ਦੇਰ ਰਾਤ ਵੱਡੀ ਵਾਰਦਾਤ! ਸ਼ਰਾਬ ਦੇ ਠੇਕੇ ''ਤੇ ਅਣਪਛਾਤਿਆਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ

Friday, Mar 28, 2025 - 05:16 AM (IST)

ਦੇਰ ਰਾਤ ਵੱਡੀ ਵਾਰਦਾਤ! ਸ਼ਰਾਬ ਦੇ ਠੇਕੇ ''ਤੇ ਅਣਪਛਾਤਿਆਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ

ਚਵਿੰਡਾ ਦੇਵੀ/ਮਜੀਠਾ (ਬਲਜੀਤ) : ਅਜੇ ਕੁਝ ਦਿਨ ਪਹਿਲਾਂ ਹੀ ਸਰਕਲ ਮਜੀਠਾ ਦੇ ਸ਼ਰਾਬ ਦੇ ਠੇਕੇ ਉੱਪਰ ਫਾਇਰਿੰਗ ਦਾ ਮਸਲਾ ਠੰਢਾ ਨਹੀਂ ਪਿਆ ਸੀ ਕਿ ਅੱਜ ਦੇਰ ਸ਼ਾਮ ਸਵਰਗੀ ਚੇਅਰਮੈਨ ਜੈਂਤੀਪੁਰ ਦੇ ਸਰਕਲ ਮਜੀਠਾ ਦੇ ਠੇਕੇ ਨਵਾਂ ਪਿੰਡ, ਜੋ ਥਾਣਾ ਝੰਡੇਰ ਅਧੀਨ ਪੈਂਦਾ ਹੈ, 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਤੇ ਠੇਕੇ 'ਤੇ ਬੈਠੇ ਸੇਲਜਮੈਨ ਨੇ ਲੁਕ ਕੇ ਆਪਣੀ ਜਾਨ ਬਚਾਈ।

ਵਿਦੇਸ਼ ਗਈ ਇਕ ਹੋਰ ਲਾੜੀ ਨੇ ਚਾੜ੍ਹਿਆ ਚੰਨ! ਪਹਿਲਾਂ ਘਰਵਾਲਾ ਬੁਲਾਇਆ ਬਾਹਰ ਤੇ ਫਿਰ...

ਇਸ ਸਬੰਧੀ ਸ਼ਰਾਬ ਦੇ ਠੇਕਿਆਂ ਦੇ ਇੰਚਾਰਜ ਗੁਰਪ੍ਰੀਤ ਸਿੰਘ ਗੋਪੀ ਉੱਪਲ ਨੇ ਦੱਸਿਆ ਕਿ ਸਵਰਗੀ ਚੇਅਰਮੈਨ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਦੇ ਪਰਿਵਾਰ ਦੇ ਕਾਰੋਬਾਰੀਆਂ ਦੇ ਸ਼ਰਾਬ ਦੇ ਠੇਕੇ ਹਨ। ਕੁਝ ਦਿਨ ਪਹਿਲਾਂ ਵੀ ਠੇਕੇ ਤੇ ਉਨ੍ਹਾਂ ਦੇ ਘਰ 'ਤੇ ਵੀ ਗ੍ਰਨੇਡ ਹਮਲਾ ਹੋਇਆ ਸੀ ਪਰ ਅੱਜ ਦੇਰ ਸ਼ਾਮ ਚੱਲੀ ਗੋਲੀ ਦੌਰਾਨ ਇਲਾਕੇ ਵਿੱਚ ਪੂਰੀ ਦਹਿਸ਼ਤ ਅਤੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸਬੰਧੀ ਮੌਕੇ ਪਹੁੰਚੇ ਥਾਣਾ ਝੰਡੇਰ ਦੇ ਐੱਸ ਐੱਚ ਓ ਮੁਖਤਾਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਠੇਕੇ ਉੱਪਰ ਪਹੁੰਚ ਕੇ ਇਸ ਦੀ ਜਾਂਚ ਕਰ ਰਹੇ ਹਨ ਤੇ ਜਲਦੀ ਹੀ ਸਬੰਧਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

BIS ਦੀ ਕਾਰਵਾਈ : ਫਲਿੱਪਕਾਰਟ ਦੇ ਗੋਦਾਮਾਂ ’ਤੇ ਛਾਪੇਮਾਰੀ, ਘਟੀਆ ਸਾਮਾਨ ਜ਼ਬਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News