166 ਸਾਲ ਦੇ ਇਤਿਹਾਸ ''ਚ ਇਸ ਸਾਲ ਪਹਿਲੀ ਵਾਰ ਕਿਸੇ ਯਾਤਰੀ ਦੀ ਮੌਤ ਨਹੀਂ

12/26/2019 3:58:27 PM

ਨਵੀਂ ਦਿੱਲੀ — ਭਾਰਤੀ ਰੇਲਵੇ ਦੇ 166 ਸਾਲ ਦੇ ਲੰਮੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇਸ ਸਾਲ ਕਿਸੇ ਵੀ ਯਾਤਰੀ ਦੀ ਜਾਨ ਨਹੀਂ ਗਈ ਹੈ। ਭਾਰਤੀ ਰੇਲਵੇ ਨੇ ਦਾਅਵਾ ਕੀਤਾ ਹੈ ਕਿ ਇਸ ਵਿੱਤੀ ਸਾਲ 'ਚ ਇਕ ਵੀ ਯਾਤਰੀ ਦੀ ਮੌਤ ਨਹੀਂ ਹੋਈ ਹੈ। ਯਾਨੀ ਕਿ ਭਾਰਤੀ ਰੇਲਵੇ ਦੇ 166 ਸਾਲ ਦੇ ਇਤਿਹਾਸ 'ਚ 2019-20 'ਜ਼ੀਰੋ ਪੈਸੇਂਜਰ ਡੈਥ' ਦਾ ਗਵਾਹ ਬਣਿਆ ਹੈ। ਭਾਰਤੀ ਰੇਲਵੇ ਦੇ ਡਾਟਾ ਅਨੁਸਾਰ ਰੇਲ ਗੱਡੀਆਂ ਦੀ ਟੱਕਰ, ਟ੍ਰੇਨ 'ਚ ਅੱਗ, ਰੇਲਵੇ ਕ੍ਰਾਸਿੰਗ ਅਤੇ ਪਟੜੀ ਤੋਂ ਉਤਰਨ ਸਮੇਂ ਦੇ ਹਾਦਸਿਆਂ 'ਚ ਪਿਛਲੇ 38 ਸਾਲ ਦੀ ਤੁਲਨਾ 'ਚ 95 ਫੀਸਦੀ ਤੋਂ ਜ਼ਿਆਦਾ ਦੀ ਕਮੀ ਆਈ ਹੈ। ਸੁਰੱਖਿਆ ਦੇ ਲਿਹਾਜ਼ ਨਾਲ ਇਹ ਰੇਲਵੇ ਦੀ ਬਹੁਤ ਵੱਡੀ ਉਪਲੱਬਧੀ ਹੈ।

ਸਾਲ 2018-19 'ਚ ਕੁੱਲ 59 ਹਾਦਸੇ ਹੋਏ ਸਨ

ਰੇਲਵੇ ਦੀ ਰਿਪੋਰਟ ਮੁਤਾਬਕ ਪਿਛਲੇ 38 ਸਾਲਾਂ ਵਿਚ ਟ੍ਰੇਨਾਂ ਵਿਚਕਾਰ ਟੱਕਰ, ਅੱਗ ਲੱਗ ਜਾਣਾ, ਰੇਲਵੇ ਕ੍ਰਾਸਿੰਗ ਵਰਗੇ ਹਾਦਸਿਆਂ 'ਚ ਕਰੀਬ 95 ਫੀਸਦੀ ਦੀ ਗਿਰਾਵਟ ਆਈ ਹੈ। 2017-18 'ਚ 73 ਰੇਲ ਹਾਦਸੇ ਹੋਏ ਸਨ। ਵਿੱਤੀ ਸਾਲ 2018-19 'ਚ ਇਸ 'ਚ ਕਮੀ ਆਈ ਅਤੇ ਕੁੱਲ 59 ਹਾਦਸੇ ਹੋਏ। ਉਸ ਵਿੱਤੀ ਸਾਲ 'ਚ ਹਰ 10 ਲੱਖ ਕਿਲੋਮੀਟਰ 'ਤੇ ਹੋਣ ਵਾਲੇ ਟ੍ਰੇਨ ਹਾਦਸੇ ਘੱਟ ਕੇ ਹੁਣ ਤੱਕ ਦੇ ਘੱਟੋ-ਘੱਟ 0.06 'ਤੇ ਪਹੁੰਚ ਗਏ।

ਸਾਲ 2010-11 'ਚ 141 ਟ੍ਰੇਨ ਹਾਦਸੇ ਹੋਏ ਸਨ

ਰੇਲਵੇ ਦੀ ਰਿਪੋਰਟ ਮੁਤਾਬਕ 1960-61 'ਚ ਕੁੱਲ 2131 ਟ੍ਰੇਨ ਹਾਦਸੇ ਹੋਏ ਸਨ। 1970-71 'ਚ ਇਹ ਘੱਟ ਕੇ 840 'ਤੇ ਆ ਗਏ। 1980-81 'ਚ ਇਹ ਅੰਕੜਾ ਵਧ ਕੇ 1013 'ਤੇ ਪਹੁੰਚ ਗਿਆ ਅਤੇ 1990-91 'ਚ ਇਹ ਕਰੀਬ ਅੱਧਾ 532 'ਤੇ ਪਹੁੰਚ ਗਿਆ। ਸਾਲ 2010-11 'ਚ 141 ਰੇਲ ਹਾਦਸੇ ਹੋਏ ਸਨ।

ਰੇਲਵੇ ਬੋਰਡ ਦੇ ਪੁਨਰਗਠਨ ਨੂੰ ਮਨਜ਼ੂਰੀ 

2014 ਦੇ ਬਾਅਦ ਰੇਲਵੇ 'ਚ ਕਾਫੀ ਕੰਮ ਹੋਇਆ ਹੈ। ਕਈ ਦੂਰ-ਦੁਰਾਡੇ ਦੇ ਇਲਾਕਿਆਂ ਨੂੰ ਇਸ ਨਾਲ ਜੋੜਿਆ ਗਿਆ ਹੈ। ਤੇਜਸ ਚਲਾ ਕੇ ਇਸ ਦਾ ਨਿੱਜੀਕਰਣ ਵੀ ਹੋਇਆ ਹੈ। ਮੰਗਲਵਾਰ ਨੂੰ ਕੇਂਦਰੀ ਕੈਬਨਿਟ ਨੇ ਰੇਲਵੇ ਬੋਰਡ ਦੇ ਪੁਨਰਗਠਨ ਨੂੰ ਮਨਜ਼ੂਰੀ ਦਿੱਤੀ ਹੈ। ਹੁਣ ਰੇਲਵੇ 'ਚ ਦੋ ਵਿਭਾਗ-ਰੇਲਵੇ ਸੁਰੱਖਿਆ ਫੋਰਸ ਅਤੇ ਮੈਡੀਕਲ ਸੇਵਾਵਾਂ ਵਿਭਾਗ ਹੋਣਗੇ। ਰੇਲਵੇ ਬੋਰਡ ਦੀ ਅਗਵਾਈ ਰੇਲਵੇ ਬੋਰਡ ਦੇ ਚੇਅਰਮੈਨ (ਸੀ.ਆਰ.ਬੀ.) ਕਰਨਗੇ ਜੋ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਹੋਣਗੇ। ਇਸ ਦੇ ਚਾਰ ਮੈਂਬਰ ਅਤੇ ਕੁਝ ਸੁਤੰਤਰ ਮੈਂਬਰ ਹੋਣਗੇ


Related News