PNB Scam : ਨੀਰਵ ਮੋਦੀ ਨੇ ਖੁਦ ਨੂੰ ਦਿਵਾਲੀਆ ਐਲਾਨਣ ਲਈ ਦਾਖਲ ਕੀਤੀ ਅਰਜ਼ੀ

Tuesday, Feb 27, 2018 - 10:09 PM (IST)

ਨਵੀਂ ਦਿੱਲੀ— ਪੰਜਾਬ ਨੈਸਨਲ ਬੈਂਕ 'ਚ ਹੋਏ ਭਾਰਤੀ ਇਤਿਹਾਸ ਦੇ ਸਭ ਤੋਂ ਵੱਡੇ ਬੈਂਕਿੰਗ ਘਪਲੇ 'ਚ ਸ਼ਾਮਲ ਨੀਰਵ ਮੋਦੀ ਦੀ ਕੰਪਨੀ ਫਾਇਰਸਟਾਰ ਡਾਇਮੰਡ ਨੇ ਅਮਰੀਕਾ 'ਚ ਖੁਦ ਨੂੰ ਦਿਵਾਲੀਆ ਐਲਾਨ ਕਰਨ ਲਈ ਅਰਜੀ ਦਾਖਲ ਕੀਤੀ ਹੈ। ਸੋਮਵਾਰ ਨੂੰ ਨਿਊਯਾਰਕ ਦੇ ਦੱਖਣੀ ਜ਼ਿਲਾ ਅਦਾਲਤ 'ਚ ਦਾਖਲ ਇਸ ਅਰਜ਼ੀ ਮੁਤਾਬਕ ਨੀਰਵ ਮੋਦੀ ਦੀ ਕੰਪਨੀ ਕੋਲ ਕਰੀਬ 50 ਮਿਲੀਅਨ ਦੇ ਅਸਟੇਟ ਤੇ 100 ਮਿਲੀਅਨ ਦੀ ਲਾਏਬਿਲੀਟੀ ਹੈ।
ਨੀਰਵ ਮਦੀ ਦਾ ਨਵਾਂ ਘਪਲਾ ਆਇਆ ਸਾਹਮਣੇ
ਪੰਜਾਬ ਨੈਸ਼ਨਲ ਬੈਂਕ ਨੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ 1,322 ਕਰੋੜ ਰੁਪਏ ਦੇ ਇਕ ਹੋਰ ਫਰਾਡ ਨੂੰ ਉਜਾਗਰ ਕੀਤਾ ਹੈ। ਪੀ.ਐੱਨ.ਬੀ ਵਲੋਂ ਸੋਮਵਾਰ ਦੇਰ ਰਾਤ ਸਟਾਕ ਐਕਸਚੇਂਜ ਨੂੰ ਨੀਰਵ ਮੋਦੀ ਅਤੇ ਉਨ੍ਹਾਂ ਦੀ ਬਿਜ਼ਨੈੱਸ ਪਾਰਟਨਰ ਮੇਹੁਲ ਚੌਕਸੀ ਵਲੋਂ 204 ਮਿਲੀਅਨ ਡਾਲਰ ਭਾਵ 1,322 ਕਰੋੜ ਰੁਪਏ ਦੇ ਇਕ ਹੋਰ ਫਰਾਡ ਦੇ ਬਾਰੇ 'ਚ ਜਾਣਕਾਰੀ ਦਿੱਤੀ ਗਈ। ਇਸ ਤਰ੍ਹਾਂ ਹੁਣ ਤੱਕ ਨੀਰਵ ਮੋਦੀ ਅਤੇ ਉਨ੍ਹਾਂ ਦੇ ਮਾਮਾ ਮੇਹੁਲ ਚੌਕਸੀ ਦਾ ਫਰਾਡ 12,600 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਚੁੱਕਾ ਹੈ।
ਇੰਝ ਸਾਹਮਣੇ ਆਇਆ ਘਪਲਾ
ਇਸ ਤੋਂ ਪਹਿਲਾਂ ਪੀ.ਐੱਨ.ਬੀ. ਨੇ ਨੀਰਵ ਮੋਦੀ 'ਤੇ 11,300 ਕਰੋੜ ਰੁਪਏ ਦੇ ਫਰਾਡ ਦਾ ਦੋਸ਼ ਲਗਾਇਆ ਸੀ। ਨੀਰਵ ਮੋਦੀ ਵਲੋਂ ਇਸ ਦੇ ਹੋਰ ਅਵੈਧ ਟ੍ਰਾਂਜੈਕਸ਼ਨ ਦੀ ਕੀਮਤ ਪੀ.ਐੱਨ.ਬੀ. ਦੇ ਸਾਲ 2017 ਦੇ ਕੁੱਲ ਮੁਨਾਫੇ ਦੇ ਬਰਾਬਰ ਹੈ। 2017 'ਚ ਜਨਤਕ ਖੇਤਰ ਦੇ ਦੂਜੇ ਨੰਬਰ ਦੀ ਪੀ.ਐੱਨ.ਬੀ ਨੂੰ 1,320 ਕਰੋੜ ਰੁਪਏ ਦਾ ਲਾਭ ਹੋਇਆ ਸੀ। ਬੈਂਕ ਦੀ ਓਵਰਸੀਜ਼ ਬ੍ਰਾਂਚੇਜ਼ ਨੂੰ ਮਿਲੇ ਨਵੇਂ ਲੈਟਰ ਆਫ ਅੰਡਕਟੇਕਿੰਗਸ ਤੋਂ ਬਾਅਦ ਇਹ ਨਵਾਂ ਘੋਟਾਲਾ ਸਾਹਮਣਾ ਆਇਆ ਹੈ।
ਇਹ ਹੈ ਪੂਰਾ ਮਾਮਲਾ
ਪੰਜਾਬ ਨੈਸ਼ਨਲ ਬੈਂਕ ਨੇ ਪਿਛਲੇ ਦਿਨੀਂ ਸੇਬੀ ਤੇ ਬੰਬੇ ਸਟਾਕ ਐਕਸਚੇਂਜ ਨੂੰ 11,356 ਕਰੋੜ ਰੁਪਏ ਦੇ ਘਪਲੇ ਦੀ ਜਾਣਕਾਰੀ ਦਿੱਤੀ ਸੀ। ਘਪਲਾ ਪੀ.ਐੱਨ.ਬੀ. ਦੀ ਮੁੰਬਈ ਦੀ ਬ੍ਰੇਡੀ ਹਾਊਸ ਬ੍ਰਾਂਚ 'ਚ ਹੋਇਆ। ਸ਼ੁਰੂਆਤ 2011 'ਚ ਹੋਇਆ। 8 ਸਾਲ 'ਚ ਹਜ਼ਾਰਾਂ ਕਰੋੜ ਦੀ ਰਕਮ ਫਰਜ਼ੀ ਲੇਟਰ ਆਫ ਅੰਡਰਟੇਕਿੰਗਸ ਦੇ ਜ਼ਰੀਏ ਵਿਦੇਸ਼ੀ ਅਕਾਉਂਟਸ 'ਚ ਟ੍ਰਾਂਸਫਰ ਕੀਤੀ ਗਈ। 2017 'ਚ ਬੋਫਰਸ ਦੀ ਅਮੀਰ ਭਾਪਤੀਆਂ ਦੀ ਸੂਚੀ 'ਚ ਸ਼ਾਮਲ ਨੀਰਵ ਮੋਦੀ ਇਸ ਧੋਖਾਧੜੀ ਦੇ ਕੇਂਦਰ 'ਚ ਹੈ। ਇਸ ਘਪਲੇ 'ਚ ਮੋਦੀ ਦਾ ਮਾਮਾ ਮੇਹੁਲ ਚੌਕਸੀ ਵੀ ਦੋਸ਼ੀ ਹੈ।


Related News