ਨਿਰਭਿਆ ਦੇ ਚਾਰੋਂ ਦੋਸ਼ੀਆਂ ਨੂੰ ਇਕੱਠਿਆਂ ਹੋਵੇਗੀ ਫਾਂਸੀ, ਤਿਹਾੜ ਜੇਲ ''ਚ ਤਖਤੇ ਤਿਆਰ

1/1/2020 11:29:48 AM

ਨਵੀਂ ਦਿੱਲੀ— ਨਿਰਭਿਆ ਗੈਂਗਰੇਪ ਅਤੇ ਕਤਲ ਦੇ 4 ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾਇਆ ਜਾਵੇਗਾ। ਤਿਹਾੜ ਜੇਲ 'ਚ ਇਕੱਠੇ ਚਾਰੋਂ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇਗੀ। ਫਾਂਸੀ ਲਈ ਤਿੰਨ ਨਵੇਂ ਤਖਤੇ ਜੇਲ ਨੰਬਰ-3 'ਚ ਤਿਆਰ ਕੀਤੇ ਗਏ ਹਨ, ਜਿੱਥੇ ਪਹਿਲਾਂ ਤੋਂ ਇਕ ਤਖਤਾ ਸੀ। ਤਿਹਾੜ ਜੇਲ ਦੇਸ਼ ਦੀ ਪਹਿਲੀ ਅਜਿਹੀ ਜੇਲ ਹੋ ਗਈ ਹੈ, ਜਿੱਥੇ ਚਾਰ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇਗੀ। ਜੇਲ ਸੂਤਰਾਂ ਦਾ ਕਹਿਣਾ ਹੈ ਕਿ ਫਾਂਸੀ ਦੇ ਇਹ ਤਖਤੇ ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਤਿਆਰ ਕੀਤੇ ਗਏ ਹਨ। 

ਤਿਹਾੜ ਜੇਲ ਦੇ ਸੂਤਰਾਂ ਮੁਤਾਬਕ ਇਸ ਕੰਮ ਨੂੰ ਪੂਰਾ ਕਰਨ ਲਈ ਜੇਲ ਅੰਦਰ ਜੇ. ਸੀ. ਬੀ. ਮਸ਼ੀਨ ਵੀ ਲਿਆਂਦੀ ਗਈ ਸੀ, ਕਿਉਂਕਿ ਤਿੰਨ ਨਵੇਂ ਫਾਂਸੀ ਦੇ ਤਖਤੇ ਤਿਆਰ ਕਰਨ ਲਈ ਇਹ ਵੀ ਜ਼ਰੂਰੀ ਹੁੰਦਾ ਹੈ ਕਿ ਉਨ੍ਹਾਂ ਹੇਠਾਂ ਇਕ ਟਨਲ (ਸੁਰੰਗ) ਵੀ ਬਣਾਈ ਜਾਵੇ। ਇਸੇ ਟਨਲ ਜ਼ਰੀਏ ਫਾਂਸੀ ਤੋਂ ਬਾਅਦ ਮ੍ਰਿਤਕ ਕੈਦੀ ਨੂੰ ਬਾਹਰ ਕੱਢਿਆ ਜਾਂਦਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਨ੍ਹਾਂ ਚਾਰੋਂ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾਉਣ ਦਾ ਮਾਮਲਾ ਗਰਮਾਇਆ ਸੀ। ਸੁਪਰੀਮ ਕੋਰਟ ਨੇ ਦੋਸ਼ੀ ਪਵਨ ਗੁਪਤਾ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੋਸ਼ੀਆਂ ਦੇ ਡੈਥ ਵਾਰੰਟ 'ਤੇ ਸੁਣਵਾਈ 7 ਜਨਵਰੀ 2020 ਤਕ ਟਾਲ ਦਿੱਤੀ ਹੈ। ਕੋਰਟ ਨੇ ਤਿਹਾੜ ਜੇਲ ਪ੍ਰਸ਼ਾਸਨ ਨੂੰ ਚਾਰੋਂ ਦੋਸ਼ੀਆਂ ਨੂੰ ਨੋਟਿਸ ਜਾਰੀ ਕਰਨ ਨੂੰ ਕਿਹਾ ਹੈ। ਤਮਾਮ ਕਾਨੂੰਨੀ ਪ੍ਰਕਿਰਿਆਵਾਂ ਪੂਰੀ ਹੋਣ ਤੋਂ ਬਾਅਦ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾਇਆ ਜਾਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Tanu

This news is Edited By Tanu