ਨਿਰਭਯਾ ਮਾਮਲਾ: ਹੇਠਲੀ ਅਦਾਲਤ ਦੇ ਆਦੇਸ਼ ਖਿਲਾਫ HC ਪਹੁੰਚਿਆ ਦੋਸ਼ੀ ਮੁਕੇਸ਼

03/18/2020 3:03:08 PM

ਨਵੀਂ ਦਿੱਲੀ—ਨਿਰਭਯਾ ਗੈਂਗਰੇਪ ਅਤੇ ਹੱਤਿਆ ਮਾਮਲੇ ਦਾ ਦੋਸ਼ੀ ਮੁਕੇਸ਼ ਆਪਣੀ ਉਸ ਪਟੀਸ਼ਨ ਨੂੰ ਖਾਰਿਜ ਕੀਤੇ ਜਾਣ ਦੇ ਹੇਠਲੀ ਅਦਾਲਤ ਦੇ ਆਦੇਸ਼ ਖਿਲਾਫ ਅੱਜ ਭਾਵ ਬੁੱਧਵਾਰ ਨੂੰ ਦਿੱਲੀ ਹਾਈ ਕੋਰਟ ਪਹੁੰਚਿਆ, ਜਿਸ 'ਚ ਉਸ ਨੇ 16 ਦਸੰਬਰ 2012 ਨੂੰ ਜਦੋਂ ਦਰਿੰਦਗੀ ਦੀ ਇਹ ਘਟਨਾ ਵਾਪਰੀ ਸੀ ਤਾਂ ਉਸ ਸਮੇਂ ਦਿੱਲੀ 'ਚ ਨਾ ਹੋਣ ਦਾ ਦਾਅਵਾ ਕੀਤਾ ਸੀ। ਅਦਾਲਤ ਅੱਜ ਭਾਵ ਬੁੱਧਵਾਰ ਦੁਪਹਿਰ ਤੋਂ ਬਾਅਦ ਪਟੀਸ਼ਨ 'ਤੇ ਸੁਣਵਾਈ ਕਰੇਗੀ।

ਹੇਠਲੀ ਅਦਾਲਤ ਨੇ ਮੁਕੇਸ਼ ਦੀ ਪਟੀਸ਼ਨ ਖਾਰਿਜ ਕਰ ਦਿੱਤੀ ਸੀ ਅਤੇ ਉਸ ਨੇ 'ਬਾਰ ਕੌਂਸਲ ਆਫ ਇੰਡੀਆ' ਨੂੰ ਉਸ ਦੇ ਵਕੀਲ ਨੂੰ ਉਚਿੱਤ ਸਲਾਹ ਦੇਣ ਨੂੰ ਵੀ ਕਿਹਾ ਸੀ। ਦੱਸਣਯੋਗ ਹੈ ਕਿ ਹੇਠਲੀ ਅਦਾਲਤ ਨੇ 5 ਮਾਰਚ ਨੂੰ ਇਸ ਮਾਮਲੇ 'ਚ 4 ਦੋਸ਼ੀਆਂ -ਮੁਕੇਸ਼ ਸਿੰਘ, ਪਵਨ ਗੁਪਤਾ, ਵਿਨੈ ਸ਼ਰਮਾ ਅਤੇ ਅਕਸ਼ੈ ਕੁਮਾਰ ਨੂੰ 20 ਮਾਰਚ ਨੂੰ ਸਵੇਰਸਾਰ 5.30 ਵਜੇ ਫਾਂਸੀ ਦੇਣ ਦਾ ਡੈੱਥ ਵਾਰੰਟ ਜਾਰੀ ਕੀਤਾ ਸੀ।

ਇਹ ਵੀ ਪੜ੍ਹੋ: ਨਿਰਭਯਾ ਮਾਮਲਾ: ਫਾਂਸੀ ਤੋਂ ਬਚਣ ਲਈ ਦੋਸ਼ੀ ਮੁਕੇਸ਼ ਦਾ ਨਵਾਂ ਪੈਂਤੜਾ

ਇਹ ਵੀ ਪੜ੍ਹੋ: ਨਿਰਭਯਾ ਕੇਸ : ਫਾਂਸੀ ਤੋਂ ਕਿੰਨੀ ਦੂਰ ਦਰਿੰਦੇ! ਜੱਲਾਦ ਨੇ ਤਿਹਾੜ ਜੇਲ ’ਚ ਕੀਤੀ ‘ਡਮੀ ਰਿਹਰਸਲ’


Iqbalkaur

Content Editor

Related News