ਨਿਰਭਯਾ ਕੇਸ : ਆਖਰੀ ਇੱਛਾ ਦੇ ਸਵਾਲ ''ਤੇ ਖਾਮੋਸ਼ ਦਰਿੰਦੇ

01/24/2020 9:51:56 AM

ਨਵੀਂ ਦਿੱਲੀ— ਨਿਰਭਯਾ ਦੇ ਗੁਨਾਹਗਾਰਾਂ ਨੂੰ ਫਾਂਸੀ 'ਤੇ ਲਟਕਾਉਣ ਦਾ ਡੈੱਥ ਵਾਰੰਟ ਕੀਤਾ ਜਾ ਚੁੱਕਾ ਹੈ। ਚਾਰੇ ਦੋਸ਼ੀਆਂ ਮੁਕੇਸ਼, ਵਿਨੇ, ਅਕਸ਼ੇ ਅਤੇ ਪਵਨ ਨੂੰ 1 ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ। ਹੁਣ ਸਾਰਿਆਂ ਦੀਆਂ ਨਜ਼ਰਾਂ 1 ਫਰਵਰੀ 'ਤੇ ਟਿਕੀਆਂ ਹਨ, ਜਦੋਂ ਇਨ੍ਹਾਂ ਵਹਿਸ਼ੀ ਦਰਿੰਦਿਆਂ ਨੂੰ ਫਾਂਸੀ 'ਤੇ ਲਟਕਾਇਆ ਜਾਵੇਗਾ। ਤਿਹਾੜ ਜੇਲ 'ਚ ਬੰਦ ਚਾਰੇ ਦੋਸ਼ੀਆਂ ਕੋਲ ਫਾਂਸੀ ਦੇ ਫੰਦੇ 'ਤੇ ਪਹੁੰਚਣ ਲਈ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਉਲਟੀ ਗਿਣਤੀ ਕਰ ਰਹੇ ਚਾਰੇ ਦੋਸ਼ੀ ਖਾਮੋਸ਼ ਬੈਠੇ ਹਨ। ਅਜੇ ਤਕ ਚਾਰਾਂ ਵਿਚੋਂ ਕਿਸੇ ਨੇ ਦੋਸ਼ੀ ਨੇ ਤਿਹਾੜ ਜੇਲ ਪ੍ਰਸ਼ਾਸਨ ਵਲੋਂ ਪੁੱਛੇ ਜਾਣ ਤੋਂ ਬਾਅਦ ਵੀ ਇਹ ਨਹੀਂ ਦੱਸਿਆ ਕਿ ਉਨ੍ਹਾਂ ਦਾ ਆਖਰੀ ਇੱਛਾ ਕੀ ਹੈ? ਇਸ ਦੇ ਪਿੱਛੇ ਕੋਈ ਰਣਨੀਤੀ ਹੈ, ਇਸ ਸਵਾਲ ਦਾ ਜਵਾਬ ਉਨ੍ਹਾਂ ਕੋਲ ਹੀ ਹੈ। 

ਜੇਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਦਾਲਤ ਤੋਂ ਡੈੱਥ ਵਾਰੰਟ ਜਾਰੀ ਹੋਣ ਤੋਂ ਬਾਅਦ ਜੋ ਕਾਨੂੰਨੀ ਪ੍ਰਕਿਰਿਆ ਅਮਲ ਵਿਚ ਲਿਆਉਣੀ ਚਾਹੀਦੀ ਹੈ, ਅਸੀਂ ਉਹ ਸਭ ਅਪਣਾ ਰਹੇ ਹਾਂ। ਸੂਤਰਾਂ ਦੇ ਹਵਾਲੇ ਨਾਲ ਮਿਲੀਆਂ ਖਬਰਾਂ ਮੁਤਾਬਕ ਜੇਲ ਪ੍ਰਸ਼ਾਸਨ ਨੇ ਦੋਸ਼ੀਆਂ ਕੋਲੋਂ ਆਖਰੀ ਇੱਛਾ ਪੁੱਛੀ ਹੈ। ਨਾਲ ਹੀ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾਉਣ ਦੀ ਮਿਤੀ ਬਾਰੇ ਜੇਲ ਦੇ ਪ੍ਰਸ਼ਾਸਨ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਚਿੱਠੀ ਲਿਖ ਕੇ ਜਾਣਕਾਰੀ ਦੇ ਦਿੱਤੀ ਹੈ। ਚਿੱਠੀ ਵਿਚ ਲਿਖਿਆ ਗਿਆ ਹੈ ਕਿ ਅਦਾਲਤ ਵਲੋਂ ਜਾਰੀ ਡੈੱਥ ਵਾਰੰਟ ਮੁਤਾਬਕ ਦੋਸ਼ੀਆਂ ਨੂੰ 1 ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ 'ਤੇ ਲਟਕਾਇਆ ਜਾਏਗਾ। ਜੇ ਉਹ ਚਾਹੁਣ ਤਾਂ ਦੋਸ਼ੀਆਂ ਨਾਲ ਆਖਰੀ ਮੁਲਾਕਾਤ ਕਰ ਸਕਦੇ ਹਨ। ਜੇਲ ਪ੍ਰਸ਼ਾਸਨ ਦੀ ਇਸ ਚਿੱਠੀ ਪਿੱਛੋਂ ਕਿਸੇ ਵੀ ਰਿਸ਼ਤੇਦਾਰ ਵਲੋਂ ਕੋਈ ਜਵਾਬ ਨਹੀਂ ਆਇਆ ਹੈ।

ਦੱਸਣਯੋਗ ਹੈ ਕਿ ਜੇਲ ਪ੍ਰਸ਼ਾਸਨ ਨੇ ਚਾਰੇ ਦੋਸ਼ੀਆਂ ਤੋਂ ਪੁੱਛਿਆ ਕਿ 1 ਫਰਵਰੀ ਨੂੰ ਤੈਅ ਉਨ੍ਹਾਂ ਦੀ ਫਾਂਸੀ ਦੇ ਦਿਨ ਤੋਂ ਪਹਿਲਾਂ ਉਹ ਆਪਣੀ ਆਖਰੀ ਮੁਲਾਕਾਤ ਕਿਸ ਨਾਲ ਕਰਨਾ ਚਾਹੁੰਦੇ ਹਨ? ਦੋਸ਼ੀਆਂ ਤੋਂ ਇਹ ਵੀ ਪੁੱਛਿਆ ਗਿਆ ਕਿ ਉਨ੍ਹਾਂ ਦੇ ਨਾਮ ਕੋਈ ਜਾਇਦਾਦ ਜਾਂ ਬੈਂਕ 'ਚ ਜਮਾਂ ਰਕਮ ਹੈ ਤਾਂ ਉਸ ਨੂੰ ਕਿਸੇ ਦੇ ਨਾਂ ਟਰਾਂਸਫਰ ਕਰਨਾ ਚਾਹੁੰਦੇ ਹਨ? ਇਸ ਤੋਂ ਇਲਾਵਾ ਜੇਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਕੋਈ ਧਾਰਮਿਕ ਜਾਂ ਮਨਪਸੰਦ ਕਿਤਾਬ ਪੜ੍ਹਨ ਬਾਰੇ ਪੁੱਛਿਆ? ਜੇਕਰ ਉਹ ਚਾਹੁਣ ਤਾਂ ਇਨ੍ਹਾਂ ਸਾਰਿਆਂ ਨੂੰ 1 ਫਰਵਰੀ ਨੂੰ ਫਾਂਸੀ ਤੋਂ ਪਹਿਲਾਂ ਪੂਰਾ ਕਰ ਸਕਦੇ ਹਨ।


Tanu

Content Editor

Related News