ਕੈਬਨਿਟ ਦਾ ਵੱਡਾ ਫ਼ੈਸਲਾ, ਚਾਰਧਾਮ ਦੇ ਨਾਂ ''ਤੇ ਨਹੀਂ ਬਣੇਗਾ ਕੋਈ ਟਰੱਸਟ ਅਤੇ ਮੰਦਰ

Friday, Jul 19, 2024 - 01:50 PM (IST)

ਦੇਹਰਾਦੂਨ- ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਪ੍ਰਧਾਨਗੀ ਵਿਚ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਹੋਈ ਸੂਬਾ ਕੈਬਨਿਟ ਦੀ ਬੈਠਕ 'ਚ ਵੱਡਾ ਫ਼ੈਸਲਾ ਲਿਆ ਗਿਆ। ਇਸ ਬੈਠਕ 'ਚ ਫ਼ੈਸਲਾ ਲਿਆ ਗਿਆ ਹੈ ਕਿ ਚਾਰਧਾਮ ਦੇ ਨਾਂ 'ਤੇ ਕੋਈ ਵੀ ਟਰੱਸਟ ਨਹੀਂ ਬਣੇਗਾ ਅਤੇ ਨਾ ਹੀ ਮੰਦਰ। ਇਸ ਨੂੰ ਲੈ ਕੇ ਕੈਬਨਿਟ ਨੇ ਮਤਾ ਪਾਸ ਕੀਤਾ ਹੈ ਕਿ ਇਸ 'ਤੇ ਕਾਨੂੰਨੀ ਰਾਏ ਲੈ ਕੇ ਸਖ਼ਤ ਕਾਨੂੰਨ ਬਣਾਇਆ ਜਾਵੇਗਾ। ਦਰਅਸਲ ਦਿੱਲੀ ਵਿਚ ਬਣ ਰਹੇ ਕੇਦਾਰਨਾਥ ਮੰਦਰ ਦਾ ਵਿਰੋਧ ਪੂਰੇ ਉੱਤਰਾਖੰਡ ਵਿਚ ਹੋ ਰਿਹਾ ਹੈ। ਇਸ ਮਾਮਲੇ ਵਿਚ ਉੱਤਰਾਖੰਡ ਦੀ ਸੱਤਾਧਾਰੀ ਭਾਜਪਾ ਸਰਕਾਰ ਬੈਕ ਫੁਟ 'ਤੇ ਹੈ। ਕੇਦਾਰਨਾਥ ਮੰਦਰ ਦੇ ਮਾਮਲੇ ਵਿਚ ਨਾ ਸਿਰਫ਼ ਤੀਰਥ ਪੁਰੋਹਿਤ ਸਗੋਂ ਆਮ ਲੋਕ ਵੀ ਇਸ ਦਾ ਵਿਰੋਧ ਕਰ ਰਹੇ ਹਨ।

ਅਜਿਹੇ ਵਿਚ ਹੁਣ ਉੱਤਰਾਖੰਡ ਸਰਕਾਰ ਦੀ ਕੈਬਨਿਟ ਬੈਠਕ ਵਿਚ ਮਹੱਤਵਪੂਰਨ ਫ਼ੈਸਲਾ ਲਿਆ ਗਿਆ। ਜਿਸ 'ਚ ਬਦਰੀਨਾਥ, ਕੇਦਾਰਨਾਥ, ਗੰਗੋਤਰੀ, ਯਮੁਨੋਤਰੀ ਅਤੇ ਉਤਰਾਖੰਡ ਦੇ ਪ੍ਰਮੁੱਖ ਮੰਦਰਾਂ ਦੇ ਨਾਂ 'ਤੇ ਨਾ ਤਾਂ ਕੋਈ ਟਰੱਸਟ ਅਤੇ ਨਾ ਹੀ ਕੋਈ ਮੰਦਰ ਕਿਸੇ ਵਿਅਕਤੀ ਜਾਂ ਸੰਸਥਾ ਵੱਲੋਂ ਬਣਾਇਆ ਜਾਵੇਗਾ। ਉੱਤਰਾਖੰਡ ਸਰਕਾਰ ਦੀ ਕੈਬਨਿਟ ਨੇ ਇਸ ਸਬੰਧੀ ਸਖ਼ਤ ਕਾਨੂੰਨ ਬਣਾਉਣ ਦਾ ਮਤਾ ਪਾਸ ਕੀਤਾ ਹੈ। ਦਰਅਸਲ ਸੂਬਾ ਸਰਕਾਰ ਜਾਣਦੀ ਹੈ ਕਿ ਮਾਮਲਾ ਕਾਫੀ ਵੱਧਦਾ ਜਾ ਰਿਹਾ ਹੈ ਅਤੇ ਲੋਕਾਂ ਵਿਚ ਭਾਰੀ ਰੋਸ ਹੈ। ਅਜਿਹੇ ਵਿਚ ਸੂਬਾ ਸਰਕਾਰ ਨੇ ਕੈਬਨਿਟ ਬੈਠਕ 'ਚ ਇਹ ਵੱਡਾ ਅਤੇ ਅਹਿਮ ਫੈਸਲਾ ਲਿਆ ਹੈ।


Tanu

Content Editor

Related News