ਅਰੁਣਾਚਲ ਪ੍ਰਦੇਸ਼ ’ਚ ਬਰਫ਼ੀਲਾ ਤੂਫ਼ਾਨ, ਲਾਪਤਾ ਹੋਏ 7 ਜਵਾਨਾਂ ਦਾ ਨਹੀਂ ਲੱਗਾ ਸੁਰਾਗ

Tuesday, Feb 08, 2022 - 02:20 PM (IST)

ਈਟਾਨਗਰ (ਵਾਰਤਾ)— ਅਰੁਣਾਚਲ ਪ੍ਰਦੇਸ਼ ਦੇ ਕਾਮੇਂਗ ਖੇਤਰ ਵਿਚ ਐਤਵਾਰ ਨੂੰ ਉੱਚਾਈ ਵਾਲੇ ਇਲਾਕਿਆਂ ’ਚ ਬਰਫ਼ੀਲਾ ਤੂਫ਼ਾਨ ਆਉਣ ਕਾਰਨ ਗਸ਼ਤ ਕਰ ਰਹੇ ਫ਼ੌਜ ਦੇ 7 ਜਵਾਨ ਲਾਪਤਾ ਹੋ ਗਏ ਹਨ। ਦੁਖਦ ਖ਼ਬਰ ਇਹ ਹੈ ਕਿ ਅਜੇ ਤੱਕ ਇਨ੍ਹਾਂ ਜਵਾਨਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਰੱਖਿਆ ਮੰਤਰਾਲਾ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਤੇਜਪੁਰ ਸਥਿਤ ਰੱਖਿਆ ਜਨਸੰਪਰਕ ਅਧਿਕਾਰੀ ਲੈਫਟੀਨੈਂਟ ਕਰਨਲ ਹਰਸ਼ਵਰਧਨ ਪਾਂਡੇ ਨੇ ਕਿਹਾ ਕਿ ਅਜੇ ਤੱਕ ਲਾਪਤਾ 7 ਜਵਾਨਾਂ ਦੀ ਕੋਈ ਖ਼ਬਰ ਨਹੀਂ ਹੈ। ਹਾਲਾਂਕਿ ਖੋਜ ਅਤੇ ਬਚਾਅ ਮੁਹਿੰਮ ਜਾਰੀ ਹੈ। 

ਦੱਸ ਦੇਈਏ ਕਿ ਅਰੁਣਾਚਲ ਪ੍ਰਦੇਸ਼ ਦੇ ਕਾਮੇਂਗ ਖੇਤਰ ਦੇ ਉੱਚਾਈ ਵਾਲੇ ਇਲਾਕਿਆਂ ਵਿਚ ਐਤਵਾਰ ਨੂੰ ਭਾਰਤੀ ਫ਼ੌਜ ਦੇ 7 ਜਵਾਨ ਗਸ਼ਤ ਕਰ ਰਹੇ ਸਨ। ਬਰਫ਼ੀਲਾ ਤੂਫਾਨ ਆਉਣ ਕਾਰਨ 7 ਜਵਾਨ ਫਸ ਗਏ ਪਰ ਅਜੇ ਤੱਕ ਉਨ੍ਹਾਂ ਦੀ ਕੋਈ ਖ਼ਬਰ ਨਹੀਂ ਹੈ। ਰੱਖਿਆ ਜਨਸੰਪਰਕ ਅਧਿਕਾਰੀ ਨੇ ਕਿਹਾ ਕਿ ਲਾਪਤਾ ਜਵਾਨਾਂ ਦਾ ਪਤਾ ਲਾਉਣ ਲਈ ਖੋਜ ਅਤੇ ਬਚਾਅ ਮੁਹਿੰਮ ਜਾਰੀ ਹੈ। ਬਚਾਅ ਮੁਹਿੰਮ ’ਚ ਮਦਦ ਲਈ ਵਿਸ਼ੇਸ਼ ਟੀਮਾਂ ਨੂੰ ਭੇਜਿਆ ਗਿਆ। ਲੈਫਟੀਨੈਂਟ ਕਰਨਲ ਪਾਂਡੇ ਨੇ ਦੱਸਿਆ ਕਿ ਇਸ ਇਲਾਕੇ ਵਿਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਬਰਫ਼ਬਾਰੀ ਹੋਣ ਕਾਰਨ ਮੌਸਮ ਬੇਹੱਦ ਖਰਾਬ ਹੋ ਗਿਆ ਹੈ।


Tanu

Content Editor

Related News