ਨਿਤੀਸ਼ ਦਾ RJD ਸੁਪਰੀਮੋ ''ਤੇ ਵੱਡਾ ਹਮਲਾ, ਕਿਹਾ- ਮੈਨੂੰ ਗੋਲੀ ਮਰਵਾ ਸਕਦੇ ਹਨ ਲਾਲੂ

10/26/2021 10:49:32 PM

ਪਟਨਾ - ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੋਮਵਾਰ ਨੂੰ ਆਰ.ਜੇ.ਡੀ. ਸੁਪਰੀਮੋ ਲਾਲੂ ਪ੍ਰਸਾਦ ਯਾਦਵ 'ਤੇ ਵੱਡਾ ਹਮਲਾ ਕੀਤਾ ਅਤੇ ਕਿਹਾ ਕਿ ਲਾਲੂ ਉਨ੍ਹਾਂ ਨੂੰ ਗੋਲੀ ਮਰਵਾ ਸਕਦੇ ਹਨ। ਨਿਤੀਸ਼ ਨੇ ਕਿਹਾ ਕਿ ਲਾਲੂ ਕੁੱਝ ਹੋਰ ਤਾਂ ਕਰ ਨਹੀਂ ਸਕਦੇ ਹਨ ਪਰ ਉਨ੍ਹਾਂ ਨੂੰ ਗੋਲੀ ਜ਼ਰੂਰ ਮਰਵਾ ਸਕਦੇ ਹਨ। ਉਨ੍ਹਾਂ ਨੇ ਇਹ ਬਿਆਨ ਸੰਪਾਦਕਾਂ ਨਾਲ ਗੱਲਬਾਤ ਦੌਰਾਨ ਉਦੋਂ ਦਿੱਤਾ ਜਦੋਂ ਮੰਗਲਵਾਰ ਦੀ ਸ਼ਾਮ ਉਹ ਉਪ ਚੋਣਾਂ ਲਈ ਪ੍ਰਚਾਰ ਖ਼ਤਮ ਕਰਕੇ ਵਾਪਸ ਪਟਨਾ ਪਰਤੇ ਸਨ।

ਨਿਤੀਸ਼ ਦਾ ਬਿਆਨ ਲਾਲੂ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ ਵਿੱਚ ਲਾਲੂ ਨੇ ਇੱਕ ਨਿਊਜ਼ ਏਜੰਸੀ ਨੂੰ ਦਿੱਤੇ ਇੱਕ ਇੰਟਰਿਵਊ ਵਿੱਚ ਕਿਹਾ ਸੀ ਉਹ ਦਿੱਲੀ ਤੋਂ ਪਟਨਾ ਆਏ ਹਨ ਨਿਤੀਸ਼ ਕੁਮਾਰ ਦਾ ਵਿਸਰਜਨ ਕਰਨ  ਦੇ ਲਈ, ਲਾਲੂ ਨੇ ਕਿਹਾ ਸੀ ਕਿ ਬਿਹਾਰ ਵਿੱਚ ਜਿਹੜੀਆਂ ਉਪ ਚੋਣਾਂ ਹੋਣ ਵਾਲੀਆਂ ਹਨ ਉਸ ਦੇ ਲਈ ਪਹਿਲਾਂ ਹੀ ਉਨ੍ਹਾਂ ਦੇ ਬੇਟੇ ਤੇਜਸਵੀ ਯਾਦਵ ਨੇ ਸਰਕਾਰ ਦੇ ਨੱਕ ਵਿੱਚ ਦਮ ਕਰਕੇ ਰੱਖਿਆ ਹੈ ਅਤੇ ਜੋ ਬੱਚ ਗਿਆ ਹੈ ਉਸ ਦਾ ਵਿਸਰਜਨ ਕਰਨ ਲਈ ਉਹ ਦਿੱਲੀ ਤੋਂ ਪਟਨਾ ਆ ਗਏ ਹਨ।

ਇਹ ਵੀ ਪੜ੍ਹੋ - ਪੱਛਮੀ ਬੰਗਾਲ 'ਚ 7 ਨਵੰਬਰ ਤੋਂ 1 ਸਾਲ ਲਈ ਪਾਨ ਮਸਾਲਾ-ਗੁਟਖਾ ਬੈਨ
 
ਦਿਲਚਸਪ ਗੱਲ ਇਹ ਹੈ ਕਿ ਨਿਤੀਸ਼ ਨੇ ਗੋਲੀ ਮਰਵਾਉਣ ਤੋਂ ਬਾਅਦ ਭਾਵੇਂ ਹੀ ਮਜ਼ਾਕੀਆ ਅੰਦਾਜ਼ ਵਿੱਚ ਕਹੀ ਸੀ, ਪਰ ਉਪ ਚੋਣਾਂ ਤੋਂ ਪਹਿਲਾਂ ਨਿਤੀਸ਼ ਦਾ ਇਹ ਬਿਆਨ ਕਾਫ਼ੀ ਮਹੱਤਵਪੂਰਣ ਹੈ। ਇਸ ਬਿਆਨ ਦੇ ਜ਼ਰੀਏ ਨਿਤੀਸ਼ ਕੁਮਾਰ ਜਨਤਾ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਉਹ ਉਨ੍ਹਾਂ ਲਈ ਕੰਮ ਤਾਂ ਕਰ ਰਹੇ ਹਨ ਪਰ ਲਾਲੂ ਜਿਨ੍ਹਾਂ ਦੇ ਸ਼ਾਸਨਕਾਲ ਨੂੰ ਜੰਗਲਰਾਜ ਕਿਹਾ ਜਾਂਦਾ ਹੈ ਉਹ ਉਨ੍ਹਾਂ ਨੂੰ ਮਰਵਾ ਸਕਦੇ ਹਨ। ਇਹ ਬਿਆਨ ਦੇ ਕੇ ਨਿਤੀਸ਼ ਕੁਮਾਰ ਨੇ ਉਪ ਚੋਣਾਂ ਤੋਂ ਪਹਿਲਾਂ ਬਾਜੀ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕੀਤੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News