ਪ੍ਰਧਾਨ ਮੰਤਰੀ ਦੀ ਪਹਿਲ ਜਨ-ਅੰਦੋਲਨ ਦਾ ਰੂਪ ਲਵੇਗੀ : ਨਿਤਿਨ ਨਬੀਨ
Thursday, May 14, 2026 - 12:13 AM (IST)
ਨਵੀਂ ਦਿੱਲੀ- ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਕਾਫਲੇ ’ਚ ਵਾਹਨਾਂ ਦੀ ਗਿਣਤੀ ਘੱਟ ਕਰਨ ਦੇ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਰਾਸ਼ਟਰ ਦੇ ਹਿੱਤ ’ਚ ਇਤਿਹਾਸਕ ਉਦਾਹਰਣ ਦੱਸਿਆ। ਨਬੀਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਇਹ ਪਹਿਲ ਜਨ-ਅੰਦੋਲਨ ਦਾ ਰੂਪ ਲੈ ਲਵੇਗੀ। ਪ੍ਰਧਾਨ ਮੰਤਰੀ ਦੀ ਇਸ ਪਹਿਲ ਤੋਂ ਪ੍ਰੇਰਿਤ ਹੋ ਕੇ ਭਾਜਪਾ ਪ੍ਰਧਾਨ ਨੇ ਵੀ ਤੁਰੰਤ ਪ੍ਰਭਾਵ ਨਾਲ ਆਪਣੇ ਕਾਫਲੇ ’ਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ।
ਨਿਤਿਨ ਨਬੀਨ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪ੍ਰਧਾਨ ਮੰਤਰੀ ਪ੍ਰਤੀ ਧੰਨਵਾਦ ਪ੍ਰਗਟ ਕਰਦੇ ਹੋਏ ਲਿਖਿਆ ਕਿ ਮੋਦੀ ਜੀ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਸਹੀ ਮਾਇਨੇ ’ਚ ਦੇਸ਼ ਦੇ ‘ਪ੍ਰਧਾਨ ਸੇਵਕ’ ਹਨ। ਜਦੋਂ ਲੀਡਰਸ਼ਿਪ ਖੁਦ ਮਿਸਾਲ ਪੇਸ਼ ਕਰਦੀ ਹੈ, ਤਾਂ ਉਹ ਜਨ-ਅੰਦੋਲਨ ਬਣ ਜਾਂਦਾ ਹੈ।
ਉਨ੍ਹਾਂ ਟਵੀਟ ’ਚ ਸਪੱਸ਼ਟ ਕੀਤਾ, “ਮੋਦੀ ਜੀ ਦੀ ਇਸ ਪਹਿਲ ਤੋਂ ਪ੍ਰੇਰਨਾ ਲੈਂਦੇ ਹੋਏ ਮੈਂ ਵੀ ਆਪਣੇ ਕਾਫਲੇ ਦੀਆਂ ਗੱਡੀਆਂ ਘੱਟ ਕਰ ਰਿਹਾ ਹਾਂ ਅਤੇ ਊਰਜਾ ਸੰਭਾਲ ਦੀ ਦਿਸ਼ਾ ’ਚ ਕਈ ਹੋਰ ਕਦਮ ਚੁੱਕ ਰਿਹਾ ਹਾਂ। ਆਓ, ਆਪਾਂ ਸਾਰੇ ਮਿਲ ਕੇ ਸਰੋਤਾਂ ਦੀ ਸਮਝਦਾਰੀ ਨਾਲ ਵਰਤੋਂ ਅਤੇ ਰਾਸ਼ਟਰੀ ਹਿੱਤ ਵਿਚ ਆਪਣਾ ਯੋਗਦਾਨ ਯਕੀਨੀ ਬਣਾਉਣ ਲਈ ਕੰਮ ਕਰੀਏ।”
