CM ਆਤਿਸ਼ੀ ਦਾ ਵੱਡਾ ਐਲਾਨ, 18 ਹਜ਼ਾਰ ਤੋਂ ਘੱਟ ਨਹੀਂ ਹੋਵੇਗੀ ਕਿਸੇ ਦੀ ਤਨਖ਼ਾਹ

Thursday, Sep 26, 2024 - 04:05 PM (IST)

CM ਆਤਿਸ਼ੀ ਦਾ ਵੱਡਾ ਐਲਾਨ, 18 ਹਜ਼ਾਰ ਤੋਂ ਘੱਟ ਨਹੀਂ ਹੋਵੇਗੀ ਕਿਸੇ ਦੀ ਤਨਖ਼ਾਹ

ਨਵੀਂ ਦਿੱਲੀ- ਦਿੱਲੀ ਦੀ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਮਗਰੋਂ ਆਤਿਸ਼ੀ ਨੇ ਮਜ਼ਦੂਰਾਂ ਲਈ ਵੱਡਾ ਐਲਾਨ ਕੀਤਾ ਹੈ। ਆਤਿਸ਼ੀ ਨੇ  ਗੈਰ-ਸੰਗਠਿਤ ਖੇਤਰ ਦੇ ਗੈਰ-ਹੁਨਰਮੰਦ ਕਾਮਿਆਂ ਲਈ 18,066 ਰੁਪਏ, ਅਰਧ-ਹੁਨਰਮੰਦ ਲਈ 19,929 ਰੁਪਏ ਅਤੇ ਹੁਨਰਮੰਦ ਕਾਮਿਆਂ ਲਈ 21,917 ਰੁਪਏ ਘੱਟੋ-ਘੱਟ ਤਨਖਾਹ ਦਾ ਐਲਾਨ ਕੀਤਾ ਹੈ। ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਦੇ ਇਸ ਐਲਾਨ ਨਾਲ ਸਪੱਸ਼ਟ ਹੋ ਗਿਆ ਹੈ ਕਿ ਰਾਸ਼ਟਰੀ ਰਾਜਧਾਨੀ ਵਿਚ ਹੁਣ ਕਿਸੇ ਦੀ ਵੀ ਤਨਖ਼ਾਹ 18,000 ਰੁਪਏ ਤੋਂ ਘੱਟ ਨਹੀਂ ਹੋਵੇਗੀ।

ਦਿੱਲੀ ਦੀ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਪ੍ਰੈੱਸ ਕਾਨਫਰੰਸ ’ਚ ਆਤਿਸ਼ੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ਹਿਰ ’ਚ ਮਜ਼ਦੂਰਾਂ ਲਈ ਘੱਟੋ-ਘੱਟ ਉਜਰਤ ਲਾਗੂ ਕੀਤੀ ਹੈ, ਜੋ ਦੇਸ਼ ’ਚ ਸਭ ਤੋਂ ਵੱਧ ਹੈ। ਉਨ੍ਹਾਂ ਨੇ ਭਾਜਪਾ ’ਤੇ ਗ਼ਰੀਬ ਵਿਰੋਧੀ ਹੋਣ ਦਾ ਦੋਸ਼ ਲਾਉਂਦੇ ਹੋਏ ਦਾਅਵਾ ਕੀਤਾ ਕਿ ਭਾਜਪਾ ਸ਼ਾਸਿਤ ਸੂਬਿਆਂ ’ਚ ਘੱਟੋ-ਘੱਟ ਤਨਖਾਹ ‘ਦਿੱਲੀ ’ਚ ਦਿੱਤੀ ਜਾ ਰਹੀ ਤਨਖਾਹ ਦਾ ਅੱਧ ਹੈ। ਭਾਜਪਾ ਨਾ ਸਿਰਫ ਆਪਣੇ ਸੂਬਿਆਂ ਵਿਚ ਘੱਟ ਤਨਖ਼ਾਹ ਦਿੰਦੀ ਹੈ ਸਗੋਂ ਦਿੱਲੀ ਵਿਚ ਵੀ ਇਸ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰਦੀ ਹੈ। ਅਸੀਂ ਘੱਟੋ-ਘੱਟ ਤਨਖ਼ਾਹ ਵਧਾ ਰਹੇ ਹਾਂ। 


author

Tanu

Content Editor

Related News