 'ਚ ਜੇਕਰ ਤੁਸੀਂ ਅਗਲੇ ਮਹੀਨੇ ਕੋਈ ਜ਼ਰੂਰੀ ਕੰਮ ਪੂਰਾ ਕਰਨਾ ਹੈ ਤਾਂ ਹੁਣ ਤੋਂ ਹੀ ਇਸ ਲਿਸਟ ਨੂੰ ਚੈੱਕ ਕਰੋ ਅਤੇ ਆਪਣੇ ਬੈਂਕ ਨਾਲ ਜੁੜੇ ਕੰਮ ਦੀ ਯੋਜਨਾ ਬਣਾਓ।
ਇਹ ਵੀ ਪੜ੍ਹੋ - ਕੇਂਦਰ ਸਰਕਾਰ ਦਾ ਵੱਡਾ ਤੋਹਫ਼ਾ, ਕਰੋੜਾਂ ਕਿਸਾਨਾਂ ਦੇ ਖਾਤਿਆਂ 'ਚ ਪਾਏ 2-2 ਹਜ਼ਾਰ ਰੁਪਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8