ਨੀਤੀ ਕਮਿਸ਼ਨ ਨੇ ਕੋਵਿਡ ਪ੍ਰਬੰਧਨ ਦੇ ਯੋਗੀ ਮਾਡਲ ਦੀ ਕੀਤੀ ਤਾਰੀਫ਼

05/13/2021 11:24:36 PM

ਲਖਨਊ - ਵਿਸ਼ਵ ਸਿਹਤ ਸੰਗਠਨ ਤੋਂ ਬਾਅਦ ਹੁਣ ਦੇਸ਼ ਦੇ ਨੀਤੀ ਕਮਿਸ਼ਨ ਨੇ ਵੀ ਕੋਵਿਡ ਪ੍ਰਬੰਧਨ ਲਈ ਉੱਤਰ ਪ੍ਰਦੇਸ਼ ਦੇ ਯੋਗੀ ਸਰਕਾਰ ਦੇ ਮਾਡਲ ਦੀ ਕਾਫੀ ਤਾਰੀਫ਼ ਕੀਤੀ ਹੈ। ਕਮਿਸ਼ਨ ਨੇ ਯੂ.ਪੀ. ਦੇ ਇਸ ਮਾਡਲ ਨੂੰ ਹੋਰ ਰਾਜਾਂ ਲਈ ਨਜ਼ੀਰ ਦੱਸਿਆ ਹੈ। ਨੀਤੀ ਕਮਿਸ਼ਨ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੋਂ ਇਸ ਸੰਬੰਧ ਵਿੱਚ ਦੋ ਮਹੱਤਵਪੂਰਣ ਟਵੀਟ ਕੀਤੇ ਗਏ ਹਨ। ਨੀਤੀ ਕਮਿਸ਼ਨ ਨੇ ਇੱਕ ਟਵੀਟ ਵਿੱਚ ਕੋਰੋਨਾ ਮਰੀਜਾਂ ਦਾ ਪਤਾ ਲਗਾਉਣ ਅਤੇ ਇਨਫੈਕਸ਼ਨ ਦਾ ਫੈਲਾਅ ਰੋਕਣ ਦੇ ਕੀਤੇ ਉਨ੍ਹਾਂ ਨੂੰ ਹੋਮ ਆਈਸੋਲੇਟ ਕਰਣ ਲਈ ਚਲਾਏ ਗਏ ਟ੍ਰਿਪਲ ਟੀ (ਟਰੇਸ, ਟੈਸਟ ਅਤੇ ਟਰੀਟ) ਦੇ ਮਹਾ ਅਭਿਆਨ ਦੀ ਤਾਰੀਫ਼ ਕੀਤੀ ਹੈ ਤਾਂ ਦੂਜੇ ਵਿੱਚ ਯੂ.ਪੀ. ਦੇ ਆਕਸੀਜਨ ਟਰਾਂਸਪੋਰਟ ਟ੍ਰੈਕਿੰਗ ਸਿਸਟਮ ਦੀ। ਨੀਤੀ ਕਮਿਸ਼ਨ ਦੀ ਟਿੱਪਣੀ ਨੇ ਕੋਰੋਨਾ ਨੂੰ ਕਾਬੂ ਵਿੱਚ ਕਰਣ ਵਿੱਚ ਯੋਗੀ ਸਰਕਾਰ ਦੀ ਨੀਤੀ-ਰਣਨੀਤੀ 'ਤੇ ਇੱਕ ਤਰ੍ਹਾਂ ਨਾਲ ਮੋਹਰ ਵੀ ਲਗਾ ਦਿੱਤੀ ਹੈ।

ਵੀਰਵਾਰ ਦੇਰ ਸ਼ਾਮ ਨੀਤੀ ਕਮਿਸ਼ਨ ਦੇ ਟਵਿੱਟਰ ਅਕਾਉਂਟ 'ਤੇ ਆਈਆਂ ਇਹ ਟਿੱਪਣੀਆਂ ਵਿਸ਼ਵ ਸਿਹਤ ਸੰਗਠਨ  (ਡਬਲਿਯੂ.ਐੱਚ.ਓ.) ਦੁਆਰਾ ਕੋਵਿਡ ਮੈਨੇਜਮੈਂਟ ਲਈ ਯੂ.ਪੀ. ਦੇ ਯੋਗੀ ਸਰਕਾਰ ਦੀ ਸਫਲ ਰਣਨੀਤੀ ਦੀ ਤਾਰੀਫ਼ ਦੀ ਪੁਸ਼ਟੀ ਕਰਦੀ ਦਿਖੀ। ਕਮਿਸ਼ਨ ਨੇ ਆਪਣੇ ਇੱਕ ਟਵੀਟ ਵਿੱਚ ਕਿਹਾ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਰਾਜ  ਦੇ 97 ਹਜ਼ਾਰ ਤੋਂ ਜ਼ਿਆਦਾ ਪਿੰਡਾਂ ਵਿੱਚ ਘਰ-ਘਰ ਜਾ ਕੇ ਕੋਰੋਨਾ ਪੀੜਤਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਆਈਸੋਲੇਟ ਕਰਣ ਦੇ ਮਹਾ ਅਭਿਆਨ ਨੂੰ ਹੋਰ ਰਾਜ ਵੀ ਦੋਹਰਾ ਸਕਦੇ ਹਨ। ਇਸ ਟਵੀਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਟਰੇਸ, ਟੈਸਟ ਅਤੇ ਟਰੀਟ ਦਾ ਇਹ ਯੂ.ਪੀ. ਮਾਡਲ ਕੋਰੋਨਾ ਨੂੰ ਕਾਬੂ ਕਰਣ ਵਿੱਚ ਬੇਹੱਦ ਪ੍ਰਭਾਵਸ਼ਾਲੀ ਸਾਬਤ ਹੋ ਰਿਹਾ ਹੈ।

