ਗਡਕਰੀ ਬੋਲੇ-ਜਦੋਂ ਮੈਨੂੰ ਹੰਕਾਰ ਹੋ ਗਿਆ ਸੀ... ਸੁਣਾਇਆ ਮੰਤਰੀਆਂ ਤੇ ਅਫ਼ਸਰਾਂ ਦੇ ਖ਼ਰਚ ਦਾ ਕਿੱਸਾ
Friday, Sep 09, 2022 - 11:26 AM (IST)
ਬੇਂਗਲੁਰੂ– ਕੇਂਦਰੀ ਮੰਤਰੀ ਨਿਤਿਨ ਗਡਕਰੀ ਜਦੋਂ ਕੁਝ ਬੋਲਦੇ ਹਨ ਤਾਂ ਕਈ ਕਿੱਸੇ ਨਿਕਲ ਆਉਂਦੇ ਹਨ। ਵੀਰਵਾਰ ਨੂੰ ਬੇਂਗਲੁਰੂ ਵਿਚ ਇਕ ਕਾਨਫਰੰਸ ‘ਮੰਥਨ-ਆਈਡਿਆਜ਼ ਆਫ ਐਕਸ਼ਨ’ ਵਿਚ ਗਡਕਰੀ ਨੇ ਬੋਲਣਾ ਸ਼ੁਰੂ ਕੀਤਾ ਤਾਂ ਕਈ ਕਿੱਸੇ ਨਿਕਲ ਆਏ। ਇਕ ਕਿੱਸਾ ਤਾਂ ਉਨ੍ਹਾਂ ਆਪਣੇ ਹੰਕਾਰ ਦਾ ਹੀ ਸੁਣਾ ਦਿੱਤਾ। ਗਡਕਰੀ ਇਸ ਦੌਰਾਨ ਜਰਮਨੀ ਤੋਂ ਲੈ ਕੇ ਇਕ ਬਜ਼ੁਰਗ ਕਿਸਾਨ ਦੀਆਂ ਗੱਲਾਂ ਦੱਸਦੇ ਗਏ। ਗਡਕਰੀ ਨੇ ਸਰਕਾਰੀ ਪੈਸੇ ਦੀ ਦੁਰਵਰਤੋਂ ਨੂੰ ਲੈ ਕੇ ਵੀ ਦੁੱਖ ਪ੍ਰਗਟਾਇਆ।
ਗਡਕਰੀ ਨੇ ਇਸ ਪ੍ਰੋਗਰਾਮ ਵਿਚ ਆਪਣੀ ਜ਼ਿੰਦਗੀ ਨਾਲ ਜੁੜਿਆ ਇਕ ਕਿੱਸਾ ਸੁਣਾਇਆ। ਉਨ੍ਹਾਂ ਕਿਹਾ ਕਿ ਕਦੇ-ਕਦੇ ਛੋਟੇ ਲੋਕਾਂ ਤੋਂ ਵੀ ਕੁਝ ਗਲਾਂ ਸਿੱਖਣ ਨੂੰ ਮਿਲਦੀਆਂ ਹਨ ਕਿਉਂਕਿ ਚੰਗੀਆਂ ਗੱਲਾਂ ਦੇ ਉਪਰ ਕਿਸੇ ਦਾ ਪੇਟੈਂਟ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਮੈਂ ਮੰਤਰੀ ਹਾਂ, ਮੈਨੂੰ ਕੌਣ ਸਿਖਾ ਸਕਦਾ ਹੈ ਪਰ ਅਜਿਹਾ ਨਹੀਂ ਹੁੰਦਾ।
ਮੈਨੂੰ ਅਜੇ ਵੀ ਬਹੁਤ ਸਾਰੀਆਂ ਗੱਲਾਂ ਪਤਾ ਹੀ ਨਹੀਂ ਹਨ। ਮੈਨੂੰ ਅਜੇ ਸਮਝ ਵਿਚ ਨਹੀਂ ਆਉਂਦਾ ਹੈ ਕਿ ਲੋਕ ਮੈਨੂੰ ਰੋਡ ਐਕਸਪਰਟ ਬੋਲਦੇ ਹਨ। ਕਹਿੰਦੇ ਹਨ ਕਿ ਮੈਂ ਬਹੁਤ ਕੰਮ ਕੀਤਾ ਹੈ। ਮੈਂ ਆਪਣੇ ਘਰ ਵਿਚ ਕੰਟ੍ਰੈਕਟਰ ਬਣਿਆ ਸੀ। ਸਾਡਾ ਮਿੱਟੀ ਦਾ ਘਰ ਸੀ ਬਹੁਤ ਵੱਡਾ, ਮੈਂ ਆਰਕੀਟੈਕਟ ਨੂੰ ਕੱਢ ਦਿੱਤਾ। ਉਸ ਸਮੇਂ ਮੁੰਬਈ ਵਿਚ ਫਲਾਈਓਵਰ, ਵਰਲੀ-ਬਾਂਦਰਾ ਸੀ ਲਿੰਕ, ਐਕਸਪ੍ਰੈੱਸ ਹਾਈਵੇ ਬਣਾਇਆ ਸੀ ਤਾਂ ਮੈਨੂੰ ਵੀ ਬਹੁਤ ਹੰਕਾਰ ਹੋ ਗਿਆ ਸੀ ਕਿ ਮੈਨੂੰ ਸਭ ਸਮਝ ਆ ਗਿਆ ਹੈ। ਮੈਂ ਆਪਣੇ ਮਨ ਨਾਲ ਘਰ ਨੂੰ ਡਿਜ਼ਾਈਨ ਕੀਤਾ। ਬਾਅਦ ਵਿਚ ਮੇਰੇ ਬੈੱਡਰੂਮ ਵਿਚ ਪਲੰਗ ਦੇ ਸਾਹਮਣੇ ਪਿਲਰ ਆ ਗਿਆ। ਉਦੋਂ ਮੈਨੂੰ ਪਤਾ ਲੱਗਾ ਕਿ ਜੇਕਰ ਮੈਂ ਕੰਟ੍ਰੈਕਟਰ ਦੀ ਗੱਲ ਮੰਨ ਲੈਂਦਾ ਤਾਂ ਠੀਕ ਹੁੰਦਾ, ਮੈਂ ਗਲਤੀ ਕੀਤੀ।
ਕੇਂਦਰੀ ਮੰਤਰੀ ਨੇ ਸਰਕਾਰੀ ਪੈਸੇ ਦੀ ਬਰਬਾਦੀ ਨੂੰ ਲੈ ਕੇ ਵੀ ਦੁੱਖ ਪ੍ਰਗਟਾਇਆ। ਉਨ੍ਹਾਂ ਇਸ ਨੂੰ ਲੈ ਕੇ ਵੀ ਕਿੱਸਾ ਸੁਣਾਇਆ ਕਿ ਕਿਵੇਂ ਸਰਕਾਰੀ ਪੈਸੇ ਦੀ ਕਦਰ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੁੰਦਾ ਹੈ ਕਿ ਅਸੀਂ ਆਪਣਾ ਪੈਸਾ ਤਾਂ ਬਹੁਤ ਸਾਵਧਾਨੀ ਨਾਲ ਇਸਤੇਮਾਲ ਕਰਦੇ ਹਾਂ ਪਰ ਸਰਕਾਰੀ ਪੈਸੇ ਦੀ ਕੋਈ ਕਦਰ ਨਹੀਂ ਕਰਦਾ। ਗਡਕਰੀ ਨੇ ਮੰਤਰੀਆਂ ਅਤੇ ਅਧਿਕਾਰੀਆਂ ਲਈ ਬੁੱਕ ਹੋਣ ਵਾਲੇ ਪਲੇਨ ਦੀ ਟਿਕਟ ਦੀ ਉਦਾਹਰਣ ਦਿੰਦੇ ਹੋਏ ਇਸ ਨੂੰ ਸਮਝਾਇਆ।
ਉਨ੍ਹਾਂ ਕਿਹਾ ਕਿ ਮੇਰੀ ਏਅਰ ਟਿਕਟ ਨਿਕਲਦੀ ਹੈ। ਇਕੋਨਾਮੀ ਕਲਾਸ ਦੀ ਟਿਕਟ ਹੰੁਦੀ ਹੈ। ਉਸ ਵਿਚ ਨਾਸ਼ਤਾ ਸ਼ਾਮਲ ਹੁੰਦਾ ਹੈ। ਮੈਂ ਬਾਰੀਕੀ ਨਾਲ ਦੇਖਿਆ ਕਿ ਕੋਈ ਵੀ ਮੰਤਰੀ ਅਤੇ ਸਰਕਾਰੀ ਅਧਿਕਾਰੀ ਟਿਕਟ ਲੈਂਦੇ ਸਮੇਂ ਨਾਸ਼ਤੇ ਵਾਲੀ ਹੀ ਟਿਕਟ ਲੈਂਦਾ ਹੈ ਭਾਵੇਂ ਉਹ ਖਾਏ ਜਾਂ ਨਹੀਂ ਕਿਉਂਕਿ ਪੈਸਾ ਸਰਕਾਰ ਭ ਰਦੀ ਹੈ। ਮੈਂ ਇਕ ਵੀ ਅਜਿਹਾ ਮੰਤਰੀ ਅਤੇ ਸਰਕਾਰੀ ਅਧਿਕਾਰੀ ਨਹੀਂ ਦੇਖਿਆ ਮੇਰੇ ਸਮੇਤ ਕਿ ਜਿਸ ਦੀ ਟਿਕਟ ਵਿਚ ਨਾਸ਼ਤਾ ਸ਼ਾਮਲ ਨਹੀਂ ਹੁੰਦਾ। ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਤਾਂ ਨਾਸ਼ਤਾ ਕਰਦੇ ਹੀ ਨਹੀਂ ਹਨ, ਫਿਰ ਟਿਕਟ ਕਿਉਂ ਲੈਂਦੇ ਹਨ। ਇਸ ਤਰ੍ਹਾਂ ਦਾ ਕਿਉਂਕਿ ਨਾਸ਼ਤਾ ਸਰਕਾਰ ਦਾ ਹੈ। ਇਹ ਜੋ ਮਾਨਸਿਕਤਾ ਹੁੰਦੀ ਹੈ ਕਿ ਸਰਕਾਰ ਦਾ ਪੈਸਾ ਸਾਡਾ ਪੈਸਾ ਹੈ, ਠੀਕ ਨਹੀਂ ਹੈ।