ਕੀ ਫਿਰ ਲੱਗੇਗਾ Lockdown ਜਾਂ ਮੁੜ ਆਏਗਾ Mask ਦਾ ਦੌਰ? ਇਸ ਵਾਇਰਸ ਦੇ ਨਾਲ ਫੈਲ ਰਹੀ ਦਹਿਸ਼ਤ
Wednesday, Feb 04, 2026 - 03:06 PM (IST)
ਵੈੱਬ ਜੈਸਕ : ਭਾਰਤ ਸਮੇਤ ਪੂਰੇ ਏਸ਼ੀਆ 'ਚ ਨਿਪਾਹ ਵਾਇਰਸ (Nipah Virus) ਦੀ ਦਸਤਕ ਨੇ ਇੱਕ ਵਾਰ ਫਿਰ ਕੋਰੋਨਾ ਕਾਲ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਦੱਖਣੀ ਭਾਰਤ ਤੋਂ ਸ਼ੁਰੂ ਹੋਇਆ ਇਹ ਖਤਰਨਾਕ ਵਾਇਰਸ ਹੁਣ ਪੱਛਮੀ ਭਾਰਤ ਵੱਲ ਪੈਰ ਪਸਾਰ ਰਿਹਾ ਹੈ। ਇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਿਸ਼ਵ ਸਿਹਤ ਸੰਗਠਨ (WHO) ਨੇ ਇਸ ਨੂੰ ਬੇਹੱਦ ਗੰਭੀਰ ਸ਼੍ਰੇਣੀ ਵਿੱਚ ਰੱਖਿਆ ਹੈ।

ਕੀ ਦੇਸ਼ 'ਚ ਪਾਬੰਦੀਆਂ ਲੱਗਣਗੀਆਂ?
ਸੋਸ਼ਲ ਮੀਡੀਆ 'ਤੇ ਲਾਕਡਾਊਨ ਨੂੰ ਲੈ ਕੇ ਚੱਲ ਰਹੀਆਂ ਖਬਰਾਂ ਬਾਰੇ ਸਥਿਤੀ ਸਪੱਸ਼ਟ ਕਰਦਿਆਂ ਸਰਕਾਰ ਅਤੇ ਮਾਹਿਰਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਫਿਲਹਾਲ ਦੇਸ਼ ਵਿਆਪੀ ਲਾਕਡਾਊਨ ਜਾਂ ਯਾਤਰਾ 'ਤੇ ਕੋਈ ਰੋਕ ਨਹੀਂ ਲਗਾਈ ਗਈ ਹੈ। ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਲਾਕਡਾਊਨ ਦੀਆਂ ਖਬਰਾਂ ਮਹਿਜ਼ ਅਫਵਾਹਾਂ ਹਨ। WHO ਨੇ ਸਲਾਹ ਦਿੱਤੀ ਹੈ ਕਿ ਪ੍ਰਭਾਵਿਤ ਖੇਤਰਾਂ ਵਿੱਚ ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀ ਬਣਾਈ ਰੱਖਣਾ ਲਾਜ਼ਮੀ ਹੈ, ਕਿਉਂਕਿ ਇਹ ਵਾਇਰਸ 'ਡ੍ਰੌਪਲੇਟਸ' (ਸੰਕਰਮਿਤ ਬੂੰਦਾਂ) ਰਾਹੀਂ ਫੈਲ ਸਕਦਾ ਹੈ।

ਸਥਾਨਕ ਪਾਬੰਦੀਆਂ: ਸਿਰਫ ਉਨ੍ਹਾਂ ਪ੍ਰਭਾਵਿਤ ਇਲਾਕਿਆਂ (Containment Zones) ਵਿੱਚ ਸਕੂਲ ਅਤੇ ਦਫਤਰ ਬੰਦ ਕੀਤੇ ਗਏ ਹਨ, ਜਿੱਥੇ ਵਾਇਰਸ ਦੇ ਐਕਟਿਵ ਕੇਸ ਮਿਲੇ ਹਨ।
ਵਿਸ਼ਵ ਸਿਹਤ ਸੰਗਠਨ (WHO) ਦੀ ਵੱਡੀ ਚਿਤਾਵਨੀ
WHO ਨੇ ਨਿਪਾਹ ਨੂੰ 'ਬਲੂਪ੍ਰਿੰਟ ਪ੍ਰਾਇੋਰਿਟੀ ਡਿਜ਼ੀਜ਼' ਦੀ ਸੂਚੀ 'ਚ ਸ਼ਾਮਲ ਕੀਤਾ ਹੈ। ਸੰਸਥਾ ਮੁਤਾਬਕ ਇਸ ਵਾਇਰਸ ਵਿੱਚ ਕੋਰੋਨਾ ਵਾਂਗ ਹੀ ਵਿਸ਼ਵਵਿਆਪੀ ਮਹਾਂਮਾਰੀ (Pandemic) ਬਣਨ ਦੀ ਪੂਰੀ ਸਮਰੱਥਾ ਹੈ। ਚਿੰਤਾ ਦੀ ਗੱਲ ਇਹ ਹੈ ਕਿ ਇਸ ਦੀ ਮੌਤ ਦਰ ਕੋਰੋਨਾ ਤੋਂ ਵੀ ਕਿਤੇ ਜ਼ਿਆਦਾ ਹੋ ਸਕਦੀ ਹੈ।

ਏਸ਼ੀਆ 'ਚ ਹਾਈ ਅਲਰਟ ਤੇ ਸਖ਼ਤੀ
ਭਾਰਤ 'ਚ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਗੁਆਂਢੀ ਦੇਸ਼ਾਂ ਨੇ ਵੀ ਸਖ਼ਤੀ ਵਧਾ ਦਿੱਤੀ ਹੈ। ਚੀਨ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਨੇ ਹਵਾਈ ਅੱਡਿਆਂ 'ਤੇ ਥਰਮਲ ਸਕ੍ਰੀਨਿੰਗ ਦੁਬਾਰਾ ਸ਼ੁਰੂ ਕਰ ਦਿੱਤੀ ਹੈ। ਅਮਰੀਕਾ ਅਤੇ ਚੀਨ ਨੇ ਯਾਤਰੀਆਂ ਲਈ ਆਪਣੀ ਪਿਛਲੀ ਯਾਤਰਾ ਦਾ ਵੇਰਵਾ (Travel History) ਦੇਣਾ ਲਾਜ਼ਮੀ ਕਰ ਦਿੱਤਾ ਹੈ। ਸ਼ੱਕੀ ਲੱਛਣਾਂ ਵਾਲੇ ਮਰੀਜ਼ਾਂ ਨੂੰ ਤੁਰੰਤ ਕੁਆਰੰਟਾਈਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਫਿਲਹਾਲ ਭਾਰਤ 'ਚ ਇਸ ਵਾਇਰਸ ਦੇ ਦੋ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਬਰਾਉਣ ਦੀ ਬਜਾਏ ਸਾਵਧਾਨੀ ਵਰਤਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
