ਨਿਤੀਸ਼ ਦੀ ਮੁੱਖ ਮੰਤਰੀ ਦੀ ਕੁਰਸੀ ਭਵਿੱਖ ’ਚ ਵੀ ਪੱਕੀ
Sunday, Jun 09, 2024 - 12:40 AM (IST)
ਪਟਨਾ- ਬਿਹਾਰ ਭਾਜਪਾ ਦਾ ਪ੍ਰਧਾਨ ਬਣਨ ਤੋਂ ਬਾਅਦ ਸਮਰਾਟ ਚੌਧਰੀ ਦਾ ਆਪਣੀ ਪੱਗ ਨੂੰ ਲੈ ਕੇ ਦਿੱਤਾ ਬਿਆਨ ਕਾਫੀ ਚਰਚਾ ’ਚ ਰਿਹਾ। ਉਦੋਂ ਸਮਰਾਟ ਚੌਧਰੀ ਨੇ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਹੀ ਆਪਣੀ ਪੱਗ ਉਤਾਰਨ ਦੀ ਗੱਲ ਕਹੀ ਸੀ। ਬਾਅਦ ਵਿਚ ਅਜਿਹੇ ਹਾਲਾਤ ਪੈਦਾ ਹੋਏ ਕਿ ਸਮਰਾਟ ਚੌਧਰੀ ਨੂੰ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣੀ ਪਈ।
ਉਹ ਚਾਹੁੰਦੇ ਤਾਂ ਉਸ ਦੀ ਪੱਗ ਦਾ ਵਾਅਦਾ ਪੂਰਾ ਹੀ ਹੋ ਚੁੱਕਾ ਸੀ। ਨਿਤੀਸ਼ ਕੁਮਾਰ ਨੇ ਅਸਤੀਫਾ ਦੇ ਦਿੱਤਾ ਅਤੇ ਫਿਰ ਭਾਜਪਾ ਦੇ ਰਹਿਮੋ-ਕਰਮ ’ਤੇ ਮੁੱਖ ਮੰਤਰੀ ਬਣ ਗਏ। ਮਜਬੂਰੀ ’ਚ ਹੀ ਸਹੀ ਪਰ ਹੁਣ ਉਨ੍ਹਾਂ ਨੂੰ ਹਟਾਉਣ ਦੀ ਬਜਾਏ ਸਮਰਾਟ ਚੌਧਰੀ ਨੇ ਕਿਹਾ ਹੈ ਕਿ ਨਿਤੀਸ਼ ਕੁਮਾਰ ਨੂੰ ਭਵਿੱਖ ਵਿਚ ਵੀ ਪੱਕਾ ਕੀਤਾ ਜਾਵੇਗਾ।
ਇਹ ਨਿਤੀਸ਼ ਕੁਮਾਰ ਦੀ ਨਵੀਂ ਤਾਕਤ ਦੀ ਸੱਚੀ ਮਿਸਾਲ ਹੈ। ਆਮ ਚੋਣਾਂ ਤੋਂ ਪਹਿਲਾਂ ਸਮਰਾਟ ਚੌਧਰੀ ਦਾ ਦਾਅਵਾ ਇਹੀ ਹੁੰਦਾ ਸੀ ਕਿ 2025 ’ਚ ਬਿਹਾਰ ’ਚ ਭਾਜਪਾ ਦਾ ਮੁੱਖ ਮੰਤਰੀ ਬਣਨਗੇ ਪਰ ਹੁਣ ਇਹ ਜਨਤਕ ਤੌਰ ’ਤੇ ਸਪੱਸ਼ਟ ਹੋ ਗਿਆ ਹੈ ਕਿ ਸਮਰਾਟ ਨੇ 2025 ਲਈ ਨਿਤੀਸ਼ ਕੁਮਾਰ ਨੂੰ ਨੇਤਾ ਮੰਨ ਲਿਆ ਹੈ।