'ਦਿੱਲੀ 'ਚ 36 ਘੰਟਿਆਂ ਤੋਂ ਨਹੀਂ ਵਾਪਰੀ ਵੱਡੀ ਘਟਨਾ, ਧਾਰਾ 144 'ਚ 10 ਘੰਟੇ ਦੀ ਢਿੱਲ'

Friday, Feb 28, 2020 - 09:48 AM (IST)

'ਦਿੱਲੀ 'ਚ 36 ਘੰਟਿਆਂ ਤੋਂ ਨਹੀਂ ਵਾਪਰੀ ਵੱਡੀ ਘਟਨਾ, ਧਾਰਾ 144 'ਚ 10 ਘੰਟੇ ਦੀ ਢਿੱਲ'

ਨਵੀਂ ਦਿੱਲੀ—ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਪਿਛਲੇ 36 ਘੰਟਿਆਂ 'ਚ ਉੱਤਰ-ਪੂਰਬੀ ਦਿੱਲੀ ਤੋਂ ਕੋਈ ਵੱਡੀ ਘਟਨਾ ਸਾਹਮਣੇ ਨਹੀਂ ਆਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਸਥਿਤੀ 'ਚ ਸੁਧਾਰ ਦੇਖਦੇ ਹੋਏ ਸੀ.ਆਰ.ਪੀ.ਸੀ ਦੀ ਧਾਰਾ 144 ਤਹਿਤ ਲਾਗੂ ਕਰਫਿਊ 'ਚ ਅੱਜ ਭਾਵ ਸ਼ੁੱਕਰਵਾਰ ਨੂੰ ਲਗਭਗ 10 ਘੰਟਿਆਂ ਦੀ ਢਿੱਲ ਦਿੱਤੀ ਜਾਵੇਗੀ। ਦੱਸ ਦੇਈਏ ਕਿ ਗ੍ਰਹਿ ਮੰਤਰਾਲ ਨੇ ਵੀਰਵਾਰ ਰਾਤ 10 ਵਜੇ ਇਹ ਬਿਆਨ ਜਾਰੀ ਕੀਤਾ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੀਨੀਅਰ ਅਧਿਕਾਰੀਆਂ ਅਤੇ ਪੁਲਸ ਅਫਸਰਾਂ ਨਾਲ ਬੈਠਕ 'ਚ ਰਾਜਧਾਨੀ ਦੇ ਹਿੰਸਾ ਪ੍ਰਭਾਵਿਤ ਖੇਤਰਾਂ ਦੇ ਹਾਲਾਤਾਂ 'ਤੇ ਚਰਚਾ ਕੀਤੀ 

PunjabKesari

ਮੰਤਰਾਲੇ ਨੇ ਦੱਸਿਆ ਹੈ ਕਿ ਦਿੱਲੀ ਦੇ ਉਤਰ ਪੂਰਬੀ ਜ਼ਿਲੇ ਦੇ ਕਿਸੇ ਪ੍ਰਭਾਵਿਤ ਥਾਣਾ ਖੇਤਰ ਤੋਂ ਪਿਛਲੇ 36 ਘੰਟਿਆਂ 'ਚ ਕੋਈ ਵੱਡੀ ਘਟਨਾ ਸਾਹਮਣੇ ਨਹੀਂ ਆਈ ਹੈ। ਉੱਥੇ ਹੀ 514 ਸ਼ੱਕੀਆਂ ਨੂੰ ਜਾਂ ਤਾਂ ਗ੍ਰਿ੍ਰਫਤਾਰ ਕੀਤਾ ਗਿਆ ਹੈ ਜਾਂ ਪੁੱਛ ਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ।


author

Iqbalkaur

Content Editor

Related News