ਮਾਲਦੀਵ 'ਚ ਭਾਰਤੀ ਫ਼ੌਜੀਆਂ ਦੀ ਮੌਜੂਦਗੀ ਨੂੰ ਲੈ ਕੇ ਰਾਸ਼ਟਰਪਤੀ ਮੁਈਜ਼ੂ ਦਾ ਵੱਡਾ ਬਿਆਨ

03/05/2024 4:55:38 PM

ਮਾਲੇ (ਭਾਸ਼ਾ)- ਆਪਣੀ ਭਾਰਤ ਵਿਰੋਧੀ ਬਿਆਨਬਾਜ਼ੀ ਨੂੰ ਤੇਜ਼ ਕਰਦੇ ਹੋਏ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਵਿਚ 10 ਮਈ ਤੋਂ ਬਾਅਦ ਇਕ ਵੀ ਭਾਰਤੀ ਫੌਜੀ ਮੌਜੂਦ ਨਹੀਂ ਰਹੇਗਾ, ਇੱਥੋਂ ਤੱਕ ਕਿ ਸਾਦੇ ਕੱਪੜਿਆਂ ਵਿਚ ਨਹੀਂ। ਇਹ ਜਾਣਕਾਰੀ ਮੰਗਲਵਾਰ ਨੂੰ ਇਕ ਮੀਡੀਆ ਖ਼ਬਰ 'ਚ ਦਿੱਤੀ ਗਈ। ਮੁਈਜ਼ੂ ਦਾ ਇਹ ਬਿਆਨ ਉਦੋਂ ਆਇਆ ਹੈ, ਜਦੋਂ ਇਕ ਹਫ਼ਤੇ ਤੋਂ ਘੱਟ ਸਮਾਂ ਪਹਿਲਾਂ ਭਾਰਤ ਦੀ ਸਿਵਲੀਅਨ ਟੀਮ ਮਾਲਦੀਵ ਵਿਚ ਇਕ ਐਡਵਾਂਸ ਲਾਈਟ ਹੈਲੀਕਾਪਟਰ ਦਾ ਸੰਚਾਲਨ ਕਰਨ ਵਾਲੇ ਫੌਜੀ ਕਰਮਚਾਰੀਆਂ ਦੀ ਥਾਂ ਲੈਣ ਲਈ ਉੱਥੇ ਪਹੁੰਚੀ ਸੀ। ਮੁਈਜ਼ੂ ਨੇ ਦੇਸ਼ ਤੋਂ ਭਾਰਤੀ ਫੌਜੀ ਕਰਮਚਾਰੀਆਂ ਦੇ ਪਹਿਲੇ ਸਮੂਹ ਦੀ ਵਾਪਸੀ ਲਈ 10 ਮਾਰਚ ਦੀ ਸਮਾਂ ਸੀਮਾ ਤੈਅ ਕੀਤੀ ਸੀ।

ਇਹ ਵੀ ਪੜ੍ਹੋ: ਕਿਰਾਏ ਦੇ ਮਕਾਨ 'ਚ ਰਹਿੰਦੇ ਇੱਕੋ ਪਰਿਵਾਰ ਦੇ 5 ਜੀਆਂ ਦੀਆਂ ਮਿਲੀਆਂ ਲਾਸ਼ਾਂ, ਇਲਾਕੇ 'ਚ ਫੈਲੀ ਸਨਸਨੀ

