ਵਿੱਤ ਮੰਤਰੀ ਨੇ ਪੇਸ਼ ਕੀਤਾ 9ਵਾਂ ਕੇਂਦਰੀ ਬਜਟ, 85 ਮਿੰਟ ਦੇ ਭਾਸ਼ਣ ''ਚ ਨਹੀਂ ਹੋਇਆ ਕਵੀ-ਕਵਿਤਾ ਦਾ ਜ਼ਿਕਰ

Sunday, Feb 01, 2026 - 05:23 PM (IST)

ਵਿੱਤ ਮੰਤਰੀ ਨੇ ਪੇਸ਼ ਕੀਤਾ 9ਵਾਂ ਕੇਂਦਰੀ ਬਜਟ, 85 ਮਿੰਟ ਦੇ ਭਾਸ਼ਣ ''ਚ ਨਹੀਂ ਹੋਇਆ ਕਵੀ-ਕਵਿਤਾ ਦਾ ਜ਼ਿਕਰ

ਨਵੀਂ ਦਿੱਲੀ- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਤਵਾਰ ਨੂੰ ਲੋਕ ਸਭਾ 'ਚ ਆਪਣਾ ਲਗਾਤਾਰ 9ਵਾਂ ਬਜਟ ਪੇਸ਼ ਕਰਕੇ ਇਕ ਨਵਾਂ ਰਿਕਾਰਡ ਬਣਾਇਆ ਹੈ। ਇਸ ਵਿਸ਼ੇਸ਼ ਮੌਕੇ 'ਤੇ ਉਨ੍ਹਾਂ ਨੇ ਆਪਣੇ ਗ੍ਰਹਿ ਰਾਜ ਤਾਮਿਲਨਾਡੂ ਦੀ ਪਰੰਪਰਾ ਦਾ ਸਨਮਾਨ ਕਰਦਿਆਂ ਸੁਨਹਿਰੀ ਚੈੱਕ ਅਤੇ ਕੌਫੀ ਬ੍ਰਾਊਨ ਕਿਨਾਰੀ ਵਾਲੀ ਬੈਂਗਣੀ ਰੰਗ ਦੀ ਕਾਂਜੀਵਰਮ ਸਾੜੀ ਪਹਿਨੀ ਹੋਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ 85 ਮਿੰਟ ਦੇ ਬਜਟ ਭਾਸ਼ਣ ਨੂੰ 'ਇਤਿਹਾਸਕ ਅਤੇ ਭਵਿੱਖਮੁਖੀ' ਕਰਾਰ ਦਿੱਤਾ ਹੈ।

ਗੁਰੂ ਰਵਿਦਾਸ ਜੀ ਦੇ ਜ਼ਿਕਰ ਨਾਲ ਸ਼ੁਰੂਆਤ 

ਵਿੱਤ ਮੰਤਰੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਗੁਰੂ ਰਵਿਦਾਸ ਜੀ ਨੂੰ ਸ਼ਰਧਾਂਜਲੀ ਭੇਟ ਕਰਕੇ ਅਤੇ ਮਾਘ ਪੂਰਨਿਮਾ ਦੇ ਜ਼ਿਕਰ ਨਾਲ ਕੀਤੀ। ਹਾਲਾਂਕਿ, ਇਸ ਵਾਰ ਉਨ੍ਹਾਂ ਦੇ ਭਾਸ਼ਣ 'ਚ ਪਿਛਲੀ ਵਾਰ ਵਾਂਗ ਤਮਿਲ ਕਵੀ ਤਿਰੂਵੱਲੂਵਰ ਜਾਂ ਕੰਨੜ ਸੰਤ ਬਸਵੰਨਾ ਦੀਆਂ ਕਵਿਤਾਵਾਂ ਦਾ ਹਵਾਲਾ ਨਹੀਂ ਸੀ, ਸਗੋਂ ਪੂਰਾ ਧਿਆਨ ਨਿਵੇਸ਼ ਅਤੇ ਵਿਕਾਸ 'ਤੇ ਕੇਂਦਰਿਤ ਰਿਹਾ।

ਸਦਨ 'ਚ ਨਾਅਰੇਬਾਜ਼ੀ ਅਤੇ ਹੰਗਾਮਾ

ਜਿਵੇਂ ਹੀ ਪ੍ਰਧਾਨ ਮੰਤਰੀ ਸਦਨ 'ਚ ਦਾਖਲ ਹੋਏ, ਸੱਤਾ ਪੱਖ ਦੇ ਮੈਂਬਰਾਂ ਨੇ 'ਭਾਰਤ ਮਾਤਾ ਕੀ ਜੈ' ਅਤੇ 'ਹਰ ਹਰ ਮਹਾਦੇਵ' ਦੇ ਨਾਅਰੇ ਲਗਾਏ, ਜਿਸ ਦੇ ਜਵਾਬ 'ਚ ਵਿਰੋਧੀ ਧਿਰ ਨੇ 'ਜੈ ਸੰਵਿਧਾਨ' ਦੇ ਨਾਅਰੇ ਲਗਾਏ। ਬਜਟ ਦੌਰਾਨ ਕੇਰਲ ਦੇ ਕਾਂਗਰਸੀ ਮੈਂਬਰਾਂ ਨੇ ਆਪਣੇ ਰਾਜ ਦੀ ਅਣਦੇਖੀ ਦਾ ਦੋਸ਼ ਲਾਉਂਦਿਆਂ ਭਾਰੀ ਹੰਗਾਮਾ ਵੀ ਕੀਤਾ।

ਅਜੀਤ ਪਵਾਰ ਦੇ ਦਿਹਾਂਤ 'ਤੇ ਪ੍ਰਗਟਾਇਆ ਦੁੱਖ 

ਬਜਟ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਸਦਨ 'ਚ ਗ਼ਮਗੀਨ ਮਾਹੌਲ ਵੀ ਦੇਖਣ ਨੂੰ ਮਿਲੇ। ਕਈ ਸੀਨੀਅਰ ਆਗੂ, ਜਿਨ੍ਹਾਂ 'ਚ ਪ੍ਰਿਅੰਕਾ ਗਾਂਧੀ ਵਾਡਰਾ ਅਤੇ ਅਖਿਲੇਸ਼ ਯਾਦਵ ਸ਼ਾਮਲ ਸਨ, ਨੇ ਸੰਸਦ ਮੈਂਬਰ ਸੁਪ੍ਰਿਆ ਸੁਲੇ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਦੇਹਾਂਤ 'ਤੇ ਅਫਸੋਸ ਪ੍ਰਗਟ ਕੀਤਾ, ਜਿਨ੍ਹਾਂ ਦੀ 28 ਜਨਵਰੀ ਨੂੰ ਇਕ ਜਹਾਜ਼ ਹਾਦਸੇ 'ਚ ਮੌਤ ਹੋ ਗਈ ਸੀ।

'ਕਰਤੱਵਯ ਭਵਨ' 'ਚ ਤਿਆਰ ਹੋਇਆ ਪਹਿਲਾ ਬਜਟ 

ਇਹ ਬਜਟ ਇਸ ਪੱਖੋਂ ਵੀ ਖਾਸ ਸੀ ਕਿਉਂਕਿ ਇਹ ਵਿੱਤ ਮੰਤਰਾਲੇ ਦੇ ਨਵੇਂ ਦਫ਼ਤਰ 'ਕਰਤੱਵ ਭਵਨ' (ਪੁਰਾਣਾ ਨਾਰਥ ਬਲਾਕ) 'ਚ ਤਿਆਰ ਕੀਤਾ ਗਿਆ ਪਹਿਲਾ ਬਜਟ ਸੀ। ਆਪਣੇ ਸੰਬੋਧਨ 'ਚ ਸੀਤਾਰਮਨ ਨੇ ਕਿਹਾ ਕਿ ਮੋਦੀ ਸਰਕਾਰ ਨੇ ਅਨਿਸ਼ਚਿਤਤਾ ਦੀ ਬਜਾਏ ਕਾਰਵਾਈ, ਬਿਆਨਬਾਜ਼ੀ ਦੀ ਬਜਾਏ ਸੁਧਾਰ ਅਤੇ 'ਲੋਕ-ਲੁਭਾਊਵਾਦ' ਦੀ ਬਜਾਏ ਲੋਕਾਂ ਨੂੰ ਚੁਣਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News