Uttarakhand: ਸੁਪਰਸਟਾਰ ਰਜਨੀਕਾਂਤ ਪਹੁੰਚੇ ਬਦਰੀਨਾਥ ਧਾਮ

Saturday, Jun 01, 2024 - 11:45 AM (IST)

Uttarakhand: ਸੁਪਰਸਟਾਰ ਰਜਨੀਕਾਂਤ ਪਹੁੰਚੇ ਬਦਰੀਨਾਥ ਧਾਮ

ਮੁੰਬਈ(ਬਿਊਰੋ)- ਦੱਖਣ ਦੇ ਸੁਪਰਸਟਾਰ ਰਜਨੀਕਾਂਤ ਸ਼ੁੱਕਰਵਾਰ ਬਦਰੀਨਾਥ ਧਾਮ ਪੁੱਜੇ। ਉਨ੍ਹਾਂ ਭਗਵਾਨ ਬਦਰੀ ਵਿਸ਼ਾਲ ਦੀ ਵਿਸ਼ੇਸ਼ ਪੂਜਾ ਕੀਤੀ। ਕੇਦਾਰਨਾਥ ਮੰਦਰ ਕਮੇਟੀ ਵਲੋਂ ਰਜਨੀਕਾਂਤ ਨੂੰ ਬਦਰੀਨਾਥ ਧਾਮ ਦਾ ਵਿਸ਼ੇਸ਼ ਪ੍ਰਸ਼ਾਦ ਦਿੱਤਾ ਗਿਆ।
 

PunjabKesari

ਇਸ ਤੋਂ ਬਾਅਦ ਉਹ ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਸਰਸਵਤੀ ਦੇ ਮੱਠ ਪਹੁੰਚੇ, ਜਿੱਥੇ ਮੱਠ ਦੇ ਪ੍ਰਬੰਧਕ ਮੁਕੁੰਦਨੰਦ ਸਰਸਵਤੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰਜਨੀਕਾਂਤ ਨੇ ਧਾਮ ’ਚ ਕੁਝ ਸਮਾਂ ਮੈਡੀਟੇਸ਼ਨ ਵੀ ਕੀਤੀ।

PunjabKesari

ਅਦਾਕਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਾਲ ਹੀ 'ਚ ਅਮਿਤਾਭ ਬੱਚਨ, ਫਹਾਦ ਫਾਜ਼ਿਲ ਅਤੇ ਰਾਣਾ ਡੱਗੂਬਾਤੀ ਨਾਲ ਆਪਣੀ ਫ਼ਿਲਮ 'ਵੇਟਾਈਆਂ' ਦੀ ਸ਼ੂਟਿੰਗ ਖਤਮ ਕੀਤੀ ਹੈ। ਇਸ ਤੋਂ ਬਾਅਦ ਉਹ ਲੋਕੇਸ਼ ਕਾਨਾਗਰਾਜ ਦੀ ਫ਼ਿਲਮ 'ਕੁਲੀ' 'ਚ ਗੈਂਗਸਟਰ ਅਵਤਾਰ 'ਚ ਨਜ਼ਰ ਆਉਣਗੇ।


author

sunita

Content Editor

Related News