ਨਿਊਜ਼ ਪੋਰਟਲ 'ਐਡੀਸ਼ਨ ਡਾਟ ਐੱਮਵੀ' ਦੀ ਰਿਪੋਰਟ ਅਨੁਸਾਰ ਉਨ੍ਹਾਂ ਨੇ ਬਾ ਟਾਪੂ 'ਤੇ ਇਧਾਫੁਸ਼ੀ ਰਿਹਾਇਸ਼ੀ ਭਾਈਚਾਰੇ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤੀ ਫ਼ੌਜੀਆਂ ਨੂੰ ਦੇਸ਼ ਵਿਚੋਂ ਬਾਹਰ ਕੱਢਣ ਵਿੱਚ ਉਨ੍ਹਾਂ ਦੀ ਸਰਕਾਰ ਦੀ ਸਫਲਤਾ ਕਾਰਨ ਝੂਠੀਆਂ ਅਫਵਾਹਾਂ ਫੈਲਾ ਰਹੇ ਲੋਕ ਸਥਿਤੀ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ। ਪੋਰਟਲ ਨੇ ਚੀਨ ਦੇ ਸਮਰਥਕ ਮੰਨੇ ਜਾਂਦੇ ਮੁਈਜ਼ੂ ਦੇ ਹਵਾਲੇ ਨਾਲ ਕਿਹਾ, “ਇਹ ਕਹਿਣਾ ਕਿ ਇਹ ਲੋਕ (ਭਾਰਤੀ ਫ਼ੌਜ) ਦੇਸ਼ ਛੱਡ ਕੇ ਨਹੀਂ ਜਾ ਰਹੇ ਹਨ, ਉਹ ਸਾਦੇ ਕੱਪੜੇ ਪਾ ਕੇ ਆਪਣੀ ਵਰਦੀ ਬਦਲ ਕੇ ਵਾਪਸ ਪਰਤ ਰਹੇ ਹਨ। ਸਾਨੂੰ ਅਜਿਹੇ ਵਿਚਾਰ ਨਹੀਂ ਲਿਆਉਣੇ ਚਾਹੀਦੇ ਜੋ ਸਾਡੇ ਦਿਲਾਂ ਵਿੱਚ ਸ਼ੱਕ ਪੈਦਾ ਕਰਨ ਅਤੇ ਝੂਠ ਫੈਲਾਉਣ।”

ਇਹ ਵੀ ਪੜ੍ਹੋ: ਆਊਟਡੋਰ ਪਾਰਟੀ ਕਰ ਰਹੇ ਲੋਕਾਂ 'ਤੇ ਨਕਾਬਪੋਸ਼ ਬੰਦੂਕਧਾਰੀਆਂ ਨੇ ਚਲਾਈਆਂ ਤਾਬੜਤੋੜ ਗੋਲੀਆਂ, 4 ਹਲਾਕ

ਉਨ੍ਹਾਂ ਕਿਹਾ, '10 ਮਈ ਤੋਂ ਬਾਅਦ ਕੋਈ ਵੀ ਭਾਰਤੀ ਫ਼ੌਜੀ ਦੇਸ਼ 'ਚ ਮੌਜੂਦ ਨਹੀਂ ਹੋਵੇਗਾ। ਨਾ ਵਰਦੀ ਵਿੱਚ ਨਾ ਸਾਦੇ ਕੱਪੜਿਆਂ ਵਿੱਚ। ਭਾਰਤੀ ਫ਼ੌਜ ਇਸ ਦੇਸ਼ ਵਿੱਚ ਕਿਸੇ ਵੀ ਤਰ੍ਹਾਂ ਦੇ ਪਹਿਰਾਵੇ ਵਿੱਚ ਨਹੀਂ ਰਹੇਗੀ। ਮੈਂ ਇਹ ਵਿਸ਼ਵਾਸ ਨਾਲ ਕਹਿ ਰਿਹਾ ਹਾਂ।'' ਉਨ੍ਹਾਂ ਨੇ ਇਹ ਬਿਆਨ ਅਜਿਹੇ ਦਿਨ ਦਿੱਤਾ ਹੈ, ਜਦੋਂ ਉਨ੍ਹਾਂ ਦੇ ਦੇਸ਼ ਨੇ ਚੀਨ ਨਾਲ ਮੁਫਤ ਫੌਜੀ ਸਹਾਇਤਾ ਪ੍ਰਾਪਤ ਕਰਨ ਲਈ ਇਕ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ। ਇਸ ਤੋਂ ਪਹਿਲਾਂ, ਪਿਛਲੇ ਮਹੀਨੇ 2 ਫਰਵਰੀ ਨੂੰ ਦਿੱਲੀ ਵਿੱਚ ਦੋਵਾਂ ਧਿਰਾਂ ਦਰਮਿਆਨ ਹੋਈ ਉੱਚ-ਪੱਧਰੀ ਮੀਟਿੰਗ ਵਿੱਚ, ਮਾਲਦੀਵ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਸੀ ਕਿ ਭਾਰਤ ਆਪਣੇ ਫੌਜੀ ਕਰਮਚਾਰੀਆਂ ਨੂੰ ਟਾਪੂ ਦੇਸ਼ ਵਿੱਚ ਤਿੰਨ ਹਵਾਬਾਜ਼ੀ ਪਲੇਟਫਾਰਮਾਂ ਵਿੱਚ ਤਬਦੀਲ ਕਰੇਗਾ ਅਤੇ ਇਸ ਪ੍ਰਕਿਰਿਆ ਦਾ ਪਹਿਲਾ ਪੜਾਅ 10 ਮਾਰਚ ਤੱਕ ਪੂਰਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ: UNHRC 'ਚ ਭਾਰਤ ਨੇ ਪਾਕਿਸਤਾਨ 'ਤੇ ਬੋਲਿਆ ਸ਼ਬਦੀ ਹਮਲਾ , ਦੱਸਿਆ 'ਦੁਨੀਆ ਦੀ ਅੱਤਵਾਦ ਫੈਕਟਰੀ'

