ਮੇਘਾਲਿਆ ''ਚ ਨਹੀਂ ਮਿਲਿਆ ਕਿਸੇ ਵੀ ਪਾਰਟੀ ਨੂੰ ਬਹੁਮਤ, ਅਮਿਤ ਸ਼ਾਹ ਦੇ ਘਰ ਵੱਜੀ ''ਫੋਨ ਦੀ ਘੰਟੀ''

03/02/2023 9:21:27 PM

ਨੈਸ਼ਨਲ ਡੈਸਕ : ਵੀਰਵਾਰ ਨੂੰ ਤਿੰਨ ਸੂਬਿਆਂ (ਤ੍ਰਿਪੁਰਾ, ਮੇਘਾਲਿਆ, ਨਾਗਾਲੈਂਡ) ਦੇ ਚੋਣ ਨਤੀਜੇ ਐਲਾਨੇ ਜਾਣ ਤੋਂ ਬਾਅਦ ਸੱਤਾ ਦੀ ਤਸਵੀਰ ਸਾਫ਼ ਹੋ ਗਈ ਹੈ ਪਰ ਮੇਘਾਲਿਆ ਵਿੱਚ ਪੇਚ ਫਸਿਆ ਹੋਇਆ ਹੈ। ਮੇਘਾਲਿਆ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ। ਕੋਨਰਾਡ ਸੰਗਮਾ ਦੀ ਐੱਨਪੀਪੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ ਪਰ ਬਹੁਮਤ ਦੇ ਅੰਕੜੇ ਤੋਂ ਘੱਟ ਹੈ। ਅਜਿਹੇ 'ਚ ਕੋਨਰਾਡ ਸੰਗਮਾ ਨੇ ਭਾਜਪਾ ਨੂੰ ਗਠਜੋੜ ਸਰਕਾਰ ਬਣਾਉਣ ਦੀ ਪੇਸ਼ਕਸ਼ ਕੀਤੀ ਹੈ।

ਇਹ ਵੀ ਪੜ੍ਹੋ : ਇਟਲੀ 'ਚ ਪੰਜਾਬੀਆਂ ਦੀਆਂ ਆਪਸੀ ਰੰਜਿਸ਼ਾਂ ਸਮੁੱਚੇ ਭਾਈਚਾਰੇ ਲਈ ਬਣ ਰਹੀਆਂ ਸ਼ਰਮਿੰਦਗੀ ਦਾ ਵੱਡਾ ਕਾਰਨ

ਅਸਾਮ ਦੇ ਮੁੱਖ ਮੰਤਰੀ ਹਿਮਾਂਤਾ ਵਿਸ਼ਵ ਸ਼ਰਮਾ ਨੇ ਵੀਰਵਾਰ ਨੂੰ ਕਿਹਾ ਕਿ ਮੇਘਾਲਿਆ ਦੇ ਮੁੱਖ ਮੰਤਰੀ ਅਤੇ ਨੈਸ਼ਨਲ ਪੀਪਲਜ਼ ਪਾਰਟੀ (ਐੱਨਪੀਪੀ) ਦੇ ਮੁਖੀ ਕੋਨਰਾਡ ਸੰਗਮਾ ਨੇ ਪਹਾੜੀ ਰਾਜ ਵਿੱਚ ਅਗਲੀ ਸਰਕਾਰ ਬਣਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਆਸ਼ੀਰਵਾਦ ਮੰਗਿਆ ਹੈ। ਸ਼ਰਮਾ ਨੇ ਟਵਿੱਟਰ 'ਤੇ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਪਾਰਟੀ ਦੀ ਮੇਘਾਲਿਆ ਇਕਾਈ ਨੂੰ ਸੂਬੇ 'ਚ ਸਰਕਾਰ ਬਣਾਉਣ ਵਿੱਚ ਐੱਨਪੀਪੀ ਦਾ ਸਮਰਥਨ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਟਵੀਟ ਕੀਤਾ, "ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਫ਼ੋਨ ਕੀਤਾ ਅਤੇ ਨਵੀਂ ਸਰਕਾਰ ਬਣਾਉਣ ਲਈ ਉਨ੍ਹਾਂ ਦਾ ਸਮਰਥਨ ਅਤੇ ਆਸ਼ੀਰਵਾਦ ਮੰਗਿਆ।"

