ਭਾਰਤੀ ਹਾਈ ਕਮਿਸ਼ਨ ਨੇ ਕਿਹਾ, ਸ਼੍ਰੀਲੰਕਾ ''ਚ ਵੀਜ਼ਾ ਜਾਰੀ ਕਰਨ ''ਤੇ ਕੋਈ ਰੋਕ ਨਹੀਂ
Saturday, May 14, 2022 - 02:00 AM (IST)
ਇੰਟਰਨੈਸ਼ਨਲ ਡੈਸਕ : ਸ਼੍ਰੀਲੰਕਾ 'ਚ ਭਾਰਤੀ ਹਾਈ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਕਿ ਉਸ ਨੇ ਦੇਸ਼ ਵਿੱਚ ਵੀਜ਼ਾ ਜਾਰੀ ਕਰਨ ’ਤੇ ਰੋਕ ਲਾ ਦਿੱਤੀ ਹੈ। ਹਾਈ ਕਮਿਸ਼ਨ ਨੇ ਕਿਹਾ ਕਿ ਇਹ ਅੜਿੱਕਾ ਦਫ਼ਤਰ ਵਿੱਚ ਵੀਜ਼ਾ ਸੈੱਲ ਸਟਾਫ਼ ਦੀ ਉਪਲਬਧਤਾ ਨਾ ਹੋਣ ਕਾਰਨ ਕੰਮਕਾਜੀ ਮੁਸ਼ਕਿਲਾਂ ਕਾਰਨ ਪੈਦਾ ਹੋਇਆ ਹੈ। ਇਨ੍ਹਾਂ 'ਚ ਜ਼ਿਆਦਾਤਰ ਕਰਮਚਾਰੀ ਸ਼੍ਰੀਲੰਕਾ ਦੇ ਨਾਗਰਿਕ ਹਨ। ਹਾਈ ਕਮਿਸ਼ਨ ਨੇ ਕਿਹਾ ਕਿ ਉਹ ਜਲਦ ਤੋਂ ਜਲਦ ਆਮ ਸਥਿਤੀ ਬਹਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ : ਮੋਦੀ ਦੇ ਇਸ ਮੰਤਰੀ ਨੇ ਡਰੋਨ ਪਾਇਲਟਾਂ ਬਾਰੇ ਦਿੱਤੀ ਵੱਡੀ ਜਾਣਕਾਰੀ, ਕੀ ਹੈ ਸਰਕਾਰ ਦੀ ਅਗਲੀ ਯੋਜਨਾ?
ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕੀਤਾ, "ਹਾਈ ਕਮਿਸ਼ਨ ਸਪੱਸ਼ਟ ਤੌਰ 'ਤੇ ਇਨਕਾਰ ਕਰਦਾ ਹੈ ਕਿ ਉਸ ਨੇ ਜਾਂ ਸ਼੍ਰੀਲੰਕਾ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਜਾਂ ਭਾਰਤ ਦੇ ਸਹਾਇਕ ਹਾਈ ਕਮਿਸ਼ਨ ਨੇ ਵੀਜ਼ਾ ਜਾਰੀ ਕਰਨ 'ਤੇ ਰੋਕ ਲਗਾ ਦਿੱਤੀ ਹੈ। ਪਿਛਲੇ ਕੁਝ ਦਿਨਾਂ 'ਚ ਸਾਡੇ ਵੀਜ਼ਾ ਸੈੱਲ ਦੇ ਕਰਮਚਾਰੀਆਂ ਨੂੰ ਦਫ਼ਤਰ ਵਿੱਚ ਨਾ ਆਉਣ ਕਾਰਨ ਕਾਰਜਸ਼ੀਲ ਮੁਸ਼ਕਿਲਾਂ ਆਈਆਂ। ਇਨ੍ਹਾਂ 'ਚ ਜ਼ਿਆਦਾਤਰ ਕਰਮਚਾਰੀ ਸ਼੍ਰੀਲੰਕਾ ਦੇ ਨਾਗਰਿਕ ਹਨ।" ਉਨ੍ਹਾਂ ਕਿਹਾ, "ਅਸੀਂ ਜਲਦ ਤੋਂ ਜਲਦ ਆਮ ਸਥਿਤੀ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਭਾਰਤ ਵਿੱਚ ਸ਼੍ਰੀਲੰਕਾਈ ਨਾਗਰਿਕਾਂ ਨੂੰ ਯਾਤਰਾ ਦੀ ਸਹੂਲਤ ਦੇਣ ਲਈ ਵਚਨਬੱਧ ਹਾਂ। ਸ਼੍ਰੀਲੰਕਾ 'ਚ ਭਾਰਤੀਆਂ ਵਾਂਗ ਹੀ ਭਾਰਤ ਵਿੱਚ ਸ਼੍ਰੀਲੰਕਾ ਦੇ ਨਾਗਰਿਕਾਂ ਦਾ ਸਵਾਗਤ ਹੈ।"
ਇਹ ਵੀ ਪੜ੍ਹੋ : ਧਰਮਸ਼ਾਲਾ ਵਿਧਾਨ ਸਭਾ 'ਚ ਵਿਵਾਦਤ ਝੰਡੇ ਲਾਉਣ ਵਾਲਾ ਇਕ ਹੋਰ ਮੁਲਜ਼ਮ ਪੰਜਾਬ ਤੋਂ ਗ੍ਰਿਫ਼ਤਾਰ
ਦੱਸ ਦੇਈਏ ਕਿ ਸ਼੍ਰੀਲੰਕਾ 1948 ਵਿੱਚ ਬ੍ਰਿਟੇਨ ਤੋਂ ਆਜ਼ਾਦ ਹੋਣ ਤੋਂ ਬਾਅਦ ਹੁਣ ਤੱਕ ਦੇ ਸਭ ਤੋਂ ਖਰਾਬ ਆਰਥਿਕ ਸੰਕਟ 'ਚੋਂ ਗੁਜ਼ਰ ਰਿਹਾ ਹੈ। ਇਸ ਦੇ ਵਿਰੋਧ 'ਚ ਲੋਕ ਸੜਕਾਂ 'ਤੇ ਉਤਰ ਆਏ ਤੇ ਪ੍ਰਦਰਸ਼ਨ ਕਰਨ ਲੱਗੇ। ਕੁਝ ਦਿਨ ਪਹਿਲਾਂ ਦੇਸ਼ ਦੀ ਵਿਗੜਦੀ ਆਰਥਿਕ ਸਥਿਤੀ ਦੇ ਮੱਦੇਨਜ਼ਰ ਹਿੰਸਕ ਝੜਪਾਂ ਤੋਂ ਬਾਅਦ ਮਹਿੰਦਾ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਇਸ ਤੋਂ ਬਾਅਦ ਸ਼੍ਰੀਲੰਕਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਨੇ ਦੇਸ਼ ਦੀ ਵਿਗੜਦੀ ਆਰਥਿਕ ਸਥਿਤੀ ਨੂੰ ਸਥਿਰਤਾ ਪ੍ਰਦਾਨ ਕਰਨ ਲਈ ਵੀਰਵਾਰ ਨੂੰ ਦੇਸ਼ ਦੇ 26ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ।
ਇਹ ਵੀ ਪੜ੍ਹੋ : ਰੂਸ-ਯੂਕ੍ਰੇਨ ਜੰਗ ਵਿਚਾਲੇ ਫਿਨਲੈਂਡ ਨੇ ਨਾਟੋ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