ਇਹ ਵੀ ਪੜ੍ਹੋ- ਯੋਗੀ ਸਰਕਾਰ ਦਾ ਦਾਅਵਾ, ਯੂ.ਪੀ. 'ਚ ਆਕਸੀਜਨ ਦੀ ਕਿੱਲਤ ਪੂਰੀ ਤਰ੍ਹਾਂ ਖ਼ਤਮ

ਆਪਣੇ ਇੱਕ ਹੋਰ ਟਵੀਟ ਵਿੱਚ ਨੀਤੀ ਕਮਿਸ਼ਨ ਨੇ ਉੱਤਰ ਪ੍ਰਦੇਸ਼ ਸਰਕਾਰ ਦੀ ਆਕਸੀਜਨ ਸਪਲਾਈ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਹੱਥੋਂ-ਹੱਥ ਲਿਆ। ਇਸ ਸੰਬੰਧ ਵਿੱਚ ਕਮਿਸ਼ਨ ਨੇ ਟਵਿੱਟਰ ਹੈਂਡਲ 'ਤੇ ਲਿਖਿਆ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਦਾ ਆਕਸੀਜਨ ਟਰਾਂਸਪੋਰਟ ਟ੍ਰੈਕਿੰਗ ਸਿਸਟਮ ਬੇਹੱਦ ਤਾਰੀਫ਼ ਦੇ ਕਾਬਲ ਹੈ। ਯੂ.ਪੀ. ਨੇ ਆਕਸੀਜਨ ਟ੍ਰੈਕਿੰਗ ਲਈ ਇੱਕ ਅਜਿਹਾ ਡੈਸ਼ਬੋਰਡ ਤਿਆਰ ਕੀਤਾ ਹੈ ਜਿਸ ਦੇ ਜ਼ਰੀਏ ਆਕਸੀਜਨ ਟੈਂਕਰਾਂ ਦੀ ਰੀਅਲ ਟਾਈਮ ਲੋਕੇਸ਼ਨ ਪਤਾ ਲਗਾ ਸਕਦੇ ਹਨ। ਨਤੀਜੇ ਵਜੋਂ ਇਹ ਅੰਕੜੇ ਹਨ ਕਿ ਪਹਿਲਾਂ ਜਿੱਥੇ 250 ਮੀਟ੍ਰਿਕ ਟਨ ਆਕਸੀਜਨ ਦੀ ਉਪਲਬੱਧਤਾ ਹੋ ਪਾ ਰਹੀ ਸੀ, ਹੁਣ 1000 ਮੀਟ੍ਰਿਕ ਟਨ ਹੋਣ ਲੱਗੀ ਹੈ। 

ਅਸਲ ਵਿੱਚ ਕੋਰੋਨਾ ਦਾ ਫੈਲਾਅ ਰੋਕਣ ਵਿੱਚ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਦੇ ਟਰੇਸ, ਟੈਸਟ ਅਤੇ ਟਰੀਟ ਦੇ ਫਾਰਮੂਲੇ ਨਾਲ ਪ੍ਰਦੇਸ਼ ਵਿੱਚ ਸੰਕਰਮਣ ਦੀ ਰਫ਼ਤਾਰ ਬਹੁਤ ਤੇਜ਼ੀ ਨਾਲ ਰੁੱਕਣ ਲੱਗੀ ਹੈ। ਪਿਛਲੇ 12 ਦਿਨ ਵਿੱਚ ਐਕਟਿਵ ਮਾਮਲੇ ਦੀ ਗਿਣਤੀ ਵਿੱਚ ਇੱਕ ਲੱਖ ਤੋਂ ਜ਼ਿਆਦਾ ਦੀ ਕਮੀ ਇਸ ਗੱਲ ਦੀ ਤਸਦੀਕ ਹੈ। ਇਸ ਦੇ ਨਾਲ ਹੀ ਪੀੜਤਾਂ ਦੇ ਇਲਾਜ ਦੌਰਾਨ ਆਕਸੀਜਨ ਨੂੰ ਲੈ ਕੇ ਸ਼ੁਰੂਆਤੀ ਮੁਸ਼ਕਲ ਵੀ ਹੁਣ ਖ਼ਤਮ ਹੋ ਗਈ ਹੈ। ਮੁੱਖ ਮੰਤਰੀ ਯੋਗੀ ਆਦਿਤਿਅਨਾਥ ਦੀ ਪਹਿਲ 'ਤੇ ਸ਼ੁਰੂ ਆਕਸੀਜਨ ਟਰਾਂਸਪੋਰਟ ਟ੍ਰੈਕਿੰਗ ਸਿਸਟਮ ਨਾਲ ਪਿਛਲੇ ਕਈ ਦਿਨਾਂ ਤੋਂ ਯੂ.ਪੀ. ਵਿੱਚ ਪੂਰੇ ਦੇਸ਼ ਵਿੱਚ ਸਭ ਤੋਂ ਜ਼ਿਆਦਾ ਆਕਸੀਜਨ ਦੀ ਉਪਲੱਬਧਤਾ ਯਕੀਨੀ ਹੋ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News