ਨਿਪਾਹ ਵਾਇਰਸ ਨੂੰ ਲੈ ਕੇ ਕੇਰਲ ਸਰਕਾਰ ਨੇ ਸਥਿਤੀ ਕੀਤੀ ਸਪੱਸ਼ਟ

09/17/2023 5:58:02 PM

ਕੋਝੀਕੋਡ- ਕੇਰਲ 'ਚ ਐਤਵਾਰ ਨੂੰ ਨਿਪਾਹ ਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਅਤੇ ਇਨਫੈਕਟਿਡ ਮਰੀਜ਼ ਦੇ ਸੰਪਰਕ 'ਚ ਆਏ 42 ਵਿਅਕਤੀਆਂ ਦੇ ਨਮੂਨੇ ਦੀ ਜਾਂਚ 'ਚ ਵਾਇਰਸ ਦੀ ਪੁਸ਼ਟੀ ਨਹੀਂ ਹੋਈ। ਸੂਬਾ ਸਰਕਾਰ ਨੇ ਇਹ ਜਾਣਕਾਰੀ ਦਿੱਤੀ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਐਤਵਾਰ ਦੀ ਸਵੇਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਦੇ ਨਮੂਨਿਆਂ 'ਚ ਵਾਇਰਸ ਦੀ ਪੁਸ਼ਟੀ ਨਾ ਹੋਣ ਦੀ ਐਲਾਨ ਕੀਤਾ। ਮੰਤਰੀ ਨੇ ਦੱਸਿਆ ਕਿ ਹੋਰ ਵੀ ਨਮੂਨਿਆਂ ਦੀ ਜਾਂਚ ਨਤੀਜਿਆਂ ਦੀ ਉਡੀਕ ਹੈ, ਜੋ ਦਿਨ ਦੇ ਸਮੇਂ ਉਪਲੱਬਧ ਹੋ ਸਕਦੇ ਹਨ। 

ਇਹ ਵੀ ਪੜ੍ਹੋ- ਛੱਤੀਸਗੜ੍ਹ 'ਚ 'ਆਪ' ਨੇ ਦਿੱਤੀਆਂ 10 ਗਾਰੰਟੀਆਂ, ਕੇਜਰੀਵਾਲ ਦਾ ਦਾਅਵਾ- ਸਾਡੀ ਗਾਰੰਟੀਆਂ ਅਸਲੀ ਬਾਕੀ ਫਰਜ਼ੀ

ਵਾਇਰਸ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਾ ਆਉਣ ਮਗਰੋਂ ਚੌਕਸੀ ਅਤੇ ਸਾਵਧਾਨੀ ਕਿੰਨੇ ਸਮੇਂ ਤੱਕ ਵਰਤਣੀ ਹੋਵੇਗੀ, ਇਸ ਨਾਲ ਜੁੜੇ ਸਵਾਲ 'ਤੇ ਮੰਤਰੀ ਨੇ ਕਿਹਾ ਕਿ ਵਾਇਰਸ ਦਾ ਪਣਪਣ ਦਾ ਸਮਾਂ 21 ਦਿਨਾਂ ਦਾ ਹੁੰਦਾ ਹੈ ਅਤੇ ਇਸ ਲਈ ਅੰਤਿਮ ਪੁਸ਼ਟੀ ਮਾਮਲਾ ਆਉਣ ਤੋਂ ਦੁੱਗਣੀ ਸਮੇਂ ਯਾਨੀ ਕਿ 42 ਦਿਨ ਤੱਕ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ। ਮੰਤਰੀ ਨੇ ਕਿਹਾ ਕਿ ਇਨਫੈਕਟਿਡ ਵਿਅਕਤੀ ਦੇ ਸੰਪਰਕ 'ਚ ਆਏ ਲੋਕਾਂ ਦਾ ਪਤਾ ਲਾਉਣ ਲਈ ਪੁਲਸ ਦੀ ਮਦਦ ਲਈ ਜਾਵੇਗੀ। ਅਸੀਂ ਉਨ੍ਹਾਂ ਦੇ ਮੋਬਾਇਲ ਟਾਵਰ ਲੋਕੇਸ਼ਨ ਦਾ ਪਤਾ ਲਾਉਣ ਲਈ ਪੁਲਸ ਦੀ ਮਦਦ ਲਵਾਂਗੇ। 

ਇਹ ਵੀ ਪੜ੍ਹੋ-  ਨਿਪਾਹ ਵਾਇਰਸ ਨੂੰ ਲੈ ਕੇ ਸਰਕਾਰ ਅਲਰਟ, ਬਣਾਏ ਕੰਟੇਨਮੈਂਟ ਜ਼ੋਨ, ਮਾਸਕ ਪਹਿਨਣਾ ਲਾਜ਼ਮੀ

ਸਿਹਤ ਮੰਤਰੀ ਜਾਰਜ ਨੇ ਕਿਹਾ ਕਿ ਵਾਇਰਸ ਦਾ ਜੀਨੋਮ ਕ੍ਰਮ ਵੀ ਕੀਤਾ ਜਾ ਰਿਹਾ ਹੈ। ਚਮਗਾਦੜ ਸਰਵੇ ਵੀ ਚੱਲ ਰਿਹਾ ਹੈ। ਪਿਛਲੇ ਸਾਲ ਅਤੇ ਇਸ ਸਾਲ ਦੀ ਸ਼ੁਰੂਆਤ ਵਿਚ ਚਮਗਾਦੜ ਸਰਵੇ ਕੀਤਾ ਗਿਆ ਸੀ। ਮੰਤਰੀ ਨੇ ਦੱਸਿਆ ਕਿ ਇਕ ਕੇਂਦਰੀ ਚਮਗਾਦੜ ਨਿਗਰਾਨੀ ਦਲ ਵੀ ਇੱਥੇ ਮੌਜੂਦ ਹਨ, ਜੋ ਉਨ੍ਹਾਂ ਦੇ ਨਮੂਨੇ ਇਕੱਠਾ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਨਿਪਾਹ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਹਾਲਤ ਸਥਿਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News