ਨਿਠਾਰੀ ਕਾਂਡ: ਦੋਸ਼ੀ ਸੁਰਿੰਦਰ ਅਤੇ ਮਨਿੰਦਰ ਹਾਈ ਕੋਰਟ ਤੋਂ ਬਰੀ, ਹੇਠਲੀ ਅਦਾਲਤ ਨੇ ਦਿੱਤੀ ਸੀ ਫਾਂਸੀ ਦੀ ਸਜ਼ਾ

Monday, Oct 16, 2023 - 01:52 PM (IST)

ਨਿਠਾਰੀ ਕਾਂਡ: ਦੋਸ਼ੀ ਸੁਰਿੰਦਰ ਅਤੇ ਮਨਿੰਦਰ ਹਾਈ ਕੋਰਟ ਤੋਂ ਬਰੀ, ਹੇਠਲੀ ਅਦਾਲਤ ਨੇ ਦਿੱਤੀ ਸੀ ਫਾਂਸੀ ਦੀ ਸਜ਼ਾ

ਪ੍ਰਯਾਗਰਾਜ- ਇਲਾਹਾਬਾਦ ਹਾਈ ਕੋਰਟ ਨੇ ਨੋਇਡਾ ਦੇ ਬਹੁ-ਚਰਚਿਤ ਨਿਠਾਰੀ ਮਾਮਲੇ ਵਿਚ ਮੁਲਜ਼ਮ ਸੁਰਿੰਦਰ ਕੋਹਲੀ ਅਤੇ ਮਨਿੰਦਰ ਸਿੰਘ ਪੰਢੇਰ ਨੂੰ ਵੱਡੀ ਰਾਹਤ ਦਿੰਦਿਆਂ ਬਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਗਾਜ਼ੀਆਬਾਦ ਦੀ ਸੀ. ਬੀ. ਆਈ. ਅਦਾਲਤ ਨੇ ਕੋਹਲੀ ਅਤੇ ਪੰਢੇਰ 'ਤੇ ਕੁੜੀਆਂ ਨਾਲ ਜਬਰ-ਜ਼ਿਨਾਹ ਅਤੇ ਕਤਲ ਦੇ ਦੋਸ਼ ਤੈਅ ਕਰਦਿਆਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਜਸਟਿਸ ਅਸ਼ਵਨੀ ਮਿਸ਼ਰਾ ਅਤੇ ਜਸਟਿਸ ਐੱਸ. ਐੱਚ. ਏ. ਰਿਜ਼ਵੀ ਦੀ ਬੈਂਚ ਨੇ ਕੋਲੀ ਅਤੇ ਪੰਢੇਰ ਦੀ ਅਪੀਲ 'ਤੇ ਇਹ ਹੁਕਮ ਪਾਸ ਕੀਤਾ। 

ਇਹ ਵੀ ਪੜ੍ਹੋੋ-  ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ 'ਚ ਫਸੀ ਤਾਮਿਲਨਾਡੂ ਦੀ ਪ੍ਰੋਫ਼ੈਸਰ, ਪਤੀ ਨੇ ਸਰਕਾਰ ਤੋਂ ਮੰਗੀ ਮਦਦ

ਦਰਅਸਲ ਪੰਢੇਰ ਅਤੇ ਕੋਲੀ ਨੇ ਗਾਜ਼ੀਆਬਾਦ ਦੀ ਸੀ. ਬੀ. ਆਈ. ਅਦਾਲਤ ਦੇ ਫ਼ੈਸਲੇ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਸੀ। ਅਦਾਲਤ ਨੇ ਕਿਹਾ ਕਿ ਇਸਤਗਾਸਾ ਪੱਖ ਉੱਚਿਤ ਸ਼ੱਕ ਤੋਂ ਪਰ੍ਹੇ ਆਪਣੇ ਮਾਮਲੇ ਨੂੰ ਸਿੱਧ ਕਰਨ ਵਿਚ ਅਸਫ਼ਲ ਰਿਹਾ। ਇਸ ਤੋਂ ਪਹਿਲਾਂ ਕਈ ਦਿਨਾਂ ਤੱਕ ਚੱਲੀ ਸੁਣਵਾਈ ਮਗਰੋਂ ਅਦਾਲਤ ਨੇ ਮੌਤ ਦੀ ਸਜ਼ਾ ਮਾਮਲੇ ਵਿਚ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। 

ਦੱਸ ਦੇਈਏ ਕਿ ਬਹੁ-ਚਰਚਿਤ ਨਿਠਾਰੀ ਮਾਮਲਾ ਸਾਲ 2005 ਅਤੇ 2006 ਦਰਮਿਆਨ ਵਾਪਰਿਆ। ਇਹ ਉਦੋਂ ਸੁਰਖੀਆਂ ਵਿਚ ਆਇਆ ਜਦੋਂ ਦਸੰਬਰ 2006 'ਚ ਨੋਇਡਾ ਦੇ ਨਿਠਾਰੀ ਵਿਚ ਇਕ ਮਕਾਨ ਕੋਲ ਨਾਲੇ ਵਿਚ ਮਨੁੱਖੀ ਕੰਕਾਲ ਮਿਲੇ ਸਨ। ਪੰਢੇਰ ਉਸ ਮਕਾਨ ਦਾ ਮਾਲਕ ਸੀ ਅਤੇ ਕੋਲੀ ਉਸ ਦਾ ਨੌਕਰ ਸੀ। ਬਾਅਦ ਵਿਚ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ. ਬੀ. ਆਈ. ਨੇ ਸੁਰਿੰਦਰ ਕੋਲੀ ਖਿਲਾਫ਼ ਕਤਲ, ਅਗਵਾ, ਜਬਰ-ਜ਼ਿਨਾਹ ਅਤੇ ਸੂਬਤਾਂ ਨੂੰ ਨਸ਼ਟ ਕਰਨ ਲਈ 16 ਮਾਮਲਿਆਂ ਵਿਚ ਦੋਸ਼ ਪੱਤਰ ਦਾਖ਼ਲ ਕੀਤਾ ਅਤੇ ਪੰਢੇਰ ਖਿਲਾਫ਼ ਅਨੈਤਿਕ ਮਨੁੱਖੀ ਤਸਕਰੀ ਲਈ ਦੋਸ਼ ਪੱਤਰ ਦਾਇਰ ਕੀਤਾ ਸੀ। ਹਾਈ ਕੋਰਟ ਨੇ ਸਬੂਤਾਂ ਦੀ ਘਾਟ ਵਿਚ ਸਾਰੇ ਮਾਮਲਿਆਂ ਵਿਚ ਦੋਹਾਂ ਨੂੰ ਬਰੀ ਕਰ ਦਿੱਤਾ। 

ਇਹ ਵੀ ਪੜ੍ਹੋ- ਆਪ੍ਰੇਸ਼ਨ ਅਜੇ: ਇਜ਼ਾਰਾਈਲ ਤੋਂ ਭਾਰਤ ਪਰਤੀ ਚੌਥੀ ਉਡਾਣ, 274 ਭਾਰਤੀਆਂ ਦੀ ਸੁਰੱਖਿਅਤ ਘਰ ਵਾਪਸੀ

ਕੀ ਹੈ ਨਿਠਾਰੀ ਕਾਂਡ?

ਪੰਢੇਰ ਨੇ 7 ਮਈ 2006 ਨੂੰ ਨਿਠਾਰੀ ਦੀ ਰਹਿਣ ਵਾਲੀ ਇਕ ਲੜਕੀ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਬੁਲਾਇਆ ਸੀ। ਇਸ ਤੋਂ ਬਾਅਦ ਲੜਕੀ ਘਰ ਵਾਪਸ ਨਹੀਂ ਆਈ। ਲੜਕੀ ਦੇ ਪਿਤਾ ਨੇ ਨੋਇਡਾ ਦੇ ਸੈਕਟਰ 20 ਥਾਣੇ ਵਿਚ ਗੁੰਮਸ਼ੁਦਗੀ ਦਾ ਕੇਸ ਦਰਜ ਕਰਵਾਇਆ ਸੀ। ਇਸ ਤੋਂ ਬਾਅਦ 29 ਦਸੰਬਰ 2006 ਨੂੰ ਪੁਲਸ ਨੂੰ ਨਿਠਾਰੀ ਵਿਚ ਮਨਿੰਦਰ ਸਿੰਘ ਪੰਢੇਰ ਦੇ ਘਰ ਦੇ ਪਿੱਛੇ ਡਰੇਨ ਵਿਚੋਂ 19 ਬੱਚਿਆਂ ਅਤੇ ਔਰਤਾਂ ਦੇ ਪਿੰਜਰ ਮਿਲੇ ਸਨ। ਪੁਲਸ ਨੇ ਮਨਿੰਦਰ ਸਿੰਘ ਅਤੇ ਉਸ ਦੇ ਨੌਕਰ ਸੁਰਿੰਦਰ ਕੋਲੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਬਾਅਦ ਵਿਚ ਨਿਠਾਰੀ ਕਾਂਡ ਨਾਲ ਸਬੰਧਤ ਸਾਰੇ ਕੇਸ ਸੀ. ਬੀ. ਆਈ ਨੂੰ ਸੌਂਪ ਦਿੱਤੇ ਗਏ ਸਨ।

ਇਹ ਵੀ ਪੜ੍ਹੋ-  'ਆਏ ਨਰਾਤੇ ਮਾਤਾ ਦੇ...' ਫੁੱਲਾਂ ਨਾਲ ਸਜਿਆ ਮਾਤਾ ਵੈਸ਼ਨੋ ਦੇਵੀ ਦਾ ਸੁੰਦਰ ਦਰਬਾਰ, ਵੇਖੋ ਖ਼ੂਬਸੂਰਤ ਤਸਵੀਰਾਂ

ਕੋਲੀ ਅਤੇ ਪੰਢੇਰ ਦੀ ਪੂਰੀ ਕਹਾਣੀ

ਸੁਰਿੰਦਰ ਕੋਲੀ ਉੱਤਰਾਖੰਡ ਦੇ ਅਲਮੋੜਾ ਦੇ ਇਕ ਪਿੰਡ ਦਾ ਰਹਿਣ ਵਾਲਾ ਹੈ। ਉਹ 2000 'ਚ ਦਿੱਲੀ ਆਇਆ ਸੀ। ਦਿੱਲੀ 'ਚ ਕੋਲੀ ਇਕ ਬ੍ਰਿਗੇਡੀਅਰ ਦੇ ਘਰ ਰਸੋਈਏ ਦਾ ਕੰਮ ਕਰਦਾ ਸੀ। ਕਿਹਾ ਜਾਂਦਾ ਹੈ ਕਿ ਉਹ ਬਹੁਤ ਸੁਆਦੀ ਭੋਜਨ ਪਕਾਉਂਦਾ ਹੈ। ਸੁਰਿੰਦਰ ਕੋਲੀ ਸਾਲ 2003 'ਚ ਪੰਢੇਰ ਦੇ ਸੰਪਰਕ ਵਿਚ ਆਇਆ ਸੀ। ਉਸ ਦੇ ਕਹਿਣ 'ਤੇ ਉਸ ਨੇ ਨੋਇਡਾ ਸੈਕਟਰ-31 ਦੀ ਡੀ-5 ਕੋਠੀ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। 2004 ਵਿਚ ਪੰਢੇਰ ਦਾ ਪਰਿਵਾਰ ਪੰਜਾਬ ਆ ਗਿਆ। ਇਸ ਤੋਂ ਬਾਅਦ ਉਹ ਅਤੇ ਕੋਲੀ ਘਰ ਵਿੱਚ ਇਕੱਠੇ ਰਹਿਣ ਲੱਗੇ। ਪੰਢੇਰ ਦੇ ਘਰ ਕਾਲ ਗਰਲਜ਼ ਅਕਸਰ ਆਉਂਦੀਆਂ ਰਹਿੰਦੀਆਂ ਸਨ। ਇਸ ਦੌਰਾਨ ਉਸ ਨੇ ਘਰ ਦੇ ਗੇਟ 'ਤੇ ਨਜ਼ਰ ਰੱਖੀ।

ਇਲਜ਼ਾਮ ਹੈ ਕਿ ਉਹ ਘਰ ਦੇ ਕੋਲੋਂ ਲੰਘਦੇ ਬੱਚਿਆਂ ਨੂੰ ਫੜ ਲੈਂਦਾ ਸੀ, ਉਨ੍ਹਾਂ ਨਾਲ ਬਲਾਤਕਾਰ ਕਰਦਾ ਸੀ ਅਤੇ ਫਿਰ ਉਨ੍ਹਾਂ ਦਾ ਕਤਲ ਕਰਦਾ ਸੀ। ਉਧਰ, ਨਿਠਾਰੀ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪੰਢੇਰ ਦੇ ਘਰੋਂ ਸਰੀਰ ਦੇ ਅੰਗਾਂ ਦਾ ਵਪਾਰ ਹੁੰਦਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬੱਚਿਆਂ ਨੂੰ ਮਾਰ ਕੇ ਉਨ੍ਹਾਂ ਦੇ ਸਰੀਰ ਦੇ ਅੰਗ ਕੱਢ ਲੈਂਦਾ ਸੀ। ਇਸ ਨੂੰ ਵਿਦੇਸ਼ਾਂ ਵਿਚ ਵੇਚਿਆ ਗਿਆ ਸੀ।
 


author

Tanu

Content Editor

Related News