ਚਾਰ ਧਾਮ ਪ੍ਰਾਜੈਕਟ ਇਕ ਸਾਲ ''ਚ ਹੋਵੇਗਾ ਪੂਰਾ : ਨਿਤਿਨ ਗਡਕਰੀ

06/05/2019 3:56:55 PM

ਨਵੀਂ ਦਿੱਲੀ— ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਉਤਰਾਖੰਡ 'ਚ ਚਾਰ ਧਾਮ ਨੂੰ ਜੋੜਨ ਵਾਲੀ 'ਆਲ ਵੇਦਰ' ਸੜਕ ਪ੍ਰਾਜੈਕਟ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਅਤੇ ਇਸ ਦਾ ਨਿਰਮਾਣ ਕੰਮ ਇਕ ਸਾਲ 'ਚ ਪੂਰਾ ਕਰ ਲਿਆ ਜਾਵੇਗਾ। ਗਡਕਰੀ ਨੇ ਲਗਾਤਾਰ ਦੂਜੀ ਵਾਰ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦਾ ਅਹੁਦਾ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਉਤਰਾਖੰਡ 'ਚ ਹਰ ਮੌਸਮ 'ਚ ਚਾਰ ਧਾਮ- ਗੰਗੋਤਰੀ ਯਮੁਨੋਤਰੀ, ਬਦਰੀਨਾਥ ਅਤੇ ਕੇਦਾਰਨਾਥ ਧਾਮ ਨੂੰ ਜੋੜਨ ਵਾਲੀ ਆਲ ਵੇਦਰ-ਵੇਅ ਪ੍ਰਾਜੈਕਟ ਦਾ ਕੰਮ ਲਗਾਤਾਰ ਚੱਲ ਰਿਹਾ ਹੈ।

ਇਸ ਪ੍ਰਾਜੈਕਟ ਦੇ ਅਧੀਨ ਸੜਕਾਂ ਨੂੰ ਆਵਾਜਾਈ ਰੋਕੇ ਬਿਨਾਂ ਚੌੜਾ ਕੀਤਾ ਜਾ ਰਿਹਾ ਹੈ ਅਤੇ ਕਾਫੀ ਕੰਮ ਪੂਰਾ ਹੋ ਚੁਕਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸੜਕ 'ਤੇ ਕੰਮ ਪੂਰਾ ਹੋਣ ਤੋਂ ਬਾਅਦ ਉਤਰਾਖੰਡ 'ਚ ਕਈ ਥਾਂ ਹਰ ਪਲ ਬਦਲਣ ਵਾਲੇ ਮੌਸਮ ਦੀ ਪਰਵਾਹ ਕੀਤੇ ਬਿਨਾਂ ਪੂਰੇ ਸਾਲ ਕਦੇ ਵੀ ਚਾਰ ਧਾਮਾਂ ਦੀ ਯਾਤਰਾ ਕੀਤੀ ਜਾ ਸਕੇਗੀ। ਕੇਂਦਰੀ ਮੰਤਰੀ ਨੇ ਕਿਹਾ ਉਤਰਾਖੰਡ 'ਚ ਔਲੀ ਨੂੰ ਜ਼ਿਆਦਾ ਵਿਕਸਿਤ ਕਰਨ ਲਈ ਉੱਥੇ ਵੱਡੇ ਪੱਧਰ 'ਤੇ ਢਾਂਚਾਗਤ ਸਹੂਲਤ ਉਪਲੱਬਧ ਕਰਵਾਉਣ ਦੀ ਲੋੜ ਹੈ, ਕਿਉਂਕਿ ਔਲੀ 'ਚ ਕੁਦਰਤ ਨੇ ਜੋ ਖੂਬਸੂਰਤੀ ਪਰੋਸੀ ਹੈ, ਉਹ ਅਸਾਧਾਰਣ ਹੈ ਅਤੇ ਇਸ ਕਾਰਨ ਔਲੀ ਭਾਰਤ ਦਾ ਡਾਬੋਸ ਬਣ ਸਕਦਾ ਹੈ।


DIsha

Content Editor

Related News