ਪੱਛਮੀ ਬੰਗਾਲ: ਮੰਚ ’ਤੇ ਅਚਾਨਕ ਵਿਗੜੀ ਨਿਤਿਨ ਗਡਕਰੀ ਦੀ ਸਿਹਤ

Thursday, Nov 17, 2022 - 03:34 PM (IST)

ਪੱਛਮੀ ਬੰਗਾਲ: ਮੰਚ ’ਤੇ ਅਚਾਨਕ ਵਿਗੜੀ ਨਿਤਿਨ ਗਡਕਰੀ ਦੀ ਸਿਹਤ

ਸਿਲੀਗੁੜੀ (ਪੱਛਮੀ ਬੰਗਾਲ)- ਕੇਂਦਰੀ ਸੜਕ ਟਰਾਂਸਪੋਰਟ ਅਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਦੀ ਸਿਲੀਗੁੜੀ ’ਚ ਇਕ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਮਗਰੋਂ ਸਿਹਤ ਖਰਾਬ ਹੋ ਗਈ ਅਤੇ ਡਾਕਟਰਾਂ ਨੇ ਉਨ੍ਹਾਂ ਦੀ ਸਿਹਤ ਜਾਂਚ ਕੀਤੀ। ਭਾਜਪਾ ਪਾਰਟੀ ਦੇ ਵਿਧਾਇਕ ਨੀਰਜ ਜਿੰਪਾ ਨੇ ਇਹ ਜਾਣਕਾਰੀ ਦਿੱਤੀ।

ਜਿੰਪਾ ਨੇ ਕਿਹਾ ਕਿ ਗਡਕਰੀ ਦੀ ਸਿਹਤ ਬਾਅਦ ’ਚ ਠੀਕ ਹੋ ਗਈ ਅਤੇ ਉਹ ਆਪਣੀ ਕਾਰ ਵਿਚ ਸਵਾਰ ਹੋ ਕੇ ਰਵਾਨਾ ਹੋ ਗਏ। ਜਿੰਪਾ ਮੁਤਾਬਕ ਪ੍ਰੋਗਰਾਮ ਖਤਮ ਹੋਣ ਮਗਰੋਂ ਗਡਕਰੀ ਨੇ ਬੇਚੈਨੀ ਦੀ ਸ਼ਿਕਾਇਤ ਕੀਤੀ। ਡਾਕਟਰਾਂ ਨੇ ਮੰਚ ਦੇ ਪਿੱਛੇ ਲਿਜਾ ਕੇ ਉਨ੍ਹਾਂ ਦੀ ਸਿਹਤ ਜਾਂਚ ਕੀਤੀ। ਬਾਅਦ ਵਿਚ ਉਹ ਆਪਣੀ ਕਾਰ ’ਚ ਸਵਾਰ ਹੋ ਕੇ ਰਵਾਨਾ ਹੋ ਗਏ। ਗਡਕਰੀ ਦੀ ਸਿਹਤ ਬਾਰੇ ਵਿਸਥਾਰ ਨਾਲ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਪੱਛਮੀ ਬੰਗਾਲ ਦੇ ਦੌਰੇ ’ਤੇ ਆਏ ਗਡਕਰੀ ਨੇ ਸਿਲੀਗੁੜੀ ਵਿਚ 1,206 ਕਰੋੜ ਰੁਪਏ ਦੇ 3 ਨੈਸ਼ਨਲ ਹਾਈਵੇਅ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। 


author

Tanu

Content Editor

Related News