ਨੀਤੀਸ਼ ਕੁਮਾਰ ਅਤੇ ਸੀ.ਐਮ.ਓ. ਦੇ 14 ਕਾਮਿਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ
Sunday, Jul 05, 2020 - 01:37 AM (IST)
ਪਟਨਾ - ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਅਤੇ ਮੁੱਖ ਮੰਤਰੀ ਦਫ਼ਤਰ (ਸੀ.ਐਮ.ਓ.) ਦੇ 14 ਕਾਮਿਆਂ ਦੀ ਕੋਵਿਡ-19 ਜਾਂਚ ਰਿਪੋਰਟ ਸ਼ਨੀਵਾਰ ਨੂੰ ਨੈਗੇਟਿਵ ਆਈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਦਫ਼ਤਰ ਦੇ 15 ਕਾਮਿਆਂ ਦੀ ਜਾਂਚ ਕੀਤੀ ਗਈ ਸੀ ਜਿਨ੍ਹਾਂ 'ਚੋਂ ਇੱਕ ਕਾਮੇ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਪਾਇਆ ਗਿਆ ਹੈ।
ਬਿਹਾਰ ਵਿਧਾਨ ਪਰਿਸ਼ਦ ਦੇ ਕਾਰਜਕਾਰੀ ਪ੍ਰਧਾਨ ਅਵਧੇਸ਼ ਨਰਾਇਣ ਸਿੰਘ 'ਚ ਸੰਕਰਮਣ ਦੀ ਪੁਸ਼ਟੀ ਹੋਣ ਤੋਂ ਬਾਅਦ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਕੋਵਿਡ-19 ਦੀ ਜਾਂਚ ਲਈ ਸ਼ਨੀਵਾਰ ਨੂੰ ਆਪਣੇ ਨਮੂਨੇ ਭੇਜੇ ਸਨ। ਕੁਮਾਰ ਨੇ ਇੱਕ ਜੁਲਾਈ ਨੂੰ ਇੱਕ ਆਧਿਕਾਰਕ ਪ੍ਰੋਗਰਾਮ 'ਚ ਸਿੰਘ ਦੇ ਨਾਲ ਮੰਚ ਸਾਂਝਾ ਕੀਤਾ ਸੀ। ਕੁਮਾਰ ਅਤੇ 15 ਕਾਮਿਆਂ ਦੇ ਨਮੂਨੇ ਇੰਦਰਾ ਗਾਂਧੀ ਇੰਸਟੀਟਿਊਟ ਆਫ ਮੈਡੀਕਲ ਸਾਇੰਸਜ਼ ਭੇਜੇ ਗਏ ਸਨ। ਹਸਪਤਾਲ ਨਾਲ ਜੁਡ਼ੇ ਇੱਕ ਸੂਤਰ ਨੇ ਦੱਸਿਆ, ‘‘ਕੁਲ 16 ਨਮੂਨਿਆਂ 'ਚੋਂ ਮੁੱਖ ਮੰਤਰੀ ਅਤੇ ਸੀ.ਐਮ.ਓ. ਦੇ 14 ਕਾਮਿਆਂ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ ਅਤੇ ਇੱਕ ਕਰਮਚਾਰੀ ਪੀੜਤ ਪਾਇਆ ਗਿਆ ਹੈ।