ਟਿਕਟ ਨਹੀਂ ਮਿਲਣ ''ਤੇ ਕੋਈ ਨਾਰਾਜ਼ਗੀ ਨਹੀਂ, ਸਰਕਾਰ ਬਣਾਉਣ ਦਾ ਭਰੋਸਾ : ਰਾਮ ਬਿਲਾਸ ਸ਼ਰਮਾ

Monday, Sep 30, 2024 - 11:17 AM (IST)

ਮਹੇਂਦਰਗੜ੍ਹ (ਭਾਸ਼ਾ)- ਹਰਿਆਣਾ ਦੇ ਸਾਬਕਾ ਕੈਬਨਿਟ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਲਈ ਟਿਕਟ ਨਾ ਦਿੱਤੇ ਜਾਣ ਦੀ ਉਨ੍ਹਾਂ ਨੇ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ ਹੈ ਅਤੇ ਉਹ ਪਾਰਟੀ ਦੀ ਸੇਵਾ ਕਰਦੇ ਰਹਿਣਗੇ। ਸ਼ਰਮਾ ਨੂੰ ਹਰਿਆਣਾ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਥਿਤੀ ਨੂੰ ਮਜ਼ਬੂਤ ​​ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ ਅਤੇ ਹੁਣ ਉਨ੍ਹਾਂ ਨੂੰ ਪਾਰਟੀ ਦੀ ਸੂਬਾ ਇਕਾਈ ਦਾ 'ਰੁੱਖ' ਕਿਹਾ ਜਾਂਦਾ ਹੈ। ਮਹੇਂਦਰਗੜ੍ਹ ਤੋਂ 5 ਵਾਰ ਵਿਧਾਇਕ ਅਤੇ ਤਿੰਨ ਵਾਰ ਰਾਜ ਮੰਤਰੀ ਰਹਿ ਚੁੱਕੇ ਰਾਮ ਬਿਲਾਸ ਸ਼ਰਮਾ (74) ਨੇ ਭਾਜਪਾ ਵੱਲੋਂ ਆਖਰੀ ਸਮੇਂ ਤੱਕ ਆਪਣੀ ਉਮੀਦਵਾਰੀ ਟਾਲਣ ਕਾਰਨ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕੀਤੀ ਸੀ। ਹਾਲਾਂਕਿ, ਪਾਰਟੀ ਨੇ ਸ਼ਰਮਾ ਨੂੰ ਆਪਣੇ ਅਧਿਕਾਰਤ ਉਮੀਦਵਾਰ ਕੰਵਰ ਸਿੰਘ ਦੇ ਸਮਰਥਨ 'ਚ ਨਾਮ ਲੈਣ ਲਈ ਮਨਾ ਲਿਆ। ਸ਼ਰਮਾ ਨੇ ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ,''ਮੈਂ ਪਾਰਟੀ ਨੂੰ 5 ਦਹਾਕਿਆਂ ਤੋਂ ਵੱਧ ਸਮਾਂ ਦਿੱਤਾ ਹੈ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਮੈਨੂੰ ਕਹਿੰਦੇ ਸਨ ਕਿ ਮੈਂ ਹਰਿਆਣਾ 'ਚ ਰਹਿ ਕੇ ਸੂਬੇ 'ਚ ਪਾਰਟੀ ਦਾ ਆਧਾਰ ਕਾਇਮ ਕਰਨਾ ਹੈ ਅਤੇ ਮੈਂ ਅਜਿਹਾ ਕਰਨਾ ਜਾਰੀ ਰੱਖਾਂਗਾ।

ਇਹ ਵੀ ਪੜ੍ਹੋ : ਕਾਰ ਹਾਦਸੇ ਦੌਰਾਨ ਏਅਰਬੈਗ ਖੁੱਲ੍ਹਣ ਦੇ ਬਾਵਜੂਦ 2 ਸਾਲਾ ਮਾਸੂਮ ਦੀ ਮੌਤ, ਜਾਣੋ ਪੂਰਾ ਮਾਮਲਾ

ਉਨ੍ਹਾਂ ਕਿਹਾ,''ਮੇਰੇ ਕਈ ਸਾਥੀ ਰਾਜਨੇਤਾਵਾਂ ਨੇ ਪਾਰਟੀ ਬਦਲ ਲਈ ਪਰ ਮੈਂ ਇੱਥੇ ਰਿਹਾ ਅਤੇ ਅੱਗੇ ਵੀ ਅਜਿਹਾ ਹੀ ਕਰਾਂਗਾ। ਮੈਨੂੰ ਟਿਕਟ ਨਹੀਂ ਦਿੱਤੇ ਜਾਣ ਨੂੰ ਲੈ ਕੇ ਪਾਰਟੀ ਕੋਲ ਕੁਝ ਕਾਰਨ ਹੋ ਸਕਦੇ ਹਨ ਪਰ ਮੈਨੂੰ ਕੋਈ ਸ਼ਿਕਾਇਤ ਨਹੀਂ ਹੈ।'' ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਆਜ਼ਾਦ ਵਜੋਂ ਚੋਣ ਲੜਨ ਦੀ ਵੀ ਅਪੀਲ ਕੀਤੀ ਸੀ। ਇਸ ਮਹੀਨੇ ਦੀ ਸ਼ੁਰੂਆਤ 'ਚ ਉਨ੍ਹਾਂ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਹੋਇਆ ਸੀ, ਜਿਸ 'ਚ ਸ਼ਰਮਾ ਭਾਵੁਕ ਨਜ਼ਰ ਆ ਰਹੇ ਹਨ ਅਤੇ ਉਹ ਆਪਣੇ ਹੰਝੂ ਨਹੀਂ ਰੋਕ ਸਕੇ ਸਨ। ਉਨ੍ਹਾਂ ਕਿਹਾ,''ਭਾਵੁਕ ਹੋਣਾ ਸੁਭਾਵਿਕ ਸੀ। ਮੈਨੂੰ ਹਮੇਸ਼ਾ ਉਨ੍ਹਾਂ ਦਾ ਸਮਰਥਨ ਮਿਲਿਆ ਹੈ ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਜਦੋਂ ਮੈਂ ਮਰਾਂਗਾ ਤਾਂ ਭਾਜਪਾ ਦੇ ਝੰਡੇ ਨਾਲ ਹੀ ਜਾਵਾਂਗਾ। ਪਿਛੇ ਕੁਝ ਸਾਲਾਂ 'ਚ ਪਾਰਟੀ ਬਦਲਣ ਦੇ ਕਈ ਮੌਕੇ ਆ ਪਰ ਉਸ ਸਮੇਂ ਮੈਂ ਜਦੋਂ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਤਾਂ ਹੁਣ ਮੈਂ ਸ਼ਾਂਤ ਰਹਿਣਾ ਹੀ ਪਸੰਦ ਕਰਾਂਗਾ।'' 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News