ਇਜ਼ਰਾਈਲੀ ਕੰਪਨੀ NSO ਨਾਲ ਨਹੀਂ ਹੋਇਆ ਕੋਈ ਲੈਣ-ਦੇਣ : ਰੱਖਿਆ ਮੰਤਰਾਲਾ

Monday, Aug 09, 2021 - 11:19 PM (IST)

ਇਜ਼ਰਾਈਲੀ ਕੰਪਨੀ NSO ਨਾਲ ਨਹੀਂ ਹੋਇਆ ਕੋਈ ਲੈਣ-ਦੇਣ : ਰੱਖਿਆ ਮੰਤਰਾਲਾ

ਨਵੀਂ ਦਿੱਲੀ-ਪੇਗਾਸਸ ਜਾਸੂਸੀ ਵਿਵਾਦਾਂ ਦੇ ਘੇਰੇ 'ਚ ਰੱਖਿਆ ਮੰਤਰਾਲਾ ਨੇ ਸਪਾਈਵੇਅਰ ਵੇਚਣ ਵਾਲੇ ਐੱਨ.ਐੱਸ.ਓ. ਸਮੂਹ ਨਾਲ ਕਿਸੇ ਵੀ ਤਰ੍ਹਾਂ ਦੇ ਲੈਣ-ਦੇਣ ਨਾਲ ਇਨਕਾਰ ਕੀਤਾ ਹੈ। ਐੱਨ.ਐੱਸ.ਓ. ਸਮੂਹ ਇਕ ਇਜ਼ਰਾਈਲੀ ਨਿਗਰਾਨੀ ਸਾਫਟਵੇਅਰ ਬਣਾਉਣ ਵਾਲੀ ਕੰਪਨੀ ਹੈ ਜਿਸ 'ਤੇ ਲਗਾਤਾਰ ਦੋਸ਼ ਲਾਏ ਜਾ ਰਹੇ ਹਨ ਕਿ ਉਹ ਆਪਣੇ ਪੇਗਾਸਸ ਸਾਫਟਵੇਅਰ ਰਾਹੀਂ ਵੱਖ-ਵੱਖ ਦੇਸ਼ਾਂ 'ਚ ਲੋਕਾਂ ਦੇ ਫੋਨ ਦੀ ਨਿਗਰਾਨੀ ਕਰਨ 'ਚ ਲੱਗੀ ਹੋਈ ਹੈ, ਇਨ੍ਹਾਂ ਦੇਸ਼ਾਂ 'ਚ ਭਾਰਤ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : ਐਮਾਜ਼ੋਨ-ਫਲਿੱਪਕਾਰਟ ਨੂੰ SC ਤੋਂ ਨਹੀਂ ਮਿਲੀ ਰਾਹਤ, CCI ਜਾਂਚ 'ਚ ਦਖਲ ਤੋਂ ਇਨਕਾਰ

ਰਾਜ ਸਭਾ 'ਚ ਇਸ ਮਾਮਲੇ 'ਤੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਰੱਖਿਆ ਰਾਜ ਮੰਤਰੀ ਅਜੈ ਭੱਟ ਨੇ ਕਿਹਾ ਕਿ ਰੱਖਿਆ ਮੰਤਰਾਲਾ ਦਾ ਐੱਨ.ਐੱਸ.ਓ. ਤਕਨੀਕੀ ਸਮੂਹ ਨਾਲ ਕਿਸੇ ਤਰ੍ਹਾਂ ਦਾ ਕੋਈ ਲੈਣ-ਦੇਣ ਨਹੀਂ ਹੋਇਆ। ਵਿਰੋਧੀ ਦਲ ਜਸੂਸੀ ਦੇ ਮਾਮਲੇ 'ਚ ਲਗਾਤਾਰ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਰਹੇ ਹਨ ਅਤੇ 19 ਜੁਲਾਈ ਤੋਂ ਸ਼ੁਰੂ ਹੋਏ ਸੰਸਦ ਦੇ ਮਾਨਸੂਨ ਸੈਸ਼ਨ ਦੀ ਪ੍ਰਕਿਰਿਆ 'ਚ ਰੁਕਾਵਟ ਬਣਾਏ ਹੋਏ ਹਨ। ਸੂਚਨਾ ਤਕਨੀਕੀ ਅਤੇ ਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਭਾਰਤ 'ਚ ਪੇਗਾਸਸ ਦੇ ਇਸਤੇਮਾਲ ਨਾਲ ਜਾਸੂਸੀ 'ਤੇ ਪ੍ਰਕਾਸ਼ਿਤ ਮੀਡੀਆ ਦੀਆਂ ਤਮਾਤ ਰਿਪੋਰਟਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਇਹ ਸਿਰਫ ਮਾਨਸੂਨ ਸੈਸ਼ਨ ਨੂੰ ਚਲਾਉਣ ਨਹੀਂ ਦੇਣਾ ਅਤੇ ਭਾਰਤੀ ਲੋਕਤੰਤਰ ਨੂੰ ਨੀਵਾਂ ਦਿਖਾਉਣ ਦੀ ਸਾਜਿਸ਼ ਹੈ।

ਇਹ ਵੀ ਪੜ੍ਹੋ : ਦਿੱਲੀ ਦੇ ਸਰਕਾਰੀ ਹਸਪਤਾਲਾਂ 'ਚ ਸ਼ੁਰੂ ਕੀਤੇ ਗਏ 45 PSA ਆਕਸੀਜਨ ਪਲਾਂਟ

ਪੇਗਾਸਸ 'ਚ ਸਿਰਫ ਭਾਰਤ ਦਾ ਹੀ ਡਾਟਾ ਨਹੀਂ ਸੀ ਸਗੋਂ ਦੁਨੀਆਭਰ ਦੇ ਕਈ ਦੇਸ਼ਾਂ ਦਾ ਜ਼ਿਕਰ ਸੀ। ਰਿਪੋਰਟ ਮੁਤਾਬਕ ਇਜ਼ਰਾਈਲ ਸਾਫਟਵੇਅਰ ਪੇਗਾਸਸ 'ਚ ਦੁਨੀਆਭਰ ਦੇ 50 ਹਜ਼ਾਰ ਤੋਂ ਵਧੇਰੇ ਲੋਕਾਂ ਦੇ ਨੰਬਰ ਜਾਸੂਸੀ ਲਈ ਪਾਏ ਗਏ। ਹਾਲਾਂਕਿ ਇਹ ਪੁਸ਼ਟੀ ਨਹੀਂ ਹੋਈ ਕਿ ਉਨ੍ਹਾਂ ਲੋਕਾਂ ਦੇ ਫੋਨ ਹੈਕ ਹੋਏ ਸਨ ਜਾਂ ਨਹੀਂ। ਇਸ 'ਚ ਨੇਤਾ, ਪੱਤਰਕਾਰ, ਸਮਾਜਸੇਵੀ ਤੇ ਅਧਿਕਾਰੀ ਆਦਿ ਦੇ ਨਾਂ ਸ਼ਾਮਲ ਹਨ।


author

Anuradha

Content Editor

Related News