ਇਹ ਵੀ ਪੜ੍ਹੋ : LIVE: ਤਿੰਨ ਰਾਜਾਂ ਦੇ ਚੋਣ ਨਤੀਜਿਆਂ ਤੋਂ ਬਾਅਦ ਭਾਜਪਾ ਹੈੱਡਕੁਆਰਟਰ 'ਚ ਜਸ਼ਨ, ਕੁਝ ਦੇਰ 'ਚ ਪਹੁੰਚਣਗੇ PM ਮੋਦੀ

ਅਸਾਮ ਦੇ ਮੁੱਖ ਮੰਤਰੀ ਨੇ ਟਵਿੱਟਰ 'ਤੇ ਲਿਖਿਆ, "ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਭਾਜਪਾ ਦੀ ਮੇਘਾਲਿਆ ਇਕਾਈ ਨੂੰ ਸੂਬੇ ਵਿੱਚ ਅਗਲੀ ਸਰਕਾਰ ਬਣਾਉਣ ਲਈ ਨੈਸ਼ਨਲ ਪੀਪਲਜ਼ ਪਾਰਟੀ ਦਾ ਸਮਰਥਨ ਕਰਨ ਦੀ ਸਲਾਹ ਦਿੱਤੀ ਹੈ।" ਸ਼ਾਮ ਕਰੀਬ 6.30 ਵਜੇ ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਮੇਘਾਲਿਆ ਦੀ ਸੱਤਾਧਾਰੀ ਨੈਸ਼ਨਲ ਪੀਪਲਜ਼ ਪਾਰਟੀ (ਐੱਨਪੀਪੀ) ਨੇ 60 ਮੈਂਬਰੀ ਵਿਧਾਨ ਸਭਾ 'ਚ 20 ਸੀਟਾਂ ਜਿੱਤੀਆਂ ਅਤੇ 5 ਹੋਰ 'ਤੇ ਅੱਗੇ ਸੀ। ਭਾਜਪਾ ਨੇ 2 ਸੀਟਾਂ ਜਿੱਤੀਆਂ ਹਨ ਅਤੇ ਇਕ ਸੀਟ 'ਤੇ ਅੱਗੇ ਚੱਲ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ 'ਤੇ ਵੱਡੀ ਕਾਰਵਾਈ, ਸੂਬੇ ਭਰ 'ਚ 110 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ

ਯੂਨਾਈਟਿਡ ਡੈਮੋਕ੍ਰੇਟਿਕ ਪਾਰਟੀ (ਯੂਡੀਪੀ) ਨੇ ਹੁਣ ਤੱਕ 11 ਸੀਟਾਂ ਜਿੱਤੀਆਂ ਹਨ, ਜਦਕਿ ਕਾਂਗਰਸ ਨੇ 5 ਸੀਟਾਂ ਜਿੱਤੀਆਂ ਹਨ। ਨਵੀਂ ਬਣੀ ਵਾਇਸ ਆਫ਼ ਪੀਪਲ ਪਾਰਟੀ (ਵੀਪੀਪੀ) ਅਤੇ ਤ੍ਰਿਣਮੂਲ ਕਾਂਗਰਸ ਨੇ 4-4 ਸੀਟਾਂ ਜਿੱਤੀਆਂ ਹਨ ਅਤੇ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਪਾਰਟੀ ਇਕ ਹੋਰ ਸੀਟ 'ਤੇ ਅੱਗੇ ਚੱਲ ਰਹੀ ਹੈ। ਹਿੱਲ ਸਟੇਟ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਐੱਚਐੱਸਪੀਡੀਪੀ) ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਨੇ 2-2 ਸੀਟਾਂ ਜਿੱਤੀਆਂ ਹਨ। ਸੂਬੇ ਵਿੱਚ 2 ਆਜ਼ਾਦ ਉਮੀਦਵਾਰ ਵੀ ਜੇਤੂ ਰਹੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News