ਨਿਰਭਯਾ ਦੇ ਦੋਸ਼ੀਆਂ ਦੀ ਕੱਲ ਫਾਂਸੀ ਤੈਅ, ਡੈੱਥ ਵਾਰੰਟ 'ਤੇ ਰੋਕ ਦੀ ਪਟੀਸ਼ਨ ਖਾਰਜ

03/19/2020 3:48:44 PM

ਨਵੀਂ ਦਿੱਲੀ— ਨਿਰਭਯਾ ਰੇਪ ਕੇਸ 'ਚ 20 ਮਾਰਚ ਨੂੰ ਦੋਸ਼ੀਆਂ ਹੋਣ ਵਾਲੀ ਫਾਂਸੀ ਦਾ ਰਸਤਾ ਸਾਫ਼ ਹੋ ਗਿਆ ਹੈ। ਪਟਿਆਲਾ ਹਾਊਸ ਕੋਰਟ ਨੇ ਚਾਰੇ ਦੋਸ਼ੀਆਂ ਦੀ ਡੈੱਥ ਵਾਰੰਟ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਕੋਰਟ ਨੇ ਇਸ ਬਾਰੇ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਵੀਰਵਾਰ ਨੂੰ ਪਟਿਆਲਾ ਹਾਊਸ ਕੋਰਟ 'ਚ ਸੁਣਵਾਈ ਦੌਰਾਨ ਹਾਈ ਵੋਲਟੇਜ ਡਰਾਮਾ ਹੋਇਆ।

ਇਹ ਵੀ ਪੜ੍ਹੋ : ਨਿਰਭਯਾ ਕੇਸ : ਦੋਸ਼ੀ ਵਿਨੇ ਦੀ ਮਾਂ ਦੀ ਅੰਤਿਮ ਇੱਛਾ- ਬੇਟੇ ਨੂੰ ਪੂੜੀ, ਸਬਜ਼ੀ ਖੁਆਉਣ ਦਿਓ

ਅਕਸ਼ੈ ਦੀ ਪਤਨੀ ਨੇ ਨਿਰਭਯਾ ਦੀ ਮਾਂ ਦੇ ਛੂਹ ਪੈਰ
ਕੋਰਟ ਰੂਮ 'ਚ ਦੋਸ਼ੀ ਅਕਸ਼ੈ ਕੁਮਾਰ ਦੀ ਪਤਨੀ ਨੇ ਜੱਜ ਦੇ ਸਾਹਮਣੇ ਰੋਣਾ ਸ਼ੁਰੂ ਕਰ ਦਿੱਤਾ। ਅਕਸ਼ੈ ਕੁਮਾਰ ਦੀ ਪਤਨੀ ਨੇ ਨਿਰਭਯਾ ਦੀ ਮਾਂ ਆਸ਼ਾ ਦੇਵੀ ਦੇ ਪੈਰ ਛੂਹ ਕੇ ਕਿਹਾ ਕਿ ਤੁਸੀਂ ਮੇਰੀ ਮਾਂ ਵਰਗੀ ਹੋ, ਇਸ ਫਾਂਸੀ ਨੂੰ ਰੁਕਵਾ ਲਵੋ।

ਇਹ ਵੀ ਪੜ੍ਹੋ : ਨਿਰਭਯਾ ਦੀ ਮਾਂ ਦਾ ਬਿਆਨ- ਦੋਸ਼ੀਆਂ ਨੂੰ ਕਈ ਮੌਕੇ ਮਿਲੇ ਪਰ ਹੁਣ ਨਹੀਂ, ਮੇਰੀ ਧੀ ਨੂੰ ਨਿਆਂ ਮਿਲੇਗਾ

