...ਜਦੋਂ ਇੰਸਪੈਕਟਰ ਪਿਤਾ ਨੂੰ ਦਰਵਾਜ਼ੇ ਤੋਂ ਚੁੱਪਚਾਪ ਦੇਖਦੀ ਰਹੀ ਮਾਸੂਮ ਬੇਟੀ (ਤਸਵੀਰਾਂ)

4/5/2020 5:37:47 PM

ਇੰਦੌਰ- ਕਹਿੰਦੇ ਹਨ ਕੁਝ ਤਸਵੀਰਾਂ ਹਜ਼ਾਰ ਸ਼ਬਦਾਂ ਤੋਂ ਵਧੇਰੇ ਹੁੰਦੀਆਂ ਹਨ, ਜੋ ਇਕ ਝਲਕ ਵਿਚ ਬਹੁਤ ਕੁਝ ਬਿਆਨ ਕਰ ਜਾਂਦੀਆਂ ਹਨ। ਕੋਰੋਨਾ ਦੇ ਦੌਰ ਵਿਚ ਇਕ ਅਜਿਹੀ ਹੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਪੁਲਸ ਇੰਸਪੈਕਟਰ ਆਪਣੇ ਹੀ ਘਰ ਦੇ ਬਾਹਰ ਬੈਠਕੇ ਖਾਣਾ ਖਾ ਰਹੇ ਹਨ ਤੇ ਉਹਨਾਂ ਦੀ ਮਾਸੂਮ ਬੇਟੀ ਉਹਨਾਂ ਨੂੰ ਦਰਵਾਜ਼ੇ ਤੋਂ ਚੁੱਪਚਾਪ ਦੇਖ ਰਹੀ ਹੈ।

PunjabKesari

ਅਸਲ ਵਿਚ ਇਸ ਤਸਵੀਰ ਵਿਚ ਇੰਦੌਰ ਤੁਕੋਗੰਜ ਥਾਣਾ ਇੰਚਾਰਜ ਨਿਰਮਲ ਸ਼੍ਰੀਵਾਸ ਹਨ ਤੇ ਉਹਨਾਂ ਦੀ ਬੇਟੀ ਹੈ। ਡਿਊਟੀ ਤੋਂ ਸਮਾਂ ਮਿਲਦੇ ਦੀ ਨਿਰਮਲ ਖਾਣਾ ਖਾਣ ਘਰ ਪਹੁੰਚੇ। ਡਿਊਟੀ ਕਾਰਣ ਉਹਨਾਂ ਨੇ ਘਰ ਦੇ ਬਾਹਰ ਹੀ ਭੋਜਨ ਕੀਤਾ। ਬੱਚੀ ਨੇ ਕੋਲ ਆਉਣ ਦੀ ਜ਼ਿੱਦ ਕੀਤੀ ਪਰ ਉਹਨਾਂ ਨੇ ਬੇਟੀ ਨੂੰ ਸਮਝਾਇਆ ਤੇ ਆਪਣੇ ਤੋਂ ਦੂਰ ਰੱਖਿਆ। ਇਸ ਦਾ ਕਾਰਣ ਇਹ ਹੈ ਕਿ ਨਿਰਮਲ ਡਿਊਟੀ ਦੌਰਾਨ ਘਰੋਂ ਬਾਹਰ ਰਹਿੰਦੇ ਹਨ ਤੇ ਉਹਨਾਂ ਨੂੰ ਇਨਫੈਕਸ਼ਨ ਦਾ ਖਤਰਾ ਹੈ। ਇਸੇ ਖਤਰੇ ਕਾਰਨ ਉਹਨਾਂ ਨੇ ਘਰ ਦੇ ਅੰਦਰ ਜਾਣਾ ਠੀਕ ਨਹੀਂ ਸਮਝਿਆ ਤੇ ਬੱਚੀ ਨੂੰ ਆਪਣੇ ਕੋਲ ਨਹੀਂ ਆਉਣ ਦਿੱਤਾ।

PunjabKesari

ਇਸ ਤਸਵੀਰ ਨੂੰ ਲੋਕ ਬਹੁਤ ਸ਼ੇਅਰ ਕਰ ਰਹੇ ਹਨ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਇਸ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਕ ਪਿਤਾ ਹੋਣ ਦਾ ਫਰਜ਼ ਤੇ ਦੇਸ਼ ਦੇ ਬੇਟੇ ਹੋਣ ਦਾ ਕਰਜ਼, ਇੰਦੌਰ ਦੇ ਨਿਰਮਲ ਜੀ ਤੁਹਾਨੂੰ ਤੇ ਤੁਹਾਡੇ ਜਿਹੇ ਲੱਖਾਂ ਭਾਰਤ ਦੇ ਬੇਟੇ-ਬੇਟੀਆਂ ਨੂੰ ਸਲਾਮ।

PunjabKesari
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Baljit Singh

Edited By Baljit Singh