ਭ੍ਰਿਸ਼ਟਾਚਾਰ ''ਚ ਸ਼ਾਮਲ ਕਿਸੇ ਵੀ ਨੇਤਾ ਜਾਂ ਅਧਿਕਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਮਨੋਹਰ ਖੱਟੜ

Monday, Apr 04, 2022 - 10:10 AM (IST)

ਭ੍ਰਿਸ਼ਟਾਚਾਰ ''ਚ ਸ਼ਾਮਲ ਕਿਸੇ ਵੀ ਨੇਤਾ ਜਾਂ ਅਧਿਕਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਮਨੋਹਰ ਖੱਟੜ

ਜੀਂਦ (ਵਾਰਤਾ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਐਤਵਾਰ ਨੂੰ ਦੱਸਿਆ ਕਿ ਪ੍ਰਦੇਸ਼ 'ਚ ਵੱਖ-ਵੱਖ ਭਰਤੀਆਂ 'ਚ ਪੇਪਰ ਲੀਕ ਮਾਮਲਿਆਂ 'ਚ 650 ਲੋਕ ਫੜੇ ਗਏ ਹਨ। ਸਫੀਦੋਂ 'ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਉਨ੍ਹਾਂ ਦੀ ਸਰਕਾਰ ਜ਼ੀਰੋ ਟੋਲਰੈਂਸ ਦੀ ਨੀਤੀ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਜੜੋਂ ਖ਼ਤਮ ਕਰਨ ਲਈ ਹਾਈ ਪਾਵਰ ਕਮੇਟੀ ਬਣਾਈ ਗਈ ਹੈ, ਜੋ ਹਰ ਮਹੀਨੇ ਸਮੀਖਿਆ ਕਰ ਰਹੀ ਹੈ।

ਖੱਟੜ ਨੇ ਦਾਅਵਾ ਕੀਤਾ ਕਿ ਭ੍ਰਿਸ਼ਟਾਚਾਰ 'ਚ ਜੋ ਵੀ ਨੇਤਾ, ਅਧਿਕਾਰੀ ਜਾਂ ਫਿਰ ਕਰਮੀ ਸ਼ਾਮਲ ਮਿਲਦਾ ਹੈ, ਉਸ ਨੂੰ ਕਿਸੇ ਵੀ ਸੂਰਤ 'ਚ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਇਹੀ ਕਾਰਨ ਹੈ ਕਿ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਸਾਰੀਆਂ ਯੋਜਨਾਵਾਂ ਆਨਲਾਈਨ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਅਜਿਹੇ ਹਨ, ਜੋ ਹਾਲੇ ਵੀ ਭ੍ਰਿਸ਼ਟਾਚਾਰ ਕਰਨਾ ਚਾਹੁੰਦੇ ਹਨ ਪਰ ਤੁਰੰਤ ਫੜੇ ਜਾਂਦੇ ਹਨ। ਖੱਟੜ ਨੇ ਦੱਸਿਆ ਕਿ ਸਰਕਾਰ ਹੁਣ ਤੱਕ ਭ੍ਰਿਸ਼ਟਾਚਾਰ 'ਚ ਸ਼ਾਮਲ ਇਕ ਹਜ਼ਾਰ ਲੋਕਾਂ ਨੂੰ ਜੇਲ੍ਹ 'ਚ ਸੁੱਟ ਚੁਕੀ ਹੈ, ਜਿਨ੍ਹਾਂ 'ਚੋਂ 650 ਲੋਕ ਤਾਂ ਅਜਿਹੇ ਹਨ, ਜੋ ਪੇਪਰ ਲੀਕ ਕਰਨ 'ਚ ਸ਼ਾਮਲ ਹਨ।


author

DIsha

Content Editor

Related News