ਵਕੀਲ ਨੇ ਕਿਹਾ ਨੌਜਵਾਨ ਮੁੰਡੇ ਹਨ, ਉਨ੍ਹਾਂ 'ਤੇ ਦਯਾ ਦਿਖਾਉਣੀ ਚਾਹੀਦੀ ਹੈ
ਦੂਜੇ ਪਾਸੇ ਸੁਪਰੀਮ ਕੋਰਟ ਨੇ ਨਿਰਭਯਾ ਰੇਪ ਕੇਸ ਦੇ ਦੋਸ਼ੀ ਅਕਸ਼ੈ ਸਿੰਘ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਅਕਸ਼ੈ ਕੁਮਾਰ ਨੇ ਰਾਸ਼ਟਰਪਤੀ ਵਲੋਂ ਉਸ ਦੇ ਦਯਾ ਪਟੀਸ਼ਨ ਨੂੰ ਖਾਰਜ ਕੀਤੇ ਜਾਣ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਸੀ। ਸੁਪਰੀਮ ਕੋਰਟ 'ਚ ਨਿਰਭਯਾ ਦੇ ਵਕੀਲ ਏ.ਪੀ. ਸਿੰਘ ਨੇ ਕਿਹਾ ਕਿ ਪੁਲਸ ਨੇ ਅਕਸ਼ੈ ਨੂੰ ਮਾਨਸਿਕ ਅਤੇ ਸਰੀਰਕ ਤਸੀਹੇ ਦਿੱਤੇ। ਉਨ੍ਹਾਂ ਨੇ ਕਿਹਾ ਕਿ ਪੁਲਸ ਨੇ ਥਰਡ ਡਿਗਰੀ ਦੀ ਵਰਤੋਂ ਕੀਤੀ। ਏ.ਪੀ. ਸਿੰਘ ਨੇ ਜਸਟਿਸ ਕੁਰੀਅਨ ਜੋਸੇਫ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਵੀ ਰਾਏ ਦਿੱਤੀ ਸੀ ਕਿ ਨਿਰਭਯਾ ਮਾਮਲੇ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਨੌਜਵਾਨ ਮੁੰਡੇ ਹਨ ਅਤੇ ਉਨ੍ਹਾਂ 'ਤੇ ਦਯਾ ਦਿਖਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਨਿਰਭਯਾ ਕੇਸ : ਦਰਿੰਦਿਆਂ ਨੂੰ ਨਹੀਂ ਪਛਤਾਵਾ, ਦੋਸ਼ੀ ਬੋਲਿਆ- ਸਾਨੂੰ ਫਾਂਸੀ ਦੇਣ ਨਾਲ ਨਹੀਂ ਰੁਕਣਗੇ ਰੇਪ

ਪਾਕਿਸਤਾਨ ਬਾਰਡਰ 'ਤੇ ਭੇਜ ਦਿਓ, ਪਰ ਇਨ੍ਹਾਂ ਦੀ ਜ਼ਿੰਦਗੀ ਨਾ ਲਵੋ
ਏ.ਪੀ. ਸਿੰਘ ਨੇ ਕਿਹਾ ਕਿ ਰਾਜਨੀਤੀ ਲਈ ਇਨ੍ਹਾਂ ਦੀ ਜ਼ਿੰਦਗੀ ਦੀ ਵਰਤੋਂ ਹੋ ਰਹੀ ਹੈ, ਏ.ਪੀ. ਸਿੰਘ ਨੇ ਕਿਹਾ ਕਿ ਇਨ੍ਹਾਂ ਦੀ ਜ਼ਿੰਦਗੀ ਦੀ ਵਰਤੋਂ ਕਰੋ, ਇਨ੍ਹਾਂ ਨੂੰ ਪਾਕਿਸਤਾਨ ਬਾਰਡਰ 'ਤੇ ਭੇਜ ਦਿਓ, ਚੀਨ ਭੇਜ ਦਿਓ ਪਰ ਇਨ੍ਹਾਂ ਦੀ ਜ਼ਿੰਦਗੀ ਨਾ ਲਵੋ। ਏ.ਪੀ. ਸਿੰਘ ਨੇ ਕਿਹਾ ਕਿ ਕੀ ਇਨ੍ਹਾਂ ਨੂੰ ਫਾਂਸੀ 'ਤੇ ਚੜ੍ਹਾਉਣ ਨਾਲ ਰੇਪ ਘੱਟ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ 6 ਮਹੀਨੇ ਬਾਅਦ ਸਾਰੇ ਲੋਕ ਇਸ ਕੇਸ ਨੂੰ ਭੁੱਲ ਜਾਣਗੇ ਪਰ ਇਹ ਪਰਿਵਾਰ ਬਰਬਾਦ ਹੋ ਜਾਵੇਗਾ। ਏ.ਪੀ. ਸਿੰਘ ਨੇ ਕਿਹਾ ਕਿ ਇਨ੍ਹਾਂ ਨੂੰ ਜੇਲ 'ਚ ਰਹਿਣ ਦਿਓ, ਮੈਡੀਕਲ ਟ੍ਰਾਇਲ ਲਈ ਇਨ੍ਹਾਂ ਦੀ ਵਰਤੋਂ ਕਰੋ ਪਰ ਫਾਂਸੀ ਨਾ ਦਿਓ।


DIsha

Content Editor

Related News