ਹਿਮਾਚਲ ਦੇ ਕੁੱਲੂ ''ਚ ਭਿਆਨਕ ਅਗਨੀਕਾਂਡ, 9 ਦੁਕਾਨਾਂ ਤੇ 4 ਮਕਾਨ ਸੜ ਕੇ ਹੋਏ ਸੁਆਹ

Monday, Apr 10, 2023 - 05:47 PM (IST)

ਹਿਮਾਚਲ ਦੇ ਕੁੱਲੂ ''ਚ ਭਿਆਨਕ ਅਗਨੀਕਾਂਡ, 9 ਦੁਕਾਨਾਂ ਤੇ 4 ਮਕਾਨ ਸੜ ਕੇ ਹੋਏ ਸੁਆਹ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਬੰਜਾਰ ਇਲਾਕੇ 'ਚ ਸੋਮਵਾਰ ਤੜਕੇ ਬੱਸ ਸਟੈਂਡ ਨੇੜੇ ਅੱਗ ਲੱਗਣ ਨਾਲ 9 ਦੁਕਾਨਾਂ ਅਤੇ 4 ਮਕਾਨ ਸੜ ਕੇ ਸੁਆਹ ਹੋ ਗਏ। ਕੁੱਲੂ ਦੇ ਡਿਪਟੀ ਕਮਿਸ਼ਨਰ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਅੱਗ ਦੀ ਘਟਨਾ ਵਿਚ ਕਰੀਬ ਦੋ ਕਰੋੜ ਰੁਪਏ ਦੀ ਸੰਪਤੀ ਨਸ਼ਟ ਹੋ ਗਈ। ਅੱਗ ਲੱਗਣ ਨਾਲ ਪੂਰੀ ਬੰਜਾਰ ਘਾਟੀ ਵਿਚ ਹਫੜਾ-ਦਫੜੀ ਮਚ ਗਈ। ਅਧਿਕਾਰੀਆਂ ਨੇ ਦੱਸਿਆ ਕਿ ਫ਼ਿਲਹਾਲ ਅੱਗ ਦੀ ਵਜ੍ਹਾ ਦਾ ਪਤਾ ਨਹੀਂ ਲੱਗ ਸਕਿਆ ਹੈ। ਗ਼ਨੀਮਤ ਇਹ ਰਹੀ ਕਿ ਅੱਗ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। 

ਪੁਲਸ ਨੇ ਦੱਸਿਆ ਕਿ ਅੱਗ ਦੀਆਂ ਲਪਟਾਂ ਉਠਦੀਆਂ ਵੇਖ ਕੇ ਗਸ਼ਤ 'ਤੇ ਮੌਜੂਦ ਹੋਮਗਾਰਡ ਦੇ ਜਵਾਨਾਂ ਨੇ ਫਾਇਰ ਬ੍ਰਿਗੇਡ ਕੇਂਦਰ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾ ਲਿਆ ਪਰ ਉਸ ਤੋਂ ਪਹਿਲਾਂ ਅੱਗ ਨੇੜੇ ਦੀਆਂ ਦੁਕਾਨਾਂ ਅਤੇ ਮਕਾਨਾਂ ਤੱਕ ਫੈਲ ਚੁੱਕੀ ਸੀ ਕਿਉਂਕਿ ਮਕਾਨ ਪੁਰਾਣੇ ਸਨ ਅਤੇ ਉਸ 'ਚ ਲੱਕੜ ਦੀ ਵਧੇਰੇ ਵਰਤੋਂ ਕੀਤੀ ਗਈ ਸੀ। ਗਰਗ ਨੇ ਦੱਸਿਆ ਕਿ ਅੱਗ 'ਚ 9 ਦੁਕਾਨਾਂ ਅਤੇ ਚਾਰ ਮਕਾਨ ਪੂਰੀ ਤਰ੍ਹਾਂ ਸੜ ਗਏ। 


author

Tanu

Content Editor

Related News