ਮੁਈਜ਼ੂ ਨੇ 5 ਫਰਵਰੀ ਨੂੰ ਸੰਸਦ ਨੂੰ ਆਪਣੇ ਪਹਿਲੇ ਸੰਬੋਧਨ ਵਿੱਚ ਵੀ ਅਜਿਹੀਆਂ ਹੀ ਟਿੱਪਣੀਆਂ ਕੀਤੀਆਂ ਸਨ। ਵਰਤਮਾਨ ਵਿੱਚ, 88 ਭਾਰਤੀ ਫ਼ੌਜੀ ਕਰਮਚਾਰੀ ਮਾਲਦੀਵ ਵਿੱਚ ਹਨ, ਜੋ ਮੁੱਖ ਤੌਰ 'ਤੇ 2 ਹੈਲੀਕਾਪਟਰ ਅਤੇ ਇੱਕ ਜਹਾਜ਼ ਦਾ ਸੰਚਾਲਨ ਕਰਨ ਲਈ ਹਨ। ਇਨ੍ਹਾਂ ਰਾਹੀਂ ਸੈਂਕੜੇ ਮੈਡੀਕਲ ਬਚਾਅ ਅਤੇ ਮਾਨਵਤਾਵਾਦੀ ਸਹਾਇਤਾ ਮਿਸ਼ਨ ਪੂਰੇ ਕੀਤੇ ਜਾ ਚੁੱਕੇ ਹਨ। ਸਥਾਨਕ ਮੀਡੀਆ ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਾਲਦੀਵ ਨੇ ਡਾਕਟਰੀ ਬਚਾਅ ਮਿਸ਼ਨਾਂ ਲਈ ਜਹਾਜ਼ਾਂ ਦਾ ਸੰਚਾਲਨ ਕਰਨ ਲਈ ਪਿਛਲੇ ਹਫਤੇ ਸ਼੍ਰੀਲੰਕਾ ਨਾਲ ਸਫਲਤਾਪੂਰਵਕ ਇੱਕ ਸਮਝੌਤੇ 'ਤੇ ਹਸਤਾਖ਼ਰ ਕੀਤੇ ਹਨ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਹ ਸਾਰੇ ਭਾਰਤੀ ਫ਼ੌਜੀਆਂ ਨੂੰ ਹਟਾਉਣ 'ਤੇ ਤੁਲਿਆ ਹੋਇਆ ਹੈ।

ਇਹ ਵੀ ਪੜ੍ਹੋ: ਵੱਡਾ ਹਾਦਸਾ: ਟਰਾਲੇ ਨੇ ਵੈਨ ਨੂੰ ਮਾਰੀ ਟੱਕਰ, ਮਚੇ ਅੱਗ ਦੇ ਭਾਂਬੜ, 9 ਲੋਕਾਂ ਦੀ ਦਰਦਨਾਕ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News