ਸੁਸ਼ੀਲ ਮੋਦੀ ਅਤੇ ਪ੍ਰਸ਼ਾਂਤ ਕਿਸ਼ੋਰ ਦੀ ਤਕਰਾਰ ਵਿਚਾਲੇ ਨਿਤੀਸ਼ ਨੇ ਕਿਹਾ- ਰਾਜਗ ''ਚ ਸਭ ਠੀਕ ਹੈ

12/31/2019 5:03:58 PM

ਪਟਨਾ— ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੰਗਲਵਾਰ ਨੂੰ ਕਿਹਾ ਕਿ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) 'ਚ ਸਭ ਠੀਕ ਹੈ। ਨਿਤੀਸ਼ ਦਾ ਇਹ ਬਿਆਨ ਉਸ ਸਮੇਂ ਆਇਆ, ਜਦੋਂ ਜਨਤਾ ਦਲ (ਯੂ) ਦੇ ਰਾਸ਼ਟਰੀ ਉੱਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਨੇ ਭਾਜਪਾ ਨੇਤਾ ਅਤੇ ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਵਿਰੁੱਧ ਮੋਰਚਾ ਖੋਲ੍ਹ ਰੱਖਿਆ ਹੈ। ਮੁੱਖ ਮੰਤਰੀ ਨੇ ਇੱਥੇ ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ 'ਚ ਕਿਹਾ,''ਸਭ ਠੀਕ ਹੈ।'' ਕਿਸ਼ੋਰ ਨੇ ਅਗਲੇ ਸਾਲ ਪ੍ਰਸਤਾਵਿਤ ਬਿਹਾਰ ਵਿਧਾਨ ਸਭਾ ਚੋਣਾਂ 'ਚ ਜਨਤਾ ਦਲ (ਯੂ) ਨੂੰ ਵਧ ਗਿਣਤੀ 'ਚ ਸੀਟਾਂ ਦਿੱਤੇ ਜਾਣ ਸੰਬੰਧੀ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਰਾਜਗ ਸਾਝੇਦਾਰਾਂ ਦਰਮਿਆਨ ਤਨਾਤਨੀ ਹੋ ਗਈ। 

ਭਾਜਪਾ ਦੇ ਮਰਹੂਮ ਨੇਤਾ ਨਵੀਨ ਕਿਸ਼ੋਰ ਸਿਨ੍ਹਾ ਨੂੰ ਸ਼ਰਧਾਂਜਲੀ ਦੇਣ ਲਈ ਆਯੋਜਿਤ ਇਕ ਪ੍ਰੋਗਰਾਮ ਮੌਕੇ ਨਿਤੀਸ਼ ਨੇ ਇਹ ਬਿਆਨ ਦਿੱਤਾ। ਜਨਤਾ ਦਲ (ਯੂ) ਅਤੇ ਭਾਜਪਾ ਦੇ ਕਈ ਮੰਤਰੀ ਅਤੇ ਨੇਤਾ ਇਸ ਪ੍ਰੋਗਰਾਮ 'ਚ ਸ਼ਾਮਲ ਹੋਏ। ਐਤਵਾਰ ਨੂੰ ਉਸ ਸਮੇਂ ਵਿਵਾਦ ਪੈਦਾ ਹੋ ਗਿਆ ਸੀ, ਜਦੋਂ ਕਿਸ਼ੋਰ ਨੇ ਇਲੈਕਟ੍ਰਾਨਿਕ ਮੀਡੀਆ ਦੇ ਇਕ ਵਰਗ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਅਗਲੇ ਸਾਲ ਪ੍ਰਸਤਾਵਿਤ ਬਿਹਾਰ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਤੁਲਨਾ 'ਚ ਵਧ ਸੀਟਾਂ 'ਤੇ ਚੋਣਾਂ ਲੜਨੀਆਂ ਚਾਹੀਦੀਆਂ ਹਨ। ਕਿਸ਼ੋਰ ਨੇ ਸੰਸਦ 'ਚ ਪਾਸ ਸੋਧ ਨਾਗਰਿਕਤਾ ਕਾਨੂੰਨ ਦਾ ਵੀ ਸਖਤ ਵਿਰੋਧ ਕੀਤਾ ਸੀ। ਕਿਸ਼ੋਰ 'ਤੇ ਪਲਟਵਾਰ ਕਰਦੇ ਹੋਏ ਸੁਸ਼ੀਲ ਮੋਦੀ ਨੇ ਸੋਮਵਾਰ ਨੂੰ ਕੁਝ ਟਵੀਟ ਕਰ ਕੇ ਕਿਹਾ ਸੀ ਕਿ ਵਿਧਾਨ ਸਭਾ ਚੋਣਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ 'ਚ ਲੜੀਆਂ ਜਾਣਗੀਆਂ।'' ਉਨ੍ਹਾਂ ਨੇ ਹਾਲਾਂਕਿ ਕਿਸੇ ਵਿਚਾਰਧਾਰਾ ਦੇ ਅਧੀਨ ਨਹੀਂ ਸਗੋਂ ਚੋਣਾਵੀ ਡਾਟਾ ਜੁਟਾਉਣ ਅਤੇ ਨਾਅਰੇ ਗੜ੍ਹਨ ਵਾਲਾ ਵਪਾਰ ਚਲਾਉਂਦੇ ਹੋਏ ਰਾਜਨੀਤੀ 'ਚ ਆਏ ਲੋਕਾਂ ਵਲੋਂ ਗਠਜੋੜ ਧਰਮ ਦੀ ਉਲੰਘਣਾ ਕਰਨ 'ਤੇ ਨਾਰਾਜ਼ਗੀ ਜ਼ਾਹਰ ਕੀਤੀ। ਜ਼ਾਹਰ ਤੌਰ 'ਤੇ ਉਨ੍ਹਾਂ ਦਾ ਇਸ਼ਾਰਾ ਪ੍ਰਸ਼ਾਂਤ ਕਿਸ਼ੋਰ ਵੱਲ ਸੀ।


DIsha

Content Editor

Related News