ਗੁਆਂਢੀ ਨਾਲ ਝਗੜਾ ਕਰਕੇ ਕੋਈ ਵੀ ਖੁਸ਼ ਨਹੀਂ ਰਹਿ ਸਕਦਾ, ਪਾਕਿ ਹੈ ਮਿਸਾਲ : ਮਾਇਆਵਤੀ

Saturday, Jun 08, 2019 - 10:49 PM (IST)

ਗੁਆਂਢੀ ਨਾਲ ਝਗੜਾ ਕਰਕੇ ਕੋਈ ਵੀ ਖੁਸ਼ ਨਹੀਂ ਰਹਿ ਸਕਦਾ, ਪਾਕਿ ਹੈ ਮਿਸਾਲ : ਮਾਇਆਵਤੀ

ਨਵੀਂ ਦਿੱਲੀ— ਬੀ.ਐੱਸ.ਪੀ. ਪ੍ਰਧਾਨ ਮਾਇਆਵਤੀ ਨੇ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ 'ਤੇ ਦੱਖਣੀ ਏਸ਼ੀਆਈ ਦੇਸ਼ਾਂ ਦੇ ਸੰਗਠਨ 'ਸਾਰਕ' ਨੂੰ ਨਜ਼ਰਅੰਦਾਜ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਨੀਤੀ ਭਾਰਤ ਦੇ ਹਿੱਤ 'ਚ ਨਹੀਂ ਹੈ। ਮਾਇਆਵਤੀ ਨੇ ਸ਼ਨੀਵਾਰ ਨੂੰ ਟਵੀਟ ਕਰ 'ਭਾਰਤ 'ਚ ਨੇਪਾਲ ਦੇ ਰਾਜਦੂਤ ਦੀ ਇਹ ਗੱਲ ਸਮਝਦਾਰੀ ਵਾਲੀ ਹੈ ਕਿ 'ਬਿਮਸਟੇਕ' ਸਗੰਠਨ ਦੱਖਣੀ ਏਸ਼ੀਆਈ ਦੇਸ਼ਾਂ ਦੇ ਸਾਰਕ ਦਾ ਬਦਲ ਨਹੀਂ ਹੋ ਸਕਦਾ।'
ਉਨ੍ਹਾਂ ਨੇ ਸਰਕਾਰ ਨੂੰ ਸੁਝਾਅ ਦਿੰਦੇ ਹੋਏ ਕਿਹਾ, 'ਗੁਆਂਢੀ ਨਾਲ ਝਗੜਾ ਕਰਕੇ ਕੋਈ ਵੀ ਖੁਸ਼ ਨਹੀਂ ਰਹਿ ਸਕਦਾ। ਖੁਦ ਪਾਕਿਸਤਾਨ ਇਸ ਦੀ ਮਿਸਾਲ ਹੈ। ਜਿਸ ਦੇ ਰਿਸ਼ਤੇ ਉਸ ਦੇ ਗੁਆਂਢੀ ਦੇਸ਼ਾਂ ਨਾਲ ਚੰਗੇ ਨਹੀ ਹਨ ਤੇ ਉਹ ਨਰਕ 'ਚ ਜਾ ਰਿਹਾ ਹੈ।
ਮਾਇਆਵਤੀ ਦਾ ਇਸ਼ਾਰਾ 30 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਰਕ ਦੇਸ਼ਾਂ ਦੀ ਥਾਂ ਬਿਮਸਟੇਕ ਦੇ ਮੈਂਬਰ ਦੇਸ਼ਾਂ ਨੂੰ ਸੱਦਾ ਦੇਣ ਵੱਲ ਹੈ। ਜ਼ਿਕਰਯੋਗ ਹੈ ਕਿ ਤਕਨੀਕੀ ਤੇ ਆਰਥਿਕ ਸਹਿਯੋਗ ਲਈ ਗਠਿਤ ਸੰਗਠਨ ਬਿਮਸਟੇਕ 'ਚ ਭਾਰਤ ਤੋਂ ਇਲਾਵਾ ਦੱਖਣੀ ਏਸ਼ੀਆ ਦੇ ਛੇ ਦੇਸ਼ ਮੈਂਬਰ ਹਨ। ਇਨ੍ਹਾਂ 'ਚੋਂ ਬੰਗਲਾਦੇਸ਼, ਭੂਟਾਨ, ਭਾਰਤ, ਮਿਆਂਮਾਰ, ਨੇਪਾਲ, ਥਾਈਲੈਂਡ ਤੇ ਸ਼੍ਰੀਲੰਕਾ ਸ਼ਾਮਲ ਹੈ।


author

Inder Prajapati

Content Editor

Related News