ਆਪ੍ਰੇਸ਼ਨ ਸਿੰਦੂਰ ਦੌਰਾਨ ਰਾਫੇਲ ਨੂੰ ਲੈ ਕੇ ਚੀਨ ਨੈ ਫੈਲਾਈ ਸੀ ਅਫਵਾਹ, ਫਰਾਂਸ ਦੀ ਖੂਫੀਆ ਰਿਪੋਰਟ ''ਚ ਖੁੱਲ੍ਹੀ ਪੋਲ

Monday, Jul 07, 2025 - 09:29 PM (IST)

ਆਪ੍ਰੇਸ਼ਨ ਸਿੰਦੂਰ ਦੌਰਾਨ ਰਾਫੇਲ ਨੂੰ ਲੈ ਕੇ ਚੀਨ ਨੈ ਫੈਲਾਈ ਸੀ ਅਫਵਾਹ, ਫਰਾਂਸ ਦੀ ਖੂਫੀਆ ਰਿਪੋਰਟ ''ਚ ਖੁੱਲ੍ਹੀ ਪੋਲ

ਨੈਸ਼ਨਲ ਡੈਸਕ- ਭਾਰਤ ਵੱਲੋਂ ਪਾਕਿਸਤਾਨ ਵਿਰੁੱਧ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਚੀਨ ਨੇ ਇੱਕ ਵੱਡੀ ਹਿਮਾਕਤ ਕੀਤੀ ਸੀ। ਚੀਨ ਨੇ ਆਪਣੇ ਦੂਤਘਰਾਂ ਰਾਹੀਂ ਫਰਾਂਸ ਦੇ ਰਾਫੇਲ ਜੈੱਟਾਂ ਦੀ ਵਿਸ਼ਵਵਿਆਪੀ ਸਾਖ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।

ਫਰਾਂਸੀਸੀ ਖੁਫੀਆ ਰਿਪੋਰਟ ਦੇ ਅਨੁਸਾਰ, ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਚੀਨ ਨੇ ਇੱਕ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ, ਜਿਸ ਦੇ ਤਹਿਤ ਰਾਫੇਲ ਜੈੱਟਾਂ ਦੀ ਵਿਕਰੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਆਪਣੇ ਦੂਤਘਰਾਂ ਰਾਹੀਂ, ਚੀਨ ਨੇ ਉਨ੍ਹਾਂ ਦੇਸ਼ਾਂ ਨੂੰ ਰਾਫੇਲ ਖਰੀਦਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੇ ਫਰਾਂਸ ਤੋਂ ਇਹ ਜੈੱਟ ਆਰਡਰ ਕੀਤੇ ਸਨ ਅਤੇ ਇਸ ਦੀ ਬਜਾਏ ਚੀਨ ਵਿੱਚ ਬਣੇ ਜੈੱਟ ਖਰੀਦਣ 'ਤੇ ਜ਼ੋਰ ਦਿੱਤਾ।

ਫਰਾਂਸੀਸੀ ਖੁਫੀਆ ਰਿਪੋਰਟ ਦੇ ਅਨੁਸਾਰ, ਚੀਨੀ ਦੂਤਾਵਾਸ ਦੇ ਰੱਖਿਆ ਅਟੈਚੀ ਨੇ ਦਲੀਲ ਦਿੱਤੀ ਸੀ ਕਿ ਭਾਰਤੀ ਫੌਜ ਦੁਆਰਾ ਵਰਤੇ ਜਾ ਰਹੇ ਰਾਫੇਲ ਜਹਾਜ਼ ਪ੍ਰਭਾਵਸ਼ਾਲੀ ਨਹੀਂ ਹਨ। ਉਸਨੇ ਦੂਜੇ ਦੇਸ਼ਾਂ ਦੇ ਰੱਖਿਆ ਅਧਿਕਾਰੀਆਂ ਨਾਲ ਇੱਕ ਮੀਟਿੰਗ ਵਿੱਚ ਚੀਨੀ ਵਿੱਚ ਬਣੇ ਹਥਿਆਰਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ।

ਚੀਨ ਦੇ ਸਦਾਬਹਾਰ ਦੋਸਤ ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਉਸਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤ ਦੇ ਤਿੰਨ ਰਾਫੇਲ ਲੜਾਕੂ ਜਹਾਜ਼ਾਂ ਨੂੰ ਡੇਗ ਦਿੱਤਾ ਸੀ। ਪਰ ਰਾਫੇਲ ਬਣਾਉਣ ਵਾਲੀ ਫਰਾਂਸੀਸੀ ਕੰਪਨੀ ਦਾਸਾਲਟ ਐਵੀਏਸ਼ਨ ਦੇ ਸੀਈਓ ਏਰਿਕ ਟ੍ਰੈਪੀਅਰ ਨੇ ਪਾਕਿਸਤਾਨ ਦੇ ਇਨ੍ਹਾਂ ਦਾਅਵਿਆਂ ਨੂੰ ਝੂਠਾ ਦੱਸਿਆ ਸੀ।

ਭਾਰਤ ਦੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਨੇ ਸ਼ਾਂਗਰੀ-ਲਾ ਡਾਇਲਾਗ ਦੇ ਮੌਕੇ 'ਤੇ ਇੱਕ ਇੰਟਰਵਿਊ ਦੌਰਾਨ ਰਾਫੇਲ ਨੂੰ ਡੇਗਣ ਦੇ ਪਾਕਿਸਤਾਨ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਝੂਠਾ ਦੱਸਿਆ ਸੀ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਮਈ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਚਾਰ ਦਿਨਾਂ ਤੱਕ ਚੱਲੇ ਸੰਘਰਸ਼ ਦੌਰਾਨ ਭਾਰਤ ਨੇ ਫਰਾਂਸੀਸੀ ਬਣੇ ਰਾਫੇਲ ਜੈੱਟਾਂ ਦੀ ਵਰਤੋਂ ਕੀਤੀ ਸੀ। ਫਰਾਂਸ ਦਾ ਦਾਅਵਾ ਹੈ ਕਿ ਪਾਕਿਸਤਾਨ ਅਤੇ ਉਸਦੇ ਸਹਿਯੋਗੀ ਚੀਨ ਨੇ ਰਾਫੇਲ ਦੀ ਸਾਖ ਨੂੰ ਖਰਾਬ ਕਰਨ ਲਈ ਇੱਕ ਮੁਹਿੰਮ ਚਲਾਈ ਸੀ।


author

Rakesh

Content Editor

Related News