ਨੀਤੀ ਆਯੋਗ ਨੇ ਜਾਰੀ ਕੀਤਾ ਇਨੋਵੇਸ਼ਨ ਇੰਡੈਕਸ, ਲਗਾਤਾਰ ਤੀਜੀ ਵਾਰ ਟੌਪ ਰਿਹਾ ਕਰਨਾਟਕ

Friday, Jul 22, 2022 - 01:26 PM (IST)

ਨਵੀਂ ਦਿੱਲੀ (ਭਾਸ਼ਾ)- ਸਰਕਾਰ ਦੇ ਥਿੰਕ ਟੈਂਕ ਨੀਤੀ ਆਯੋਗ ਨੇ ਤੀਜਾ ਇਨੋਵੇਸ਼ਨ ਇੰਡੈਕਸ ਜਾਰੀ ਕਰ ਦਿੱਤ ਹੈ। ਇੰਡੈਕਸ ’ਚ ਪ੍ਰਮੁੱਖ ਸੂਬਿਆਂ ’ਚ ਪਹਿਲੇ ਸਥਾਨ ’ਤੇ ਕਰਨਾਟਕ ਰਿਹਾ ਹੈ। ਇਸ ’ਚ ਦੂਜਾ ਸਥਾਨ ਤੇਲੰਗਾਨਾ ਨੇ ਅਤੇ ਤੀਜਾ ਹਰਿਆਣਾ ਨੇ ਪ੍ਰਾਪਤ ਕੀਤਾ ਹੈ। ਆਯੋਗ ਨੇ ‘ਇੰਡੀਆ ਇਨੋਵੇਸ਼ਨ ਇੰਡੈਕਸ 2021’ ਵਿਚ ਸੂਬਾ ਪੱਧਰ ’ਤੇ ਇਨੋਵੇਸ਼ਨ ਸਮਰੱਥਾਵਾਂ ਅਤੇ ਈਕੋਸਿਸਟਮ ਪੜਤਾਲ ਕੀਤੀ ਗਈ ਹੈ। ਇਨੋਵੇਸ਼ਨ ਇੰਡੈਕਸ ਦੇ ਤੀਜੇ ਐਡੀਸ਼ਨ ਨੂੰ ਨੀਤੀ ਆਯੋਗ ਦੇ ਉੱਪ-ਪ੍ਰਧਾਨ ਸੁਮਨ ਬੇਰੀ ਨੇ ਚੀਫ ਐਗਜ਼ੀਕਿਊਟਿਵ ਆਫਿਸਰ ਪਰਮੇਸ਼ਵਰਨ ਅੱਈਅਰ ਦੀ ਹਾਜ਼ਰੀ ’ਚ ਜਾਰੀ ਕੀਤਾ। ਇਸ ਇੰਡੈਕਸ ਨੂੰ ਗਲੋਬਲ ਇਨੋਵੇਸ਼ਨ ਇੰਡੈਕਸ ਦੀ ਤਰਜ਼ ’ਤੇ ਵਿਕਸਿਤ ਕੀਤਾ ਗਿਆ ਹੈ। ਇਸ ’ਚ ਕਰਨਾਟਕ ਸੂਬਾ ਲਗਾਤਾਰ ਤੀਜੇ ਸਾਲ ਪਹਿਲੇ ਸਥਾਨ ’ਤੇ ਰਿਹਾ ਹੈ। ਇਸ ਦੇ ਪਹਿਲੇ ਅਤੇ ਦੂਜੇ ਐਡੀਸ਼ਨ ਨੂੰ ਕ੍ਰਮਵਾਰ : ਅਕਤੂਬਰ 2019 ਅਤੇ ਜਨਵਰੀ 2021 ’ਚ ਜਾਰੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਮਾਤਾ ਵੈਸ਼ਣੋ ਦੇਵੀ ਦੇ ਸ਼ਰਧਾਲੂਆਂ ਲਈ ਵੱਡੀ ਖ਼ਬਰ, ਬੰਦ ਹੋਵੇਗਾ 60 ਸਾਲ ਪੁਰਾਣਾ ਪਰਚੀ ਸਿਸਟਮ

66 ਇੰਡੀਕੇਟਰਸ ਦੇ ਆਧਾਰ ’ਤੇ ਹੋਇਆ ਵਿਸ਼ਲੇਸ਼ਣ

ਇਕ ਅਧਿਕਾਰਕ ਬਿਆਨ ’ਚ ਕਿਹਾ ਗਿਆ ਕਿ ਇੰਡੈਕਸ ਦਾ ਤੀਜਾ ਐਡੀਸ਼ਨ ਦੇਸ਼ ’ਚ ਇਨੋਵੇਸ਼ ਵਿਸ਼ਲੇਸ਼ਣ ਦੇ ਘੇਰੇ ਨੂੰ ਮਜ਼ਬੂਤ ਕਰਦਾ ਹੈ। ਪਿਛਲੇ ਐਡੀਸ਼ਨ ’ਚ 36 ਇੰਡੀਕੇਟਰਸ ਦੇ ਆਧਾਰ ’ਤੇ ਵਿਸ਼ਲੇਸ਼ਣ ਕੀਤਾ ਗਿਆ ਸੀ ਪਰ ਇਸ ਵਾਰ 66 ਇੰਡੀਕੇਟਰਸ ਦਾ ਇਸਤੇਮਾਲ ਕੀਤਾ ਗਿਆ। ਬਿਆਨ ’ਚ ਕਿਹਾ ਗਿਆ ਕਿ ਵਿਆਪਕ ਢਾਂਚੇ ਦੇ ਮਾਧਿਅਮ ਰਾਹੀਂ ਇਹ ਇੰਡੈਕਸ ਭਾਰਤ ’ਚ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਇਨੋਵੇਸ਼ਨ ਪ੍ਰਦਰਸ਼ਨ ਦਾ ਮੁਲਾਂਕਣ ਕਰਦਾ ਹੈ। ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਦੀ ਪ੍ਰਭਾਵੀ ਤੁਲਨਾ ਕਰਨ ਲਈ 17 ਪ੍ਰਮੁੱਖ ਸੂਬਿਆਂ, 10 ਪੂਰਬ ਉੱਤਰ ਅਤੇ ਪਹਾੜੀ ਸੂਬਿਆਂ ਅਤੇ 9 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸ਼ਹਿਰ ਸੂਬਿਆਂ ’ਚ ਵਰਗੀਕ੍ਰਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਬਰੇਲੀ : ਸਕੂਲ 'ਚ ਸਿੱਖ ਵਿਦਿਆਰਥੀਆਂ ਦੇ ਪੱਗ ਪਹਿਨਣ 'ਤੇ ਰੋਕ ਖ਼ਿਲਾਫ਼ ਪ੍ਰਦਰਸ਼ਨ, ਸਕੂਲ ਨੇ ਮੰਗੀ ਮੁਆਫ਼ੀ

ਡਿਜੀਟਲ ਬੈਂਕਾਂ ਨੂੰ ਬੜ੍ਹਾਵਾ ਦੇਣ ਲਈ ਰੈਗੂਲੇਟਰੀ ਰੂਪ-ਰੇਖਾ ਦੀ ਲੋੜ

ਨੀਤੀ ਆਯੋਗ ਨੇ ਕਿਹਾ ਕਿ ਭਾਰਤ ਕੋਲ ਡਿਜੀਟਲ ਬੈਂਕ ਦੀ ਸਹੂਲਤ ਦੇਣ ਦੇ ਲਿਹਾਜ ਨਾਲ ਜ਼ਰੂਰੀ ਤਕਨਾਲੋਜੀ ਹੈ ਅਤੇ ਇਸ ਨੂੰ ਬੜ੍ਹਾਵਾ ਦੇਣ ਲਈ ਰੈਗੂਲੇਟਰੀ ਰੂਪ-ਰੇਖਾ ਦੀ ਲੋੜ ਹੋਵੇਗੀ। ਆਯੋਗ ਨੇ ‘ਡਿਜੀਟਲ ਬੈਂਕ : ਭਾਰਤ ’ਚ ਲਾਈਸੈਂਸਿੰਗ ਅਤੇ ਰੈਗੂਲੇਟਰੀ ਵਿਵਸਥਾ ਦੇ ਇਕ ਪ੍ਰਸਤਾਵ’ ਸਿਰਲੇਖ ਦੀ ਆਪਣੀ ਰਿਪੋਰਟ ’ਚ ਦੇਸ਼ ’ਚ ਡਿਜੀਟਲ ਬੈਂਕ ਲਾਈਸੈਂਸਿੰਗ ਅਤੇ ਰੈਗੂਲੇਟਰੀ ਵਿਵਸਥਾ ਲਈ ਇਕ ਖਾਕਾ ਤਿਆਰ ਕੀਤਾ ਹੈ। ਉਸ ਨੇ ਕਿਹਾ ਕਿ ਭਾਰਤ ਦਾ ਜਨਤਕ ਡਿਜੀਟਲ ਬੁਨਿਆਦੀ ਢਾਂਚਾ ‘ਯੂਨੀਫਾਈਡ ਇੰਟਰਫੇਸ’ (ਯੂ. ਪੀ. ਆਈ.) ਰਾਹੀਂ ਲੈਣ-ਦੇਣ ਮੁੱਲ ਦੇ ਆਧਾਰ ’ਤੇ 4000 ਅਰਬ ਡਾਲਰ ਨੂੰ ਪਾਰ ਕਰ ਚੁੱਕਾ ਹੈ। ਰਿਪੋਰਟ ’ਚ ਕਿਹਾ ਗਿਆ ਕਿ ਆਧਾਰ ਵੈਰੀਫਿਕੇਸ਼ਨ 55,000 ਅਰਬ ਤੋਂ ਪਾਰ ਚਲਾ ਗਿਆ ਹੈ। ਅਖੀਰ : ਭਾਰਤ ਆਪਣੇ ਖੁਦ ਦੇ ਖੁੱਲ੍ਹੇ ਬੈਂਕਿੰਗ ਢਾਂਚੇ ਨੂੰ ਸੰਚਾਲਿਤ ਕਰਨ ਲਈ ਤਿਆਰ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News