ਰਾਹਤ ਭਰੀ ਖਬਰ, ਇਸ ਸੂਬੇ ''ਚ 7 ਦਿਨਾਂ ''ਚ ਨਹੀਂ ਆਇਆ ਕੋਰੋਨਾ ਦਾ ਇਕ ਵੀ ਨਵਾਂ ਮਾਮਲਾ
Wednesday, Apr 22, 2020 - 10:52 PM (IST)
ਗੁਹਾਟੀ - ਅਸਾਮ ਦੇ ਸਿਹਤ ਮੰਤਰੀ ਹੇਮੰਤ ਬਿਸ਼ਵ ਸਰਮਾ ਨੇ ਬੁੱਧਵਾਰ ਨੂੰ ਕਿਹਾ ਕਿ ਸੂਬੇ 'ਚ ਲਗਾਤਾਰ 7ਵੇਂ ਦਿਨ ਕੋਵਿਡ-19 ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਉਨ੍ਹਾਂ ਨੇ ਉਮੀਦ ਜਤਾਈ ਕਿ ਜੇਕਰ ਲੋਕ ਇਕ ਦੂਜੇ ਤੋਂ ਦੂਰੀ ਬਣਾਏ ਰੱਖਣ ਦੇ ਨਿਯਮ ਦਾ ਪੂਰੀ ਸਖਤੀ ਨਾਲ ਪਾਲਣ ਕਰਦੇ ਰਹੇ ਤਾਂ ਸੂਬੇ 'ਚ 1 ਮਈ ਤੱਕ ਕੋਰੋਨਾ ਵਾਇਰਸ ਦਾ ਕੋਈ ਮਾਮਲਾ ਨਹੀਂ ਹੋਵੇਗਾ।
ਹੇਮੰਤ ਬਿਸ਼ਵ ਸਰਮਾ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਸੂਬੇ 'ਚ ਕੋਰੋਨਾ ਵਾਇਰਸ ਦੇ ਹਾਲੇ ਵੀ 14 ਪੀੜਤ ਵਿਅਕਤੀ ਹਨ। 34 ਵਿਅਕਤੀ ਜਾਂਚ 'ਚ ਪੀੜਤ ਪਾਏ ਗਏ ਸਨ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ, ਉਥੇ ਹੀ 19 ਵਿਅਕਤੀਆਂ ਨੂੰ ਠੀਕ ਹੋਣ ਦੇ ਬਾਅਦ ਅਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਮੋਰੀਗਾਓਂ ਜ਼ਿਲ੍ਹੇ ਦੇ ਰਹਿਣ ਵਾਲੇ ਦੋ ਵਿਅਕਤੀ 16 ਅਪ੍ਰੈਲ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਸਨ। ਦੋਵੇਂ ਦਿੱਲੀ ਦੇ ਨਿਜਾਮੁਦੀਨ ਮਰਕਜ 'ਚ ਤਬਲੀਗੀ ਜਮਾਤ ਪ੍ਰੋਗਰਾਮ 'ਚ ਸ਼ਾਮਲ ਹੋਣ ਵਾਲਿਆਂ ਦੇ ਸੰਪਰਕ 'ਚ ਆਏ ਲੋਕਾਂ ਦੇ ਸੰਪਰਕ 'ਚ ਆਏ ਸਨ।
ਦੋਵਾਂ ਦੇ ਪੀੜਤ ਪਾਏ ਜਾਣ ਤੋਂ ਬਾਅਦ, ਮੋਰੀਗਾਂਓਂ ਦੇ ਡਿਪਟੀ ਕਮਿਸ਼ਨਰ ਰਿਤੁਰਾਜ ਬੋਰਾ ਅਤੇ ਪੁਲਸ ਪ੍ਰਧਾਨ ਸਵਪਨਿਲ ਡੇਕਾ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਕਿਉਂਕਿ ਉਹ ਉਨ੍ਹਾਂ ਦੇ ਸੰਪਰਕ 'ਚ ਆਏ ਸਨ, ਪਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ। ਅਸਮ 'ਚ ਪੀੜਤ ਪਾਏ ਗਏ 34 'ਚੋਂ 33 ਲੋਕ ਤਬਲੀਗੀ ਜਮਾਤ ਪ੍ਰੋਗਰਾਮ ਨਾਲ ਸਬੰਧਤ ਹੈ।
ਸੋਸ਼ਲ ਡਿਸਟੈਂਸਿੰਗ ਦਾ ਕਰੋ ਪਾਲਣ
ਸਿਹਤ ਮੰਤਰੀ ਨੇ ਕਿਹਾ, ‘ਪਿਛਲੇ 7 ਦਿਨਾਂ ਤੋਂ ਸੰਕਰਮਣ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ, ਸਾਨੂੰ ਉਮੀਦ ਹੈ ਕਿ 1 ਮਈ ਤੱਕ ਅਸਾਮ 'ਚ ਸੰਕਰਮਣ ਦਾ ਕੋਈ ਮਾਮਲਾ ਨਹੀਂ ਹੋਣਾ ਚਾਹੀਦਾ ਹੈ, ਬਸ਼ਰਤੇ ਲੋਕ ਇਕ ਦੂਜੇ ਤੋਂ ਦੂਰੀ ਬਣਾਏ ਰੱਖਣ ਦੇ ਨਿਯਮ ਦਾ ਪਾਲਣ ਕਰਣ।' ਹਾਲਾਂਕਿ, ਉਨ੍ਹਾਂ ਕਿਹਾ ਕਿ ਲੋਕਾਂ ਦੇ ਇੱਕ ਦੂਜੇ ਨਾਲ ਦੂਰੀ ਨਹੀਂ ਬਣਾਏ ਰੱਖਣ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਤੋਂ ਨਵੇਂ ਮਾਮਲੇ ਸਾਹਮਣੇ ਆ ਸਕਦੇ ਹਨ।