ਚੋਣ ਲੜਣ ਦੀਆਂ ਖਬਰਾਂ ''ਤੇ ਬੋਲੀ ਨਿਰਭਯਾ ਦੀ ਮਾਂ, ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ

01/17/2020 4:43:08 PM

ਨਵੀਂ ਦਿੱਲੀ— ਨਿਰਭਯਾ ਦੀ ਮਾਂ ਆਸ਼ਾ ਦੇਵੀ ਨੇ ਸ਼ੁੱਕਰਵਾਰ ਨੂੰ ਚੋਣ ਲੜਨ ਦੀਆਂ ਸਾਰੀਆਂ ਖਬਰਾਂ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਸਿਆਸਤ 'ਚ ਕੋਈ ਦਿਲਚਸਪੀ ਨਹੀਂ ਹੈ। ਮੈਂ ਕਿਸੇ ਨਾਲ ਕਾਂਗਰਸ 'ਚ ਗੱਲ ਨਹੀਂ ਕੀਤੀ ਹੈ, ਮੈਂ ਸਿਰਫ਼ ਆਪਣੀ ਬੇਟੀ ਲਈ ਇਨਸਾਫ਼ ਚਾਹੁੰਦੀ ਹਾਂ ਅਤੇ ਉਸ ਦੇ ਦੋਸ਼ੀਆਂ ਨੂੰ ਫਾਂਸੀ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਅਚਾਨਕ ਇਹ ਖਬਰਾਂ ਆਉਣ ਲੱਗੀਆਂ ਸਨ ਕਿ ਨਿਰਭਯਾ ਦੀ ਮਾਂ ਆਸ਼ਾ ਦੇਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ ਨਵੀਂ ਦਿੱਲੀ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਹੋ ਸਕਦੀ ਹੈ। ਹਾਲਾਂਕਿ ਜਦੋਂ ਮੀਡੀਆ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਸਾਫ ਸ਼ਬਦਾਂ 'ਚ ਕਹਿ ਦਿਤਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਹੈ ਅਤੇ ਨਾ ਹੀ ਉਹ ਰਾਜਨੀਤੀ 'ਚ ਆਉਣਾ ਚਾਹੁੰਦੀ ਹੈ।

PunjabKesariਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਪ੍ਰਚਾਰ ਕਮੇਟੀ ਦੇ ਪ੍ਰਧਾਨ ਕੀਰਤੀ ਆਜ਼ਾਦ ਨੇ ਨਿਰਭਯਾ ਦੀ ਮਾਂ ਨੂੰ ਲੈ ਕੇ ਅਜਿਹਾ ਟਵੀਟ ਕਰ ਦਿੱਤਾ, ਜੋ ਜਲਦ ਹੀ ਵਾਇਰਲ ਹੋ ਗਿਆ। ਇਸ ਟਵੀਟ 'ਚ ਲਿਖਿਆ ਸੀ,''ਨਿਰਭਯਾ ਦੀ ਮਾਂ ਆਸ਼ਾ ਦੇਵੀ ਹੋ ਸਕਦੀ ਹੈ ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਵਿਰੁੱਧ ਕਾਂਗਰਸ ਦੀ ਉਮੀਦਵਾਰ। ਜਿਸ ਨੂੰ ਰੀਟਵੀਟ ਕਰਦੇ ਹੋਏ ਕੀਰਤੀ ਆਜ਼ਾਦ ਨੇ ਲਿਖਿਆ,''ਏ ਮਾਂ ਤੁਝੇ ਸਲਾਮ, ਆਸ਼ਾ ਦੇਵੀ ਜੀ ਤੁਹਾਡਾ ਸਵਾਗਤ ਹੈ।'' ਜਿਸ ਤੋਂ ਬਾਅਦ ਚਰਚਾ ਤੇਜ਼ ਹੋ ਗਈ ਕਿ ਨਵੀਂ ਦਿੱਲੀ ਸੀਟ ਤੋਂ ਜਿੱਥੋਂ ਮੁੱਖ ਮੰਤਰੀ ਕੇਜਰੀਵਾਲ ਚੋਣ ਲੜਦੇ ਹਨ, ਉੱਥੋਂ ਨਿਰਭਯਾ ਦੀ ਮਾਂ ਕਾਂਗਰਸ ਦੀ ਉਮੀਦਵਾਰ ਹੋ ਸਕਦੀ ਹੈ ਪਰ ਜਲਦ ਹੀ ਨਿਰਭਯਾ ਦੀ ਮੰ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇਸ ਖਬਰ ਨੂੰ ਖਾਰਜ ਕਰ ਦਿੱਤਾ।


DIsha

Content Editor

Related News