ਚੋਣ ਨਤੀਜਿਆਂ ਮਗਰੋਂ ਨਿਤੀਸ਼ ਕੁਮਾਰ ਦਾ ਪਹਿਲਾ ਵੱਡਾ ਬਿਆਨ, ਕਿਹਾ- ''ਬਿਹਾਰ ਨੂੰ ਸਭ ਤੋਂ ਵਿਕਸਿਤ ਸੂਬਾ ਬਣਾਵਾਂਗੇ''

Friday, Nov 14, 2025 - 09:17 PM (IST)

ਚੋਣ ਨਤੀਜਿਆਂ ਮਗਰੋਂ ਨਿਤੀਸ਼ ਕੁਮਾਰ ਦਾ ਪਹਿਲਾ ਵੱਡਾ ਬਿਆਨ, ਕਿਹਾ- ''ਬਿਹਾਰ ਨੂੰ ਸਭ ਤੋਂ ਵਿਕਸਿਤ ਸੂਬਾ ਬਣਾਵਾਂਗੇ''

ਪਟਨਾ, (ਭਾਸ਼ਾ)- ਬਿਹਾਰ ਦੇ ਮੁੱਖ ਮੰਤਰੀ ਤੇ ਜਨਤਾ ਦਲ (ਯੂ) ਦੇ ਪ੍ਰਧਾਨ ਨਿਤੀਸ਼ ਕੁਮਾਰ ਨੇ ਰਾਜਗ ਦੀ ਭਾਰੀ ਜਿੱਤ ਤੋਂ ਬਾਅਦ ਕਿਹਾ ਕਿ ਲੋਕਾਂ ਨੇ ਉਨ੍ਹਾਂ ਦੀ ਸਰਕਾਰ ’'ਤੇ ਭਰੋਸਾ ਪ੍ਰਗਟਾਇਆ ਹੈ।

ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਜਗ ਦੀਆਂ ਸਹਿਯੋਗੀ ਪਾਰਟੀਆਂ ਦੇ ਮੁੱਖ ਨੇਤਾਵਾਂ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਬਿਹਾਰ ਨੂੰ ਦੇਸ਼ ਦੇ ਸਭ ਤੋਂ ਵਿਕਸਤ ਸੂਬਿਆਂ ’ਚ ਸ਼ਾਮਲ ਕੀਤਾ ਜਾਵੇਗਾ। ਰਾਜਗ ਨੇ ਇਸ ਚੋਣ ’ਚ ਪੂਰੀ ਏਕਤਾ ਦਾ ਪ੍ਰਦਰਸ਼ਨ ਕਰ ਕੇ ਭਾਰੀ ਜਿੱਤ ਹਾਸਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਇਸ ਭਾਰੀ ਜਿੱਤ ਲਈ ਰਾਜਗ ਦੇ ਸਭ ਸਹਿਯੋਗੀਆਂ, ਚਿਰਾਗ ਪਾਸਵਾਨ ਜੀ, ਜੀਤਨ ਰਾਮ ਮਾਂਝੀ ਜੀ ਤੇ ਉਪੇਂਦਰ ਕੁਸ਼ਵਾਹਾ ਜੀ ਦਾ ਧੰਨਵਾਦ।


author

Rakesh

Content Editor

Related News