ਬਜਟ 2019-20 : ਐੱਨ. ਆਰ. ਆਈਜ਼ ਦਾ ਵੀ ਬਣੇਗਾ ਆਧਾਰ ਕਾਰਡ

Friday, Jul 05, 2019 - 05:48 PM (IST)

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦਾ ਪਲੇਠਾ ਬਜਟ ਪੇਸ਼ ਕੀਤਾ। ਬਜਟ ਭਾਸ਼ਣ ਦੀ ਸ਼ੁਰੂਆਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਮਜ਼ਬੂਤ ਦੇਸ਼ ਲਈ ਮਜ਼ਬੂਤ ਨਾਗਰਿਕਤਾ ਸਾਡਾ ਮੁੱਖ ਟੀਚਾ ਹੈ। ਪਿਛਲੇ ਪੰਜ ਸਾਲਾਂ 'ਚ ਅਸੀਂ ਜਿਹੜੇ ਮੈਗਾ ਪ੍ਰੋਜੈਕਟ ਸ਼ੁਰੂ ਕੀਤੇ ਹਨ, ਉਨ੍ਹਾਂ ਨੂੰ ਅੱਗੇ ਵਧਾ ਕੇ ਮਿੱਥੇ ਟੀਚੇ ਤੱਕ ਲਿਜਾਇਆ ਜਾਵੇਗਾ। ਬਜਟ ਭਾਸ਼ਣ 'ਚ ਵਿੱਤ ਮੰਤਰੀ ਨੇ ਕਿਹਾ ਕਿ ਇਸ ਬਜਟ ਵਿਚ ਸਰਕਾਰ ਵਲੋਂ ਹਰ ਵਰਗ ਦਾ ਖਾਸ ਧਿਆਨ ਰੱਖਿਆ ਗਿਆ ਹੈ। 

ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਤੋਂ ਦੂਰ ਹੋਣ ਦੇ ਬਾਵਜੂਦ ਵੀ ਦੇਸ਼ ਦੀ ਮਿੱਟੀ ਨਾਲ ਜੁੜੇ ਐੱਨ. ਆਰ. ਆਈਜ਼. ਲਈ ਸਰਕਾਰ ਠੋਸ ਕਦਮ ਚੁੱਕ ਰਹੀ ਹੈ। ਜਿਸ ਦੇ ਤਹਿਤ ਹੁਣ ਦੇਸ਼ ਦੇ ਬਾਕੀ ਨਾਗਰਿਕਾਂ ਦੇ ਵਾਂਗ ਐੱਨ. ਆਰ. ਆਈਜ਼. ਵੀ ਆਧਾਰ ਕਾਰਡ ਬਣਾ ਸਕਣਗੇ। ਲਿਹਾਜ਼ਾ ਇਸ ਦਾ ਐੱਨ. ਆਰ. ਆਈਜ਼. ਨੂੰ ਵੱਡਾ ਫਾਇਦਾ ਹੋਵੇਗਾ।


Gurminder Singh

Content Editor